Tue. Apr 16th, 2019

’ਆਪ’ ਉਮੀਦਵਾਰ ਵੱਲੋਂ ਭਦੌੜ ਵਿੱਚ ਜੋਸ਼ੋ ਖਰੋਸ਼ ਨਾਲ ਡੋਰ-ਟੂ-ਡੋਰ ਪ੍ਰਚਾਰ

‘ਆਪ’ ਉਮੀਦਵਾਰ ਵੱਲੋਂ ਭਦੌੜ ਵਿੱਚ ਜੋਸ਼ੋ ਖਰੋਸ਼ ਨਾਲ ਡੋਰ-ਟੂ-ਡੋਰ ਪ੍ਰਚਾਰ
22 ਨਵੰਬਰ ਦੀ ਚੀਮਾ ਰੈਲੀ ਲਈ ਦਿੱਤਾ ਸੱਦਾ

vikrant-bansal-1ਭਦੌੜ 17 ਨਵੰਬਰ (ਵਿਕਰਾਂਤ ਬਾਂਸਲ) ਵਿਧਾਨ ਸਭਾ ਚੋਣਾਂ 2017 ਅਤੇ 22 ਨਵੰਬਰ ਦੀ ਪਿੰਡ ਚੀਮਾ ਦੀ ਹਲਕਾ ਭਦੌੜ ਅਤੇ ਮਹਿਲ ਕਲਾਂ ਦੀ ਇਨਕਲਾਬ ਰੈਲੀ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਪਿਰਮਲ ਸਿੰਘ ਧੌਲਾ ਵੱਲੋਂ ਕਸਬਾ ਭਦੌੜ ਦੀ ਬੱਸ ਸਟੈਂਡ ਰੋਡ ਅਤੇ ਬਾਜਾਖਾਨਾ ਰੋਡ ਵਿਖੇ ਡੋਰ-ਟੂ-ਡੋਰ ਮੁਹਿੰਮ ਤਹਿਤ ਇਕੱਲੀ-ਇਕੱਲੀ ਦੁਕਾਨ ਅਤੇ ਘਰ ਜਾ ਕੇ ਦੁਕਾਨਦਾਰਾਂ ਅਤੇ ਆਮ ਜਨਤਾ ਨਾਲ ਪੂਰੇ ਜ਼ੋਸ਼ੋ ਖਰੋਸ਼ ਨਾਲ ਰਾਬਤਾ ਕਾਇਮ ਕਰਦੇ ਹੋਏ ਉਹਨਾਂ ਤੋਂ ਸਹਿਯੋਗ ਦੀ ਮੰਗ ਦੇ ਨਾਲ-ਨਾਲ ਰੈਲੀ ਵਿੱਚ ਸਮੂਲੀਅਤ ਦਾ ਸੱਦਾ ਵੀ ਦਿੱਤਾ ਗਿਆ ਇਸ ਸਮੇਂ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਡੋਰ-ਟੂ-ਡੋਰ ਮੁਹਿੰਮ ਤਹਿਤ ਦੁਕਾਨਦਾਰ ਵੀਰਾਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ, ਵੱਖ ਵੱਖ ਗਤੀਵਿਧੀਆਂ ਅਤੇ ਪਾਰਟੀ ਏਜੰਡੇ ਤੋਂ ਜਾਣੂ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ, ਨਿਤ ਦਿਨ ਜਨਤਾ ਪਾਰਟੀ ਨਾਲ ਜੁੜ ਰਹੀ ਹੈ ਕਿਉਕਿ ਲੰਬੇ ਸਮੇਂ ਤੋਂ ਪੰਜਾਬ ਦੀ ਸੱਤਾ ਉਪਰ ਕਾਬਜ਼ ਰਹੀਆਂ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਨਤਾ ਬੁਰੀ ਤਰਾਂਂ ਅੱਕ ਚੁੱਕੀ ਹੈ ਉਨਾਂ ਨੇ ਸਾਰੇ ਵਰਗਾਂ ਵਿੱਚ ਜਿਸ ਵਿੱਚ ਵਪਾਰੀਆਂ,ਕਿਸਾਨਾਂ,ਨੌਜਵਾਨਾਂ,ਪਛੜੇ ਵਰਗ ਲਈ ਜਾਰੀ ਵਿਸ਼ੇਸ਼ ਘੋਸ਼ਣਾ ਪੱਤਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਆਮ ਲੋਕਾਂ ਨੂੰ ਅੱਗੇ ਆਣਾ ਹੋਵੇਗਾ ਪੰਜਾਬ ਦੇ ਲੋਕ ਪਿਛਲੇ ਦਸ ਸਾਲਾਂ ਤੋਂ ਪਰੇਸ਼ਾਨੀ ਦੇ ਆਲਮ ਵਿੱਚ ਜੀਣ ਨੂੰ ਮਜਬੂਰ ਹਨ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਨੌਜਵਾਨ ਨਸ਼ੇ ਵਿੱਚ ਲਿਪਤ ਹਨ ਲੋਕਾਂ ਨੂੰ ਪੰਜਾਬ ਵਿੱਚ ਸਾਫ਼-ਸੁਥਰੀ ਛਵੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਫ਼ੀ ਉਮੀਦਾਂ ਹਨ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਜੋਸ਼ ਨਜ਼ਰ ਆ ਰਿਹਾ ਹੈ ਇਸ ਸਮੇਂ ਉਨਾਂ ਨਾਲ ਸੁਖਚੈਨ ਸਿੰਘ ਚੈਨਾ, ਐਡਵੋਕੇਟ ਕੀਰਤ ਸਿੰਗਲਾ, ਬਿੰਦਰ ਫੂਲਕਾ, ਡਾ.ਬਲਵੀਰ ਸਿਘ ਠੰਡੂ, ਅਮਨਦੀਪ ਸਿੰਘ ਦੀਪਾ, ਜਗਰਾਜ ਸਿੰਘ ਭੁਲੇਰੀਆ, ਗੁਰਜੀਤ ਬੁੱਟਰ, ਕੁਲਵਿੰਦਰ ਧਾਲੀਵਾਲ, ਹੇਮ ਰਾਜ ਸ਼ਰਮਾਂ, ਅਰਵਿੰਦਰ ਸਿੰਘ, ਤਰਸੇਮ ਸਿੰਘ ਕਾਹਨੇਕੇ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ ਟੀਟਾ, ਕਾਕਾ ਭਲੇਰੀਆ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: