Fri. Jul 19th, 2019

ਆਪ ਉਮੀਦਵਾਰ ਰੌੜੀ ਨੇ ਸ਼ਹਿਰ ਵਾਸੀਆਂ ਨਾਲ ਕੀਤਾ ਰਾਬਤਾ ਕਾਇਮ

ਆਪ ਉਮੀਦਵਾਰ ਰੌੜੀ ਨੇ ਸ਼ਹਿਰ ਵਾਸੀਆਂ ਨਾਲ ਕੀਤਾ ਰਾਬਤਾ ਕਾਇਮ

appਗੜ੍ਹਸ਼ੰਕਰ 26 ਨਵੰਬਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਦੀ 27 ਨਵੰਬਰ ਨੂੰ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਲਈ ਗੜ੍ਹਸ਼ੰਕਰ ਤੋ ਪਾਰਟੀ ਦੇ ਉਮੀਦਵਾਰ ਜੈ ਸਿੰਘ ਰੌੜੀ ਤੇ ਪਾਰਟੀ ਦੇ ਆਗੂਆਂ ਨੇ ਸ਼ਹਿਰ ਵਿੱਚ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਕੇਦਰ ਤੇ ਸੂਬਾ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਲੋਕ ਘੂਟਣ ਮਹਿਸੂਸ ਕਰ ਰਹੇ ਹਨ ਤੇ ਸੂਬੇ ਵਿੱਚ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿੱਚ ਬਦਲਾ ਕਰਨ ਲਈ ਤਿਆਰ ਬੈਠੇ ਹਨ। ਉਹਨਾ ਨੇ ਦੱਸਿਆਂ ਕਿ 27 ਨਵੰਬਰ ਨੂੰ ਗੜ੍ਹਸ਼ੰਕਰ ਵਿਖੇ ਹੋ ਰਹੀ ਰੈਲੀ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁਗੀ ਪਹੁੰਚ ਰਹੇ ਹਨ। ਇਸ ਮੌਕੇ ਸੁਖਵਿੰਦਰ ਸੰਘ, ਕਸ਼ਮੀਰਾ ਸਿੰਘ ਦਦਿਆਲ, ਬੀਬੀ ਕਮਲਜੀਤ ਕੌਰ, ਡਾਂ ਮੁਕੇਸ਼ ਸ਼ਾਹੀ, ਜਗਦੀਸ਼ ਅਰੋੜਾ, ਵੀਰ ਸਿੰਘ ਹਰਵਾਂ, ਹਰਮਿੰਦਰ ਮਾਹਿਲਪੁਰ, ਮਹਿੰਦਰ ਪਾਲ ਨੰਗਲਾਂ, ਹਰਵਿੰਦਰ ਦਾਦੂਵਾਲ, ਸੌਨੂੰ ਧੀਮਾਨ, ਜਤਿੰਦਰ ਜੋਤੀ, ਚਰਨਜੀਤ ਚੰਨੀ, ਜਗਦੇਵ ਰਾਣਾ, ਬਲਦੀਪ ਇਬਰਾਹੀਮਪੁਰ, ਪਰਮਜੀਤ ਬਾਰਾਪੁਰ, ਬਲਿਹਾਰ ਸਿੰਘ, ਸਜੀਵ ਰੋਡ ਮਜਾਰਾ, ਕਮਲ ਕਿਸ਼ੋਰ ਸ਼ਰਮਾ, ਹਰਜੀਤ ਕਿੱਤਣਾ, ਹਰਜਿੰਦਰ ਮੰਡੇਰ, ਮਨਜੀਤ ਸੰਧੂ, ਦਵਿੰਦਰ ਪਾਰੋਵਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: