Mon. Apr 22nd, 2019

’ਆਪ’ ਦੀ ਅੱਚਲਪੁਰ ਬੀਤ ਵਿਖੇ ਇਨਕਲਾਬ ਰੈਲੀ ਵਿੱਚ ਉਮੜਿਆ ਬੀਤ ਇਲਾਕੇ ਦਾ ਭਾਰੀ ਜਨ ਸੈਲਾਬ

‘ਆਪ’ ਦੀ ਅੱਚਲਪੁਰ ਬੀਤ ਵਿਖੇ ਇਨਕਲਾਬ ਰੈਲੀ ਵਿੱਚ ਉਮੜਿਆ ਬੀਤ ਇਲਾਕੇ ਦਾ ਭਾਰੀ ਜਨ ਸੈਲਾਬ

ਗੜ੍ਹਸ਼ੰਕਰ 20 ਦਸੰਬਰ (ਅਸ਼ਵਨੀ ਸ਼ਰਮਾ) ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਮੈਬਰ ਪਾਰਲੀਮੈਟ ਭਗਵੰਤ ਮਾਨ ਨੇ ਅੱਚਲਪੁਰ ਬੀਤ ਵਿਖੇ ਪਾਰਟੀ ਦੇ ਗੜ੍ਹਸ਼ੰਕਰ ਤੋ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਹੱਕ ਵਿੱਚ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆ ਅਕਾਲੀ-ਭਾਜਪਾ ਅਤੇ ਕਾਗਰਸ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਅੱਜ ਆਮ ਆਦਮੀ, ਕਿਸਾਨ ਤੇ ਮੁਲਾਜਮਾ ਦੀ ਮਰਨ ਵਾਲੀ ਹਾਲਤ ਹੋਈ ਪਈ ਹੈ। ਸੂਬੇ ਦਾ ਪੜਿਆ ਲਿਖਿਆ ਨੌਜਵਾਨ ਸੜਕਾ ਤੇ ਬੇਰੁਜਗਾਰ ਘੁੰਮ ਰਿਹਾ ਹੈ। ਪਰ ਉਸ ਨੂੰ ਰੁਜਗਾਰ ਦੇਣ ਵਿੱਚ ਸੂਬੇ ਦੀ ਸਰਕਾਰ ਅਸਫਲ ਸਾਬਤ ਹੋਈ ਹੈ। ਕਾਗਰਸ ਤੇ ਵਰਦਿਆ ਭਗਵੰਤ ਮਾਨ ਨੇ ਕਿਹਾ ਕਾਗਰਸ ਦੇਕੈਪਟਨ ਅਮਰਿੰਦਰ ਸਿੰਘ ਬੁਖਲਾਹਟ ਵਿੱਚ ਆਪ ਦੇ ਆਗੂਆ ਖਿਲਾਫ ਬੋਲ ਰਹੇ ਹਨ ਜਦੋ ਕਿ ਅਕਾਲੀਆਂ ਤੇ ਕਾਗਰਸੀਆਂ ਦਾ ਇਹਨਾਂ ਚੌਣਾ ਲਈ ਅੰਦਰੋ ਗਤੀ ਸਮਝੋਤਾ ਹੋ ਚੁੱਕਾ ਹੈ ਇਹ ਸਭ ਆਮ ਆਦਮੀ ਪਾਰਟੀ ਦਾ ਦਿਨੋ-ਦਿਨ ਵੱਧ ਰਿਹਾ ਜਨ ਅਧਾਰ ਹੈ। ਸੂਬੇ ਦੇ ਉਪ ਮੁੱਖ ਮੰਤਰੀ ਵਲੋ ਸੂਬੇ ਦੀਆ ਸੜਕਾ ਨੂੰ ਬਣਾਉਣ ਦੇ ਕੀਤੇ ਜਾਂ ਰਹੇ ਐਲਾਨ ਵਾਰੇ ਭਗਵੰਤ ਮਾਨ ਨੇ ਕੱਟਾਸ ਕਰਦੇ ਹੋਏ ਕਿਹਾ ਕਿ ਆਮ ਜਨਤਾ ਨੂੰ ਤਾ 2 ਵਕਤ ਦੀ ਰੋਟੀ ਚਾਹੀਦੀ ਹੈਸੜਕਾ ਤੇ ਬਾਦਲ ਪਰਿਵਾਰ ਦੀਆ ਹੀ ਬੱਸਾ ਚਲਣੀਆ ਹਨ। ਨੋਟਬੰਦੀ ਤੇ ਮੋਦੀ ਸਰਕਾਰ ਤੇ ਟਿੱਪਣੀ ਕਰਦਿਆ ਉਹਨਾਂ ਨੇ ਕਿਹਾ ਕਿ ਨੋਟਬੰਦੀ ਤੇ ਕਾਲਾ ਬਜਾਰੀ ਨੂੰ ਰੋਕਣਾ ਜਰੂਰੀ ਹੈ ਪਰ ਇਸ ਦਾ ਹੱਲ ਪਹਿਲਾ ਕਰਨਾ ਚਾਹੀਦਾ ਸੀ ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਨਾਲ ਝੇਲਣੀ ਪੈਦੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਪ ਦੀ ਸਰਕਾਰ ਆਉਣ ਤੇ ਟੋਲ ਟੈਕਸ ਖਤਮ ਕੀਤਾ ਜਾਵੇਗਾ, ਬਜੁਰਗਾ ਦੀ ਪੈਨਸ਼ਨ 2 ਹਜਾਰ ਰੁਪਏ ਕੀਤੀ ਜਾਵੇਗੀ, ਨੌਜਵਾਨਾ ਨੂੰ ਰੁਜਗਾਰ ਦੇ ਮੌਕੇ ਦਿਤੇ ਜਾਣਗੇ। ਉਹਨਾ ਨੇ ਗੜ੍ਹਸ਼ੰਕਰ ਤੋ ਪਾਰਟੀ ਦੇ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਇਲਾਕੇ ਦੇ ਲੋਕਾਂ ਨੇ ਭਾਰੀ ਇੱਕਠ ਕਰਕੇ ਦਸ ਦਿਤਾ ਹੈ ਕਿ ਹੁਣ ਪਾਰਟੀ ਨੂੰ ਹਰਾਉਣ ਵਾਲਾ ਕੋਈ ਨਹੀ ਹੈ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਬਸਿਆਲਾ, ਸੁਨੀਲ ਚੌਹਾਨ, ਜਸਕੀਰਤ ਕੌਰ ਮਾਨ ਕਨੇਡਾ, ਸਤਨਾਮ ਸਿੰਘ ਜਲਾਲਪੁਰ, ਡਾਂ ਰਮੇਸ਼ ਬਾਲੀ, ਪਰਮਜੀਤ ਸਿੰਘ ਬਾਰਾਪੁਰ, ਸੁਖਵਿੰਦਰ ਸਿੰਘ ਮੁੱਗੋਵਾਲ, ਜਤਿੰਦਰ ਜੋਤੀ, ਚਰਨਜੀਤ ਚੰਨੀ, ਚੂਹੜ ਸਿੰਘ ਬਾਰਾਪੁਰ, ਜਗਦੇਵ ਰਾਣਾ, ਬੀਬੀ ਕਮਲਜੀਤ ਕੌਰ ਕੁਕੜਾ, ਰਣਜੀਤ ਸਿੰਘ ਬਿੰਜੋ, ਸੰਜੀਵ ਰੋੜਮਜਾਰਾ, ਕ੍ਰਿਸ਼ਨ ਗੜ੍ਹਸ਼ੰਕਰ, ਵੀਰ ਸਿੰਘ ਹਰਵਾਂ, ਹੇਮਰਾਜ ਟਿੱਬਾ, ਜਰਨੈਲ ਸਿੰਘ ਡਾਨਸੀਵਾਲ, ਸੂਬੇਦਾਰ ਕੇਵਲ ਸਿੰਘ ਭੱਜਲਾ, ਬਿੱਲਾ ਖੜੋਦੀ, ਬਲਜਿੰਦਰ ਅਟਵਾਲ, ਰਜਿੰਦਰ ਸ਼ਰਮਾ, ਸੋਨੂੰ ਧੀਮਾਨ ਨੈਨਵਾਂ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: