ਆਪ ਦਾ ਝਾੜੂ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਆਰੋਪਾਂ, ਅੰਦਰੂਨੀ ਕਲੇਸ਼ ਕਾਰਣ ਖਿਲਰ ਚੁਕਿਐ-ਬੱਬੀ ਬਾਦਲ

ss1

ਆਪ ਦਾ ਝਾੜੂ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਆਰੋਪਾਂ, ਅੰਦਰੂਨੀ ਕਲੇਸ਼ ਕਾਰਣ ਖਿਲਰ ਚੁਕਿਐ-ਬੱਬੀ ਬਾਦਲ

15-oct-saini-photo-1ਰਾਜਪੁਰਾ, 15 ਅਕਤੂਬਰ (ਐਚ.ਐਸ.ਸੈਣੀ)-ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਨਿੱਤ ਨਵੇਂ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਜਿਥੇ ਇੱਕ ਪਾਸੇ ਆਪ ਪਾਰਟੀ ਦਿੱਲੀ ਦੇ ਮੰਤਰੀਆਂ ਵੱਲੋਂ ਸਮਾਜ ਨੂੰ ਸ਼ਰਮਸ਼ਾਰ ਕਰਨ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਦਾ ਵਿਸ਼ਵਾਸ਼ ਖੋਇਆ ਹੈ ਉਥੇ ਪੰਜਾਬ ਸੂਬੇ ਅੰਦਰ ਆਪ ਵੱਲੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਤੋਂ ਪੈਸੇ ਲੈ ਕੇ ਟਿੱਕਟਾਂ ਵੰਡਣ ਦੇ ਲੱਗੇ ਰਹੇ ਆਰੋਪਾਂ ਕਾਰਣ ਪਾਰਟੀ ਅੰਦਰ ਛਿੜੇ ਕਲੇਸ ਨਾਲ ਜਲਦ ਆਪ ਦਾ ਝਾੜੂ ਖਿੱਲਰ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਬਜਾਜ ਬੈਟਰੀ ਦੇ ਪ੍ਰਬੰਧਕ ਰੋਸ਼ਨ ਬਜ਼ਾਜ ਦੇ ਦਫਤਰ ਵਿੱਚ ਪਹੁੰਚਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਤੇ ਬਜ਼ਾਜ ਵੱਲੋਂ ਬੱਬੀ ਬਾਦਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਦਿਆਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਬੱਬੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ 2017 ਵਿਧਾਨ ਸਭਾ ਚੋਣਾਂ ਪਿਛਲੇ 10 ਸਾਲਾਂ ਦੋਰਾਨ ਕੀਤੇ ਰਿਕਾਰਡ ਤੋੜ ਵਿਕਾਸ ਕਾਰਜ਼ਾ ਦੀ ਬਦੋਲਤ ਲੜ ਕੇ ਸੂਬੇ ਅੰਦਰ ਤੀਜੀ ਵਾਰ ਆਪਣੀ ਸਰਕਾਰ ਬਣਾਏਗੀ। ਕੁਝ ਟੀ.ਵੀ ਚੈਨਲਾਂ ਵੱਲੋਂ ਕਾਂਗਰਸ ਪਾਰਟੀ ਨੂੰ ਸੱਤਾਂ ਵਿੱਚ ਆਉਣ ਤੇ ਵੱਧ ਸੀਟਾਂ ਜਿਤਾਉਣ ਸਬੰਧੀ ਆਏ ਸਰਵੇ ਸਬੰਧੀ ਉਨਾਂ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣਾਂ ਦੋਰਾਨ ਵੀ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਇਸਦੇ ਉਲਟ ਗੱਠਜੋੜ ਸਰਕਾਰ ਦੂਜੀ ਵਾਰ ਸੱਤਾ ਵਿੱਚ ਆਈ। ਅਜਿਹੇ ਫਰਜ਼ੀ ਸਰਵੇ ਦਿਖਾਉਣ ਵਾਲੇ ਚੈਨਲਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਕਾਂਗਰਸ ਵੱਲੋਂ ਕਰਜਈ ਕਿਸਾਨਾਂ ਦੇ ਕਰਜ਼ਾ ਮਾਫੀ ਸਬੰਧੀ ਭਰੇ ਜਾ ਰਹੇ ਫਾਰਮਾਂ ਸਬੰਧੀ ਉਨਾਂ ਕਿਹਾ ਕਿ ਕਾਂਗਰਸ ਸਿਰਫ ਅਖਬਾਰਾਂ ਵਿੱਚ ਫੋਟੋਆਂ ਲਗਵਾਉਣ ਲਈ ਇਹ ਡਰਾਮਾ ਰਚ ਰਹੀ ਹੈ ਜਦ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਸਮੇਂ ਪਾਰਟੀ ਅਹੁਦੇਦਾਰ ਕਿੱਥੇ ਸੁੱਤੇ ਪਏ ਸਨ। ਉਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੋਜਵਾਨ ਵਰਗ ਨੂੰ 35 ਪ੍ਰਤੀਸ਼ਤ ਸੀਟਾਂ ਦੇਣ ਦੀ ਗੱਲ ਆਖੀ। ਇਸ ਮੌਕੇ ਸੁਖਦੇਵ ਸਿੰਘ ਪੰਜੇਟਾ, ਹੈਪੀ ਹਸਨਪੁਰ, ਪਰਮਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਮਹਿੰਮੂਦਪੁਰ, ਲਾਲੀ ਢੀਂਡਸਾ ਸਮੇਤ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *