ਆਪ ਉਮੀਦਵਾਰ ਬੁੱਧ ਰਾਮ ਨੇ ਸ਼ਹਿਰ ਵਿੱਚ ਕੱਢਿਆ ਵਿਸ਼ਾਲ ਪੈਦਲ ਮਾਰਚ

ss1

ਆਪ ਉਮੀਦਵਾਰ ਬੁੱਧ ਰਾਮ ਨੇ ਸ਼ਹਿਰ ਵਿੱਚ ਕੱਢਿਆ ਵਿਸ਼ਾਲ ਪੈਦਲ ਮਾਰਚ

ਬੁਢਲਾਡਾ 22, ਦਸੰਬਰ(ਤਰਸੇਮ ਸ਼ਰਮਾਂ): ਇਸ ਰਿਜਰਵ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਂਉਦਿਆਂ ਸ਼ਹਿਰ ਵਿੱਚ ਸ਼ਕਤੀ ਪ੍ਰਦਰਸ਼ਨ ਦਿਖਾਉਂਦੀਆਂ ਪੈਦਲ ਮਾਰਚ ਕੀਤਾ। ਆਪ ਦਾ ਇਹ ਪੈਦਲ ਮਾਰਚ ਉਮੀਦਵਾਰ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਵਿੱਚੋਂ ਦੀ ਲੰਘਦਾ ਹੋਇਆਂ ਅਨਾਜ ਮੰਡੀ ਵਿੱਚ ਪ੍ਰਵੇਸ਼ ਹੋਇਆਂ ਜਿੱਥੇ ਆਪ ਉਮੀਦਵਾਰ ਨੇ ਆਪਣੇ ਹਜ਼ਾਰਾਂ ਵਲੰਟੀਅਰਾਂ ਨਾਲ ਛੋਟੇ ਵੱਡੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੋਂ ਸਮਰਥਨ ਦੀ ਮੰਗ ਕੀਤੀ। ਇਸ ਮੌਕੇ ਤੇ ਆਪ ਉਮੀਦਵਾਰ ਦੁਕਾਨਦਾਰਾਂ ਨੂੰ ਇਹ ਕਹਿੰਦਾ ਰਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰ੍ਹੇ ਉਤਰਨਗੇ। ਸ਼ਹਿਰ ਦੇ ਗੋਲ ਚੱਕਰ ਵਿੱਚ ਆਪ ਉਮੀਦਵਾਰ ਨੇ ਆਪਣੇ ਵਲੰਟੀਅਰਾਂ ਸਮੇਤ ਆਮ ਲੋਕਾਂ ਨੂੰ ਸੰਬੌਧਨ ਕਰਦਿਆਂ ਆਖਿਆ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ਼ ਪੰਜਾਬ ਦੀ ਨੌਜਵਾਨ ਪੀੜੀ ਨੂੰ ਹਰੇਕ ਘਰ ਵਿੱਚ ਇੱਕ ਪੱਕੀ ਨੋਕਰੀ ਦੇਣ ਦਾ ਵਾਅਦਾ ਕਰਕੇ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਜਦੋਂ 2002 ਤੋਂ 2007 ਤੱਕ ਦੇ ਸਮੇਂ ਵਿੱਚ ਕੈਪਟਨ ਅਮਰਿੰੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਸੂਬੇ ਦੀਆਂ ਹਜ਼ਾਰਾਂ ਖਾਲੀ ਪੋਸਟਾਂ ਦਾ ਵਜੂਦ ਖਤਮ ਕਰ ਦਿੱਤਾ ਸੀ, ਨੋਕਰੀ ਦੇਣਾ ਤਾਂ ਦੂਰ ਦੀ ਗੱਲ ਰਹੀ। ਉਹਨਾਂ ਕਿਹਾ ਕਿ ਪੰਜਾਬ ਦੀ ਸਤ੍ਹਾਂ ਤੇ ਆਜਾਦੀ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਰਾਜ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਾਲੇ ਵਿਧਾਨ ਸਭਾ ਚੋਣਾਂ ਦੀ ਮਿਆਦ ਤੋਂ ਸਾਢੇ 4 ਸਾਲ ਤਾਂ ਆਮ ਲੋਕਾਂ ਨੂੰ ਲੁੱਟਦੇ ਅਤੇ ਕੁੱਟਦੇ ਹਨ ਪ੍ਰੰਤੂ ਅਖੀਰਲੇ 6 ਮਹੀਨਿਆਂ ਵਿੱਚ ਇਹਨਾਂ ਨੂੰ ਨੋਕਰੀਆਂ ਦੇ ਇਸ਼ਤਿਹਾਰ ਅਤੇ ਵਿਕਾਸ ਕਾਰਜ ਯਾਦ ਆ ਜਾਂਦੇ ਹਨ। ਉਹਨਾਂ ਕਿਹਾ ਕਿ ਜਿੰਨੀਆਂ ਵੀ ਨੌਕਰੀਆਂ ਅਕਾਲੀ ਸਰਕਾਰਾਂ ਸਮੇਂ ਦਿੱਤੀਆਂ ਗਈਆਂ ਹਨ ਉਹ ਗਰੀਬ ਬੇਰੁਜ਼ਗਾਰਾਂ ਤੋਂ ਵੱਡੀਆਂ ਫੀਸਾਂ ਭਰਵਾਂ ਕੇ ਦਿੱਤੀਆਂ ਜਾਂਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਿਆਸੀ ਤੋਂਰ ਤੇ ਬਹੁਤ ਸੁਚੇਤ ਹੋ ਚੂੱਕੇ ਹਨ ਜਿਹੜੇ ਹੁਣ ਅਕਾਲੀ ਕਾਂਗਰਸ ਦੇ ਸਾਝੇ ਮੋਰਚੇ ਦੀਆਂ ਗੱਲਾਂ ਵਿੱਚ ਹੀ ਨਹੀਂ ਆਉਣਗੇ। ਇਸ ਮੌੇਕੇ ਤੇ ਆਪ ਉਮੀਦਵਾਰ ਪਿ੍ਰੰਸੀਪਲ ਬੁੱਧ ਰਾਮ ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਨੋਟਾਂ ਅਤੇ ਫੁੱਲਾਂ ਦੇ ਹਾਰ ਪਾ ਕੇ ਮਾਣ ਬਖਸ਼ਿਸ਼ ਕੀਤਾ ਗਿਆ। ਇਸ ਮੌਕੇ ਪੈਦਲ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿੱਚ ਜ਼ੋਨਲ ਕੁਆਡੀਨੇਟਰ ਵਿਜੈ ਸਿੰਗਲਾ, ਐਡਵੋਕੇਟ ਗੁਰਵਿੰਦਰ ਸਿੰਘ ਖੱਤਰੀਵਾਲਾ, ਸੁਭਾਸ਼ ਨਾਗਪਾਲ, ਮੇਜਰ ਸਿੰਘ, ਗੁਰਮੀਤ ਸੇਖੋਂ ਬੋੜਾਵਾਲ, ਐਡਵੋਕੇਟ ਚੰਦਨ ਕੁਮਾਰ, ਹਰਭਜਨ ਸਿੰਘ, ਨਿਰਮਲ ਸਿੰਘ, ਜ਼ਸਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ ਰੰਗੜਿਆਲ, ਪ੍ਰੀਤ ਗਿੱਲ ਬਰ੍ਹੇ, ਸ਼ਾਮਿਲ ਸਨ।

Share Button

Leave a Reply

Your email address will not be published. Required fields are marked *