ਆਪ ਆਗੂ ਪ੍ਰੋ. ਬਲਜਿੰਦਰ ਕੌਰ ਨੂੰ ਸਦਮਾ, ਭੂਆ ਦੀ ਅਚਾਨਕ ਮੌਤ

ss1

ਆਪ ਆਗੂ ਪ੍ਰੋ. ਬਲਜਿੰਦਰ ਕੌਰ ਨੂੰ ਸਦਮਾ, ਭੂਆ ਦੀ ਅਚਾਨਕ ਮੌਤ

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਤੋਂ ਆਪ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਮਹਿਲਾ ਵਿੰਗ ਦੇ ਸੂਬਾਈ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਭੂਆ ਅਤੇ ਅਵਤਾਰ ਸਿੰਘ ਦੀ ਭੈਣ ਬੰਤ ਕੌਰ (40) ਪਤਨੀ ਹਰਦੀਪ ਸਿੰਘ ਵਾਸੀ ਬਾਘਾ ਦੀ ਸਵੇਰ ਅਚਾਨਕ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਉਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਸਮੁੱਚੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਹਲਕਾ ਵਾਸੀ ਇਸ ਦੁੱਖ ਦੀ ਘੜੀ ‘ਚ ਉਹਨਾਂ ਦੀ ਭੂਆ ਦੇ ਗ੍ਰਹਿ ਵਿਖੇ ਪਹੁੰਚਣੇ ਸ਼ੁਰੂ ਹੋਣ ਲੱਗੇ।
ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨਾਲ ਦੁੱਖ ਸਾਂਝਾ ਕਰਨ ਵਾਲੇ ਆਗੂਆਂ ‘ਚ ਪੰਜਾਬ ਕਨਵੀਨਰ ਗੁਰਪੀਤ ਸਿੰਘ ਘੁੱਗੀ, ਮਹਿਲਾ ਸੂਬਾ ਆਗੂ ਸੁਰਿੰਦਰ ਕੌਰ, ਨੀਨਾ ਮਿੱਤਲ, ਡਾ, ਅਮਨ ਸੰਗਰੂਰ, ਕੁਲਦੀਪ ਕੌਰ, ਰੁਪਿੰਦਰ ਰੂਬੀ, ਸਿਮਰਤ ਧਾਲੀਵਾਲ, ਰਾਜਵਿੰਦਰ ਕੌਰ, ਕਰਮਜੀਤ ਕੌਰ ਚਹਿਲ, ਵੀਰਪਾਲ ਕੌਰ ਰਾਮਾਂ, ਟੇਕ ਸਿੰਘ ਬੰਗੀ, ਨੀਲ ਗਰਗ ਆਦਿ ਤੋਂ ਬਿਨਾਂ ਭਾਰੀ ਗਿਣਤੀ ‘ਚ ਹਲਕੇ ਦੇ ਵਰਕਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *