ਆਪਣੇ ਸਵਰਗੀ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਹਾਂ-ਬੀਬੀ ਸਰਬਜੀਤ ਕੌਰ

ss1

ਆਪਣੇ ਸਵਰਗੀ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਹਾਂ-ਬੀਬੀ ਸਰਬਜੀਤ ਕੌਰ

 

27-7 (2)ਬਨੂੜ, 27 ਅਗਸਤ (ਰਣਜੀਤ ਸਿੰਘ ਰਾਣਾ): ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਨੇ ਆਖਿਆ ਹੈ ਕਿ ਉਹ ਆਪਣੇ ਪਤੀ ਦੇ ਡੇਰਾਬਸੀ ਹਲਕੇ ਅਤੇ ਸਮਰਥਕਾਂ ਪ੍ਰਤੀ ਸੁਪਨਿਆਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹ ਅੱਜ ਨਜ਼ਦੀਕੀ ਪਿੰਡ ਮਨੌਲੀ ਸੂਰਤ ਵਿਖੇ ਗੁੱਗਾ ਮਾੜੀ ਵਿਖੇ ਹੋਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਮਗਰੋਂ ਇਸ ਪੱਤਰਕਾਰ ਨਾਲ ਗੱਲ ਕਰ ਰਹੇ ਸਨ। ਇਸ ਮੌਕੇ ਉਨਾਂ ਦੀ ਸਪੁੱਤਰੀ ਬੀਬੀ ਮਨਪ੍ਰੀਤ ਕੌਰ ਡੌਲੀ ਤੇ ਉਨਾਂ ਦੇ ਸਮਰਥਕ ਵੀ ਮੌਜੂਦ ਸਨ।
ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਉਨਾਂ ਦੇ ਪਤੀ ਕੈਪਟਨ ਕੰਵਲਜੀਤ ਸਿੰਘ ਨੇ ਸਮੁੱਚਾ ਜੀਵਨ ਅਕਾਲੀ ਦਲ ਦੀ ਚੜਦੀ ਕਲਾ ਅਤੇ ਆਪਣੇ ਹਲਕੇ ਦੇ ਵਿਕਾਸ ਤੇ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਬਤੀਤ ਕੀਤਾ ਪਰ ਅਕਾਲੀ ਦਲ ਦੇ ਆਗੂਆਂ ਨੇ ਉਨਾਂ ਦੇ ਪਰਿਵਾਰ ਤੇ ਸਮਰਥਕਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ। ਉਨਾਂ ਕਿਹਾ ਕਿ ਹਲਕਾ ਡੇਰਾਬਸੀ ਨੂੰ ਵੀ ਵਿਕਾਸ ਪੱਖੋਂ ਅਣਗੌਲਿਆਂ ਕੀਤਾ ਗਿਆ ਜਦੋਂ ਕਿ ਉਨਾਂ ਦੇ ਪਤੀ ਨੇ ਇਸ ਹਲਕੇ ਨੂੰ ਪੰਜਾਬ ਦੇ ਨਮੂਨੇ ਦੇ ਹਲਕੇ ਵਜੋਂ ਵਿਕਸ਼ਿਤ ਕੀਤਾ ਸੀ।
ਉਨਾਂ ਕਿਹਾ ਕਿ ਉਹ ਆਪਣੇ ਦੁੱਖ ਤਾਂ ਜ਼ਰ ਸਕਦੇ ਹਨ ਪਰ ਆਪਣੇ ਪਤੀ ਦੇ ਸਮਰਥਕਾਂ ਦੇ ਦੁੱਖ ਉਨਾਂ ਕੋਲੋਂ ਵੇਖੇ ਨਹੀਂ ਸਨ ਜਾ ਰਹੇ। ਹਰ ਰੋਜ਼ ਪੁਰਾਣੇ ਟਕਸਾਲੀ ਵਰਕਰ ਉਨਾਂ ਕੋਲ ਆਪਣੇ ਦੁੱਖੜੇ ਰੋਂਦੇ ਸਨ ਤੇ ਸਰਕਾਰੇ ਦਰਬਾਰੇ ਵਰਕਰਾਂ ਦੀ ਹੁੰਦੀ ਖੱਜਲ-ਖੁਆਰੀ ਤੋਂ ਉਹ ਖ਼ੁਦ ਮਾਯੂਸ ਸਨ। ਉਨਾਂ ਕਿਹਾ ਕਿ ਕੈਪਟਨ ਸਮਰਥਕਾਂ ਅਤੇ ਡੇਰਾਬਸੀ ਹਲਕੇ ਦੇ ਵਸਨੀਕਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਹੀ ਉਨਾਂ ਸਰਗਰਮ ਸਿਆਸਤ ਵਿੱਚ ਆਉਣ ਦਾ ਮਨ ਬਣਾਇਆ ਹੈ।
ਬੀਬੀ ਸਰਬਜੀਤ ਕੌਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਹੀ ਕੈਪਟਨ ਕੰਵਲਜੀਤ ਸਿੰਘ ਦੇ ਸਾਫ਼ ਸੁਥਰੀ ਸਿਆਸਤ ਦੇ ਸੁਪਨੇ ਦੀ ਪੂਰਤੀ ਕਰਨ ਦੇ ਸਮਰੱਥ ਹੈ। ਉਨਾਂ ਕਿਹਾ ਕਿ ਹਲਕੇ ਵਿੱਚ ਹੁਣ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਬੇਰੁਜ਼ਗਾਰੀ ਦਾ ਬੋਲ-ਬਾਲਾ ਹੈ। ਹਲਕੇ ਦੀਆਂ ਸੜਕਾਂ ਮੁਰੰਮਤ ਨੂੰ ਤਰਸ ਰਹੀਆਂ ਹਨ। ਪਿੰਡਾਂ ਵਿੱਚ ਪੰਚਾਇਤਾਂ ਵਿਕਾਸ ਕਾਰਜਾਂ ਲਈ ਗਰਾਂਟਾ ਨੂੰ ਤਰਸ ਰਹੀਆਂ ਹਨ ਜਦੋਂ ਕਿ ਉਨਾਂ ਦੇ ਪਤੀ ਦੇ ਹੁੰਦਿਆਂ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਵਿਕਾਸ ਕੰਮਾਂ ਲਈ ਗਰਾਂਟ ਦੀ ਕੋਈ ਤੋਟ ਨਹੀਂ ਸੀ ਆਈ। ਉਨਾਂ ਕਿਹਾ ਕਿ ਉਹ ਸਾਰੇ ਡੇਰਾਬਸੀ ਹਲਕੇ ਵਿੱਚ ਘਰ ਘਰ ਜਾ ਕੇ ਪੁਰਾਣੇ ਟਕਸਾਲੀ ਵਰਕਰਾਂ ਨੂੰ ਨਾਲ ਤੋਰਨਗੇ ਤੇ ਆਮ ਆਦਮੀ ਦੇ ਵਲੰਟੀਅਰਾਂ ਨੂੰ ਲਾਮਬੰਦ ਕਰਕੇ ਹਲਕੇ ਦੀ ਭਲਾਈ ਲਈ ਦਿਨ-ਰਾਤ ਕੰਮ ਕਰਨਗੇ।
ਇਸ ਮੌਕੇ ਉਨਾਂ ਗੁੱਗਾ ਮਾੜੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਗੁੱਗਾ ਨੌਮੀ ਦੀ ਵਧਾਈ ਦਿੱਤੀ। ਇਸ ਮੌਕੇ ਬਾਬਾ ਸੁਖਦੇਵ ਸਿੰਘ, ਪੰਚ ਭਾਗ ਸਿੰਘ, ਸਾਬਕਾ ਪੰਚ ਹਰਦੀਪ ਸਿੰਘ, ਤਰਸੇਮ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ ਖਲੌਰ, ਕਰਮ ਸਿੰਘ ਬਨੂੜ ਦੀ ਅਗਵਾਈ ਹੇਠ ਬੀਬੀ ਸਰਬਜੀਤ ਕੌਰ ਤੇ ਮਨਪ੍ਰੀਤ ਕੌਰ ਡੌਲੀ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਆ ਗਿਆ।

ਆਮ ਆਦਮੀ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਚੋਣ ਲੜਾਂਗੀ-ਬੀਬੀ ਸਰਬਜੀਤ ਕੌਰ
ਬੀਬੀ ਸਰਬਜੀਤ ਕੌਰ ਨੇ ਦਾਅਵਾ ਕੀਤਾ ਕਿ ਉਹ ਬਿਨਾਂ ਕਿਸੇ ਸ਼ਰਤ ਤੋਂ ਸਿਰਫ਼ ਡੇਰਾਬਸੀ ਹਲਕੇ ਦੀ ਸੇਵਾ ਕਰਨ ਦੇ ਮਿਸ਼ਨ ਨੂੰ ਲੈ ਕੇ ਹੀ ਆਪ ਵਿੱਚ ਸ਼ਾਮਿਲ ਹੋਏ ਹਨ। ਉਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਉਨਾਂ ਨੂੰ ਹੁਕਮ ਕੀਤਾ ਤਾਂ ਉਹ ਡੇਰਾਬਸੀ ਹਲਕੇ ਤੋਂ ਚੋਣ ਲੜਨ ਲਈ ਤਿਆਰ ਹਨ। ਉਨਾਂ ਦਾਅਵਾ ਕੀਤਾ ਕਿ ਉਨਾਂ ਦੇ ਪਤੀ ਨਾਲ ਕੰਮ ਕਰਨ ਵਾਲੇ ਹਲਕੇ ਦੇ ਸਮੁੱਚੇ ਅਕਾਲੀ ਆਗੂ ਤੇ ਵਰਕਰ ਵੀ ਉਨਾਂ ਨੂੰ ਆਪਣੀ ਪੂਰੀ ਹਮਾਇਤ ਦੇਣਗੇ।

Share Button

Leave a Reply

Your email address will not be published. Required fields are marked *