Mon. Apr 22nd, 2019

ਆਪ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਨੇ ਮੱਲ ਸਿੰਘ ਵਾਲਾ ਦੇ ਘਰ ਘਰ ਜਾ ਕੇ ਵੋਟਾਂ ਮੰਗੀਆਂ

ਆਪ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਨੇ ਮੱਲ ਸਿੰਘ ਵਾਲਾ ਦੇ ਘਰ ਘਰ ਜਾ ਕੇ ਵੋਟਾਂ ਮੰਗੀਆਂ

ਬੁਢਲਾਡਾ 24,ਦਸੰਬਰ(ਤਰਸੇਮ ਸ਼ਰਮਾਂ): ਰਿਜਰਵ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਸੀਪਲ ਬੁੱਧ ਰਾਮ ਨੇ ਆਪਣੀ ਚੋਣ ਮੁਹਿੰਮ ਤੇਜ ਕਰਦਿਆਂ ਅੱਜ ਹਲਕੇ ਦੇ ਪਿੰਡ ਮੱਲ ਸਿੰਘ ਵਾਲਾ ਵਿੱਚ ਡੋਰ ਟੂ ਡੋਰ ਜਾ ਕੇ ਵੋਟਾਂ ਲਈ ਅਪੀਲ ਕੀਤੀ ਜਿਸਦਾ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।ਉਥੇ ਉਹਨਾ ਨੇ ਨਰੇਗਾ ਮਜਦੂਰਾਂ ਨਾਲ ਮੀਟਿੰਗ ਕਰਕੇ ਉਹਨਾ ਦੀਆਂ ਮੁਸ਼ਕਲਾ ਸੁਣੀਆਂ।ਉਹਨਾ ਨੇ ਪਾਰਟੀ ਦੇ ਵੱਖ ਵੱਖ ਵਰਗਾਂ ਨਾਲ਼ ਸਬੰਧਿਤ ਚੋਣ ਮਨੋਰਥ ਪੱਤਰ ਵਿਚਲੀਆਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਅਕਾਲੀ ਸਰਕਾਰ ਨੇ ਸਾਢੇ 9 ਸਾਲ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਲੋਕਾਂ ਦੀ ਹਰ ਪਾਸਿਓਂ ਲੁੱਟ ਖਸੁੱਟ ਕੀਤੀ ਹੈ।ਹੁਣ ਅਖੀਰ ਤੇ ਆ ਕੇ ਲੋਕਾਂ ਨੂੰ ਭਰਮਾਉਣ ਲਈ ਗੈਸੀ ਚੁਲ੍ਹੇ ਅਤੇ ਨੋਕਰੀਆਂ ਦੇ ਰਹੇ ਹਨ,ਪਰ ਹੁਣ ਲੋਕ ਜਾਗ ਗਏ ਹਨ ਅਤੇ ਇਹਨਾ ਦੀਆਂ ਲੂੰਬੜ ਚਾਲਾਂ ਵਿੱਚ ਨਹੀ ਆਉਣਗੇ। ਉਮੀਦਵਾਰ ਵੱਲੋਂ ਵੋਟਰਾਂ ਨੂੰ ਅਕਾਲੀ ਕਾਂਗਰਸੀਆਂ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਉਣ ਲਈ ਵੀ ਅਪੀਲ ਕੀਤੀ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕੇ ਦਾ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ। ਇਸ ਸਮੇ ਉਹਨਾਂ ਨਾਲ਼ ਅਮਨਦੀਪ ਮਹਿਲ,ਮੇਜਰ ਸਿੰਘ, ਬਲਵਿੰਦਰ ਅੋਲਖ,ਕੁਲਦੀਪ ਸ਼ੀਮਾਰ,ਸਿਕੰਦਰ ਸਿੰਘ, ਐਡਵੋਕੇਟ ਗੁਰਬਿੰਦਰ ਸਿੰਘ ਨੰਬਰਦਾਰ,ਛੋਟਾ ਸਿੰਘ,ਪਿਆਰਾ ਸਿੰਘ,ਜਸਵਿੰਦਰ ਸਿੰਘ,ਬਲਕਾਰ ਸਿੰਘ,ਮਲਕੀਤ ਸਿੰਘ ਅਤੇ ਸੁੰਦਰ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: