ਆਪ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਦੀਨਾ ਸਾਹਿਬ ਤੋਂ ਕੀਤੀ ਚੋਣ ਮੁਹਿੰਮ ਸ਼ੁਰੁੂ

ਆਪ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਦੀਨਾ ਸਾਹਿਬ ਤੋਂ ਕੀਤੀ ਚੋਣ ਮੁਹਿੰਮ ਸ਼ੁਰੁੂ

12-10-16-gholia-03ਮੋਗਾ, ੧੨ ਅਕਤੂਬਰ,(ਕੁਲਦੀਪ ਘੋਲੀਆ ਸਭਾਜੀਤ ਪੱਪੂ): ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਉਮਦਿਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਗੁਰਦਵਾਰਾ ਦੀਨਾ ਸਾਹਿਬ ਤੋਂ ਆਪਣੀ ਚੋਣ ਮੁਹਿਮ ਸ਼ੁਰੁ ਕੀਤੀ ਗਈ । ਇਤਿਹਾਸਕ ਗੁਰਦਵਾਰਾ ਦੀਨਾ ਸਾਹਿਬ ਵਿਖੇ ਰਖਾਏ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਬੋਲਦਿਆਂ ਮਨਜੀਤ ਸਿੰਘ ਬਿਲਾਸਪੁਰ ਨੇ ਪਾਰਟੀ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਟਿਕਟ ਨਹੀਂ ਲੋਕਾਂ ਨੂੰ ਮਿਲੀ ਹੈ ਮੈਂ ਸਾਰੇ ਲੋਕਾਂ ਨੂੰ ਨਾਲ ਲੈਕੇ ਚੱਲਾਂਗਾ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਊੱਤਰਾਂਗਾ। ਦੀਨਾ ਸਾਹਿਬ ਵਿਖੇ ਵਰਕਰਾਂ ਸਮਰੱਥਕਾਂ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਲੋਪੋ, ਸੁੱਖੀ ਰਾਉਕੇ, ਟਿੰਮੀ ਮਧੇ,ਬਰਿੰਦਰ ਸ਼ਰਮਾਂ ,ਗੁਰਪ੍ਰੀਤ ਮਹਿਰਾਜ,ਜਗਦੀਪ ਜੈਮਲਵਾਲਾ ,ਜਗਵੰਤ ਬੈਂਸ,ਲਛਮਣ ਰਾਉਕੇ,ਅਮਰਤਪਾਲ ਦੀਨਾ ,ਗੁਰਦੀਪ ਲੋਪੋ,ਛਿੰਦਰ ਲੋਪੋ ਤੇ ਸ਼ਹਿਬਾਜ਼ ਨੇ ਮਨਜੀਤ ਸਿੰਘ ਬਿਲਾਸਪੁਰ ਨੂੰ ਆਪ ਦਾ ਯੋਗ ਤੇ ਸਹੀ ਉਮੀਦਵਾਰ ਆਖਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਸਮੇਂ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੌਜੂਦ ਸਨ। ਪਿੱਛੋਂ ਮੋਟਰਸਾਇਕਲ ਸਵਾਰ ਆਪ ਵਲੰਟੀਅਰਾਂ ਨੇ ਦੀਨਾਂ ਸਾਹਿਬ ਤੋਂ ਨਿਹਾਲ ਸਿੰਘ ਵਾਲਾ ਤੱਕ ਮੋਟਰ ਸਾਇਕਲ ਮਾਰਚ ਕੱਢਿਆ ਗਿਆ। ਅਤੇ ਮਨਜੀਤ ਸਿੰਘ ਦੇ ਹੱਕ ਵਿੱਚ ਨਾਹਰੇਬਾਜੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: