ਆਪ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਦੇ ਰੋਡ ਸ਼ੋ ਨੇ ਉਡਾਈ ਵਿਰੋਧੀਆਂ ਦੀ ਨੀਦ

ss1

ਆਪ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਦੇ ਰੋਡ ਸ਼ੋ ਨੇ ਉਡਾਈ ਵਿਰੋਧੀਆਂ ਦੀ ਨੀਦ
ਬਿੱਟੀ ਦੇ ਕਾਫਲੇ ਵਿੱਚ ਜੁੜਿਆ ਨੌਜਵਾਨਾਂ ਦਾ ਵੱਡਾ ਇਕੱਠ

ਰਾਮਪੁਰਾ ਫੂਲ, 16 ਦਸੰਬਰ (ਮਨਦੀਪ ਢੀਗਰਾ): ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ਨੂੰ ਬਚਾਉਣ ਤੇ ਮੁੜ ਖੁਸ਼ਹਾਲ ਬਣਾਉਣ ਲਈ ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਸਮਰੱਥਕਾ ਵੱਲੋ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋ ਉਮੀਦਵਾਰ ਮਨਜੀਤ ਸਿੰਘ ਸਿੱਧੂ (ਬਿੱਟੀ ਸੇਲਬਰਾਹ) ਦੇ ਹੱਕ ਵਿੱਚ ਹਲਕੇ ਅੰਦਰ ਅੱਜ ਕੀਤੇ ਗਏ ਵਿਸ਼ਾਲ ਰੋਡ ਸ਼ੋਅ ਨੇ ਵਿਰੋਧੀ ਖੇਮੇ ਵਿੱਚ ਖਲਬਲੀ ਪੈਦਾ ਕਰਕੇ ਰੱਖ ਦਿੱਤੀ ਹੈ। ਇਹ ਰੋਡ ਸ਼ੋਅ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਭਗਤਾ ਭਾਈਕਾ ਦੀ ਦਾਣਾ ਮੰਡੀ ਤੋ ਪੂਰੇ ਜੋਸ਼ੋ ਖਰੋਸ਼ ਨਾਲ ਚੱਲ ਕੇ ਕੋਠਾਗੁਰੂ,ਮਲੂਕਾ,ਸਿਰੀਏਵਾਲਾ,ਭਗਤਾ ਚੌਕ,ਜਲਾਲ,ਸਲਾਬਤਪੁਰਾ,ਭਾਈਰੂਪਾ,ਫੂਲ ਤੇ ਮਹਿਰਾਜ ਤੋ ਹੁੰਦਾ ਹੋਇਆ ਮੁੱਖ ਚੌਣ ਦਫਤਰ ਰਾਮਪੁਰਾ ਫੂਲ ਵਿਖੇ ਸਮਾਪਤ ਹੋਇਆ। ਇਸ ਵਿਸ਼ਾਲ ਕਾਫਲੇ ਵਿੱਚ ਪਾਰਟੀ ਦੇ ਬੈਨਰ ਅਤੇ ਝੰਡਿਆ ਨਾਲ ਸਜਾਏ ਹੋਏ ਵੱਡੀ ਗਿਣਤੀ ਵਿੱਚ ਮੋਟਰ ਸਾਈਕਲ ਤੇ ਗੱਡੀਆ ਵਿੱਚ ਪਾਰਟੀ ਸਮੱਰਥਕ ਸਵਾਰ ਸਨ। ਇਸ ਮੋਕੇ ਤੇ ਹਲਕਾ ਰਾਮਪੁਰਾ ਫੂਲ ਤੋ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਸੇਲਬਰਾਹ ਨੇ ਪੈ੍ਰਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੂਬੇ ਦੇ ਲੋਕ ਪਿਛਲੇ ਕਰੀਬ 10 ਸਾਲਾਂ ਤੋ ਅਕਾਲੀ ਭਾਜਪਾ ਸਰਕਾਰ ਦੀਆ ਧੱਕੇਸ਼ਾਹੀਆ ਵਧੀਕੀਆ,ਭ੍ਰਿਸ਼ਟ ਅਤੇ ਗੁੰਡੇ ਰਾਜ ਤੋ ਸਤਾਏ ਹੋਏ ਇਸ ਰਾਜ ਤੋ ਛੁਟਕਾਰਾ ਪਾਉਣਾ ਚਾਹੁੰਦੇ ਹਨ।ਉਨਾਂ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਆੜੇ ਹੱਥੀ ਲੈਦੇ ਕਿਹਾ ਕਿ ਇਹ ਪਾਰਟੀਆ ਇੱਕੋ ਥੈਲੀ ਦੀਆ ਚੱਟੀਆ ਵੱਟੀਆ ਹਨ। ਕਿਉਕਿ ਇਹਨਾਂ ਪਾਰਟੀਆ ਦਾ ਰਾਜ ਭਾਗ ਸੂਬੇ ਦੇ ਲੋਕ ਪਹਿਲਾ ਹੀ ਦੇਖ ਚੁੱਕੇ ਹਨ। ਇਸੇ ਕਾਰਨ ਹੀ ਅੱਜ ਸੂਬੇ ਦੇ ਲੋਕ ਇਹਨਾਂ ਪਾਰਟੀਆ ਦੀ ਮਾੜੀ ਕਾਰਗੁਜਾਰੀ ਨੂੰ ਲੇ ਕੇ ਹੀ ਇਹਨਾਂ ਨੂੰ ਮੂੰਹ ਨਾ ਲਾਕੇ ਆਮ ਆਦਮੀ ਪਾਰਟੀ ਦਾ ਤੀਸਰਾ ਰਾਜ ਵੇਖਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਹਲਕਾ ਰਾਮਪੁਰਾ ਫੂਲ ਦੇ ਲੋਕਾ ਨੂੰ ਅਕਾਲੀ ਦਲ ਦੇ ਜੁਲਮ ਸਿਤਮ, ਝੂਠੇ ਪਰਚਿਆ,ਭ੍ਰਿਸ਼ਟ ਤੇ ਗੁੰਡੇ ਰਾਜ ਤੋ ਨਿਜਾਤ ਦਿਵਾਉਣਾ ਹੈ। ਉਨਾਂ ਹਲਕੇ ਦੇ ਲੋਕਾ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਉਹ ਪਾਰਟੀਆਂ ਤੇ ਉਮੀਦਵਾਰਾਂ ਦੇ ਚੰਗੇ ਮਾੜੇ ਰਾਜ ਭਾਗ ਤੇ ਅਕਸ ਨੂੰ ਵੇਖਦੇ ਹੋਏ ਵਿਧਾਨ ਸਭਾ ਚੋਣਾਂ 2017 ਦੋਰਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤਾਂ ਜੋ ਸੂਬੇ ਅੰਦਰ ਆਮ ਲੋਕਾ ਦੇ ਹੱਥ ਵੀ ਮਜਬੂਤ ਹੋ ਸਕਣ । ਇਸ ਮੋਕੇ ਹੋਰਨਾ ਤੋ ਇਲਾਵਾ ਹਲਕਾ ਦਿਹਾਤੀ ਬਠਿੰਡਾ ਤੋ ਆਪ ਦੇ ਉਮੀਦਵਾਰ ਰੁਪਿੰਦਰ ਕੌਰ ਰੂਬੀ, ਸੀਨੀਅਰ ਆਗੂ ਨਛੱਤਰ ਸਿੰਘ ਭਗਤਾ , ਰੋਡ ਸ਼ੋ ਦੇ ਇੰਚਾਰਜ ਰਾਜਵਿੰਦਰ ਸਿੰਘ ਭਗਤਾ, ਕੇਵਲ ਸਿੰਘ ਭਗਤਾ, ਭੀਮ ਗਰਗ, ਗੁਰਦਿੱਤ ਬਾਂਸਲ, ਰੁਪਿੰਦਰ ਕੁਮਾਰ, ਰਾਕੇਸ਼ ਗਰਗ, ਅਮਨ ਗਾਂਧੀ ਅਤੇ ਸਾਰੇ ਸਰਕਲ ਇੰਚਾਰਜ ਗੋਪਾਲ ਕੈਥ, ਗੁਰਚਰਨ ਸਿੰਘ ਫੌਜੀ, ਪੱਪਾ ਸਿੰਘ, ਬਾਲ ਬਹਾਦਰ , ਨਿਰਭੈ ਸਿੰਘ, ਅਵਤਾਰ ਸਿੰਘ ਤਾਰੀ, ਗੁਰਵਿੰਦਰ ਸਿੰਘ, ਦੀਪ ਫੂਲ, ਰਮਨ ਮਹਿਰਾਜ ਅਤੇ ਭਾਰੀ ਗਿਣਤੀ ਵਿੱਚ ਸਮੂਹ ਪਾਰਟੀ ਵਰਕਰ ਤੇ ਸਮੱਰਥਕ ਹਾਜਰ ਸਨ ।

Share Button

Leave a Reply

Your email address will not be published. Required fields are marked *