ਆਪ ਆਗੂ ਪਰਮਿੰਦਰ ਸਿੰਘ ਝੁਨੀਰ ਨਾਲ ਵੱਖ ਵੱਖ ਆਗੂਆਂ ਕੀਤਾ ਦੁੱਖ ਸਾਂਝਾ

ss1

ਆਪ ਆਗੂ ਪਰਮਿੰਦਰ ਸਿੰਘ ਝੁਨੀਰ ਨਾਲ ਵੱਖ ਵੱਖ ਆਗੂਆਂ ਕੀਤਾ ਦੁੱਖ ਸਾਂਝਾ
ਅੰਤਿਮ ਅਰਦਾਸ 2 ਅਕਤੂਬਰ ਨੂੰ ਝੁਨੀਰ ਵਿਖੇ ਹੋਵੇਗੀ

img-20160928-wa0327-1ਝੁਨੀਰ 30 ਸਤੰਬਰ(ਗੁਰਜੀਤ ਸ਼ੀਂਹ) ਆਮ ਆਦਮੀ ਪਾਰਟੀ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਤੇ ਲੇਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਝੁਨੀਰ ਦੀ ਮਾਤਾ ਰੁਕਮਨ ਕੌਰ ਦੇ ਅਕਾਲ ਚਲਾਣੇ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਮੋਹਤਵਾਰਾਂ ਨੇ ਪਰਮਿੰਦਰ ਸਿੰਘ ਝੁਨੀਰ ਨਾਲ ਦੁੱਖ ਸਾਂਝਾ ਕੀਤਾ ਹੈ।ਇਸ ਮੌਕੇ ਹਲਕੇ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ,ਜੈਨ ਸਮਾਜ ਪੰਜਾਬ ਦੇ ਸੂਬਾ ਸਕੱਤਰ ਰਿਸ਼ੂ ਕੁਮਾਰ ਜੈਨ ,ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ,ਅਕਾਲੀ ਆਗੂ ਗੁਰਸੇਵਕ ਸਿੰਘ ਜਵਾਹਰਕੇ ,ਆਪ ਪਾਰਟੀ ਦੇ ਨੈਸ਼ਨਲ ਸੈਕਟਰੀ ਰੋਮੀ ਭਾਟੀ ,ਨਾਇਬ ਸਿੰਘ ਝੁਨੀਰ ,ਪ੍ਰੈਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਂਹ ,ਸੈਕਟਰੀ ਜਸਵਿੰਦਰ ਸਿੰਘ ਜਟਾਣਾ ,ਪ੍ਰੈਸ ਕਲੱਬ ਝੁਨੀਰ ਦੇ ਪ੍ਰਧਾਨ ਮਿੱਠੂ ਘੁਰਕਣੀ ,ਸੈਕਟਰੀ ਲਛਮਣ ਸਿੱਧੂ ,ਮੀਤ ਪ੍ਰਧਾਨ ਰਮਨਦੀਪ ਸੰਧੂ ,ਸੰਜੀਵ ਜਿੰਦਲ ,ਪਵਨ ਸਿੰਗਲਾ ,ਜੀ ਐਮ ਅਰੋੜਾ ,ਚਰਨਦਾਸ ਚਰਨੀ ਆਦਿ ਹਾਜਰ ਸਨ।ਮਾਤਾ ਰੁਕਮਨ ਕੌਰ ਦੀ ਅੰਤਿਮ ਅਰਦਾਸ 2 ਅਕਤੂਬਰ ਦਿਨ ਐਤਵਾਰ ਨੂੰ 12:30 ਵਜੇ ਝੁਨੀਰ ਦੇ ਗੁਰੂਘਰ ਵਿਖੇ ਹੋਵੇਗੀ।ਜਿਸ ਵਿੱਚ ਇਲਾਕੇ ਦੀਆਂ ਨਾਮਵਰ ਹਸਤੀਆਂ ਉਹਨਾਂ ਨੂੰ ਸ਼ਰਧਾਂਜਲੀਆਂ ਦੇਣਗੀਆਂ।

Share Button