’ਆਪ’ ਦੀ ਕਿਰਨਜੀਤ ਕੌਰ ਅਤੇ ਰਾਜਵੰਤ ਕੌਰ ਨੇ ਪ੍ਰੈਸ ਕਾਨਫਰੰਸ ਦੋਰਾਨ ਲਾਏ ‘ਆਪ’ ਤੇ ਗੰਭੀਰ ਦੋਸ਼

ss1

‘ਆਪ’ ਦੀ ਕਿਰਨਜੀਤ ਕੌਰ ਅਤੇ ਰਾਜਵੰਤ ਕੌਰ ਨੇ ਪ੍ਰੈਸ ਕਾਨਫਰੰਸ ਦੋਰਾਨ ਲਾਏ ‘ਆਪ’ ਤੇ ਗੰਭੀਰ ਦੋਸ਼
ਸ਼੍ਰੀ ਅਨੰਦਪੁਰ ਸਾਹਿਬ ਤੋ ਗੈਰ ਸਿੱਖ ਉਮੀਦਵਾਰ ਚੌਣ ਮੈਦਾਨ ‘ਚ ਉਤਾਰਨ ਦੀ ਤਿਆਰੀ: ਕਿਰਨਜੀਤ ਕੌਰ
‘ਆਪ’ ਨੇ ਦੋ-ਦੋ ਕਰੋੜ ਚ’ ਵੇਚੀਆਂ ਟਿਕਟਾਂ, ਆਪ ਆਗੂਆਂ ਦਾ ਮਕਸਦ ਪੰਜਾਬ ਨੂੰ ਲੁੱਟਣਾ: ਰਾਜਵੰਤ ਕੌਰ

ਸ਼੍ਰੀ ਅਨੰਦਪੁਰ ਸਾਹਿਬ, 22 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼ ਕੁਮਾਰ): ਆਮ ਆਦਮੀ ਪਾਰਟੀ ਸਿੱਖ ਵਿਰੋਧੀ ਹੈ ਜੋ ਸਿਖਾਂ ਦੇ ਕਾਅਬੇ ਸ਼੍ਰੀ ਅਨੰਦਪੁਰ ਸਾਹਿਬ ਤੋ ਗੈਰ ਸਿੱਖ ਉਮੀਦਵਾਰ ਖੜਾਉਣ ਦੀ ਤਿਆਰੀ ਵਿਚ ਹੈ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਹੀ ਅਹੁਦੇਦਾਰ ਕਿਰਨਜੀਤ ਕੌਰ ਮੈਂਬਰ ਸਟੇਟ ਵੋਹਮੈਨ ਲੀਗਲ ਸੈਲ, ਜੁਆਇੰਟ ਸਕੱਤਰ ਯੂਥ ਵਿੰਗ ਆਮ ਆਦਮੀ ਪਾਰਟੀ ਪੰਜਾਬ ਅਤੇ ਰਾਜਵੰਤ ਕੌਰ ਮੀਤ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਪੱਤਰਕਾਰ ਸੰਮੇਲਨ ਦੋਰਾਨ ਕੀਤਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਦੋਵਾਂ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜਦੋ ਗੱਲ ਹੋਈ ਤਾਂ ਉਨਾਂ ਸ਼ਰੇਆਮ ਕਿਹਾ ਕਿ ਅਸੀ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋ ਗੈਰ ਸਿੱਖ ਉਮੀਦਵਾਰ ਦੇਵਾਂਗੇ ਅਤੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀ। ਕਿਰਨਜੀਤ ਨੇ ਕਿਹਾ ਕਿ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਖਾਲਸੇ ਦੀ ਜਨਮ ਭੂਮੀ ਤੇ ਜੇਕਰ ਸਿੱਖ ਉਮੀਦਵਾਰ ਨੂੰ ਟਿਕਟ ਦਿਤੀ ਜਾਵੇ ਤਾਂ ਇਸ ਨਾਲ ਸਮੁੱਚੇ ਸਿੱਖ ਜਗਤ ਨੂੰ ਮਾਣ ਹੋਵੇਗਾ ਪਰ ਇਹ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ, ਅਕਾਲੀ ਤੇ ਭਾਜਪਾ ਦੇ ਰਸਤੇ ਤੁਰਦਿਆਂ ਇਸ ਹਲਕੇ ਤੋ ਗੈਰ ਸਿੱਖ ਉਮੀਦਵਾਰ ਦੇਣ ਦੀ ਤਿਆਰੀ ਵਿਚ ਹੈ। ਉਨਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਰਟੀ ਨੂੰ ਹਿਮਾਇਤ ਦੇਣ ਤੋ ਪਹਿਲਾਂ ਚੰਗੀ ਤਰਾਂ ਸੋਚ ਵਿਚਾਰ ਕਰਨ। ਦੋਵਾਂ ਆਗੂਆਂ ਨੇ ਐਨ ਆਰ ਆਈਜ਼ ਨੂੰ ਵੀ ਅਪੀਲ ਕੀਤੀ ਕਿ ‘ਆਪ’ ਨੂੰ ਫੰੰਡ ਦੇਣ ਤੋ ਪਹਿਲਾਂ ਚੰਗੀ ਤਰਾਂ ਘੋਖ ਕਰ ਲੈਣ ਕਿ ਉਹ ਸਿੱਖ ਵਿਰੋਧੀ ਪਾਰਟੀ ਨੂੰ ਫੰਡ ਦੇ ਰਹੇ ਹਨ।
ਇਸ ਮੋਕੇ ਰਾਜਵੰਤ ਕੌਰ ਨੇ ਕਿਹਾ ਕਿ ਮਜੀਠਾ ਵਿਖੇ ਪਾਰਟੀ ਦੀ ਹੋਈ ਰੈਲੀ ਮੋਕੇ ਮੇਰੇ ਨਾਲ ਸ਼ਰੇਆਮ ਧੱਕਾ ਮੁੱਕੀ ਕੀਤੀ ਗਈ ਤੇ ਮੇਰੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ ਜਦੋ ਕਿ ਖੁੱਦ ਕੇਜਰੀਵਾਲ ਜੀ ਉਸ ਰੈਲੀ ਵਿਚ ਪੁੱਜੇ ਹੋਏ ਸਨ ਪਰ ਉਨਾਂ ਵੀ ਕੋਈ ਗੱਲ ਨਾ ਸੁਣੀ। ਉਨਾਂ ਕਿਹਾ ਪਾਰਟੀ ਵਿਚ ਔਰਤਾਂ ਦਾ ਸ਼ੋਸ਼ਨ ਕੀਤਾ ਜਾਂਦਾ ਹੈ ਤੇ ਇਸ ਨਾਲ ਬਹੁਤ ਸਾਰੀਆਂ ਔਰਤਾਂ ਪੀੜਤ ਹਨ। ਇਸ ਮੋਕੇ ਹਰਪ੍ਰੀਤ ਕੌਰ, ਗੁਰਦੀਪ ਕੌਰ, ਕਰਮ ਕੌਰ, ਨਸੀਬ ਕੌਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *