ਆਪ ਪਾਰਟੀ ਦੇ ਹੱਕ ਚ ਚਲਦੀ ਲਹਿਰ ਤੋਂ ਅਕਾਲੀ ਕਾਂਗਰਸੀ ਬੋਖਲਾਏੇ-ਗੁਰਦੀਪ ਡਿੱਖ

ss1

ਆਪ ਪਾਰਟੀ ਦੇ ਹੱਕ ਚ ਚਲਦੀ ਲਹਿਰ ਤੋਂ ਅਕਾਲੀ ਕਾਂਗਰਸੀ ਬੋਖਲਾਏੇ-ਗੁਰਦੀਪ ਡਿੱਖ

30-26

ਰਾਮਪੁਰਾ ਫੂਲ 30 ਜੁਲਾਈ (ਮਨਪ੍ਰੀਤ ਸਿੰਘ ਗਿੱਲ): ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰਾਂ ਪ੍ਰਭਾਵਤ ਹਨ ਅਤੇ ਆਮ ਆਦਮੀ ਦੇ ਹੱਕ ਵਿੱਚ ਚੱਲਦੀ ਲਹਿਰ ਤੋਂ ਕਾਂਗਰਸ ਅਤੇ ਅਕਾਲੀ ਦਿਮਾਗੀ ਸਤੁਲੰਨ ਖੋਹ ਬੈਠੇ ਹਨ ਤੇ ਬੇਲੋੜੀਆਂ ਬਿਆਨਬਾਜੀਆਂ ਕਰ ਰਹੇ ਹਨ ਪਰ ਲੋਕ ਇਨ੍ਹਾ ਦੀਆਂ ਬਿਆਨਬਾਜੀਆਂ ਤੇ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ।ਇਨ੍ਹਾ ਗੱਲਾ ਦਾ ਪ੍ਰਗਟਾਵਾ ਉਹਨਾਂ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਵਿੱਚ ਕੀਤਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਥੋੜੇ ਚਿਰ ਦੀ ਪ੍ਰਹੋਣੀ ਹੈ ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਮਨ ਬਣਾਏ ਬੈਠੇ ਹਨ। ਆਉਦੀਆਂ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਆਪ ਪਾਰਟੀ ਦੇ ਹੱਕ ਵਿੱਚ ਚਲੱਦੀ ਲਹਿਰ ਤੋ ਪਤਾ ਲੱਗਦਾ ਹੈ ਕਿ ਆਪ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਉਹਨਾ ਕਿਹਾ ਕਿ ਲੋਕਾਂ ਦੇ ਮਿਲ ਰਹੇ ਸਮਰਥਨ ਨੂੰ ਦੇਖਦਿਆਂ ਬਾਦਲ ਜੁੰਡਲੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਘਬਰਾ ਕੇ ਬੁਖਲਾਹਟ ਵਿੱਚ ਆ ਕੇ ਬੇਬੁਨਿਆਦ ਤੇ ਬੇਤੁਕੀ ਬਿਆਨਬਾਜੀ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਲੋਕਰਾਜ ਨਹੀ ਸਗੋਂ ਬਾਦਲਕਿਆਂ ਦਾ ਗੁੰਡਾਰਾਜ,ਮਾਫੀਆਰਾਜ ਹੈ । ਉਨਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੇ ਪਿਛਲੇ ਸਮੇਂ ਵਿੱਚ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਹੁਣ ਲੋਕ ਇੰਨਾਂ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੌਣਾਂ ਵਿੱਚ ਇੰਨਾ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਕਰਵਾ ਕੇ ਪੈਸੇ ਅਤੇ ਗੁੰਡਾਗਰਦੀ ਦੇ ਸਿਰ ਤੇ ਚੋਣਾਂ ਜਿੱਤਣ ਦਾ ਭੁਲੇਖਾ ਦੂਰ ਕਰ ਦੇਣਗੇ। ਇਸ ਮੌਕੇ ਉਨਾਂ ਨਾਲ ਮਨਪ੍ਰੀਤ ਗਿੱਲ , ਗੁਰਵਿੰਦਰ ਸਿੰਘ ਬੱਲੋ ਹਾਜਰ ਸਨ।

Share Button

Leave a Reply

Your email address will not be published. Required fields are marked *