Thu. Jun 20th, 2019

ਆਦਰਸ ਸਕੂਲ ਸਾਹਨੇਵਾਲੀ ਵਿਖੇ ਕੁਇਜ ਮੁਕਾਬਲੇ ਕਰਵਾਏ ਗਏ

ਆਦਰਸ ਸਕੂਲ ਸਾਹਨੇਵਾਲੀ ਵਿਖੇ ਕੁਇਜ ਮੁਕਾਬਲੇ ਕਰਵਾਏ ਗਏ

ਝੁਨੀਰ 17 ਦਸੰਬਰ (ਗੁਰਜੀਤ ਸ਼ੀਂਹ) ਜੀ.ਜੀ .ਐਸ ਆਦਰਸ ਸੀਨੀ .ਸੈਕੰ ਸਕੂਲ ਵਿਖੇ ਕੁਇਜ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਲਈ ਸਕਲ ਦੇ ਸਾਰੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਤੀਜੀ,ਚੌਥੀ ਤੋਂ ਸੱਤਵੀਂ,ਅੱਠਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰਵੀਂ ਆਦਿ ਗਰੁੱਪਾਂ ਵਿੱਚ ਵੰਡਿਆ ਗਿਆ।ਇਸ ਮੁਕਾਬਲੇ ਵਿੱਚ ਅਲੱਗ-ਅਲੱਗ ਵਿਸ਼ੇ ਜਿਵੇਂ ਧਰਮ, ਰਾਜਨੀਤੀ, ਸਾਇੰਸ, ਖੇਡਾਂ, ਆਰਟ, ਪੰਜਾਬੀ ਸੱਭਿਆਚਾਰ ਉੱਤੇ ਆਮ ਗਿਆਨ ਸਬੰਧੀ ਪ੍ਰਸ਼ਨ ਪੁੱਛੇ ਗਏ।ਇਹਨਾਂ ਮੁਕਾਬਲਿਆਂ ਵਿੱਚ ਪਹਿਲੀ ਤੋਂ ਤੀਜੀ ਅਤੇ ਚੌਥੀ ਤੋਂ ਸੱਤਵੀਂ ਕਲਾਸ ਦੇ ਗਰੁੱਪਾਂ ਵਿੱਚੋਂ ਲਗਾਤਾਰ ਜਲ ਹਾਊਸ ਨੇ ਪਹਿਲੀ,ਅਕਾਸ਼ ਹਾਊਸ ਨੇ ਦੂਜੀ ਅਤੇ ਅਗਨੀ ਹਾਊਸ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਇਸ ਤਰ੍ਹਾਂ ਹੀ ਹਾਈ ਕਲਾਸਾਂ ਦੇ ਗਰੁੱਪਾਂ ਵਿੱਚੋਂ ਪ੍ਰਿਥਵੀਂ ਹਾਊਸ ਨੇ ਪਹਿਲੀ ,ਵਾਯੂ ਹਾਊਸ ਨੇ ਦੂਜੀ ਅਤੇ ਜਲ ਹਾਊਸ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ੳਵਰਆਲ ਜਲ ਹਾਊਸ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।ਜਲ ਹਾਊਸ ਦੇ ਇੰਚਾਰਜ ਮੈਡਮ ਰਮਨਦੀਪ ਕੌਰ ਅਤੇ ਬਾਕੀ ਸਾਰੇ ਹਾਊਸ ਇੰਚਾਰਜ ਅਤੇ ਅਧਿਆਪਕਾਂ ਨੂੰ ਪ੍ਰਿੰਸੀਪਲ ਸ੍ਰੀਮਤੀ ਵਿਨੈ ਕੁਮਾਰੀ ਜੀ ਵੱਲੋਂ ਵਧਾਈ ਦਿਤੀ ਗਈ।ਅਖੀਰ ਵਿੱਚ ਸਕੂਲ ਪ੍ਰਿੰ.ਸ੍ਰੀਮਤੀ ਵਿਨੈ ਕੁਮਾਰੀ ਜੀ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਮੁਕਾਬਲਿਆਂ ਦੀ ਮਹੱਤਤਾ ਦੱਸਦੇ ਹੋਏ ਭਵਿੱਖ ਵਿੱਚ ਵੀ ਹਰ ਮੁਕਾਬਲੇ ਲਈ ਤਿਆਰ ਰਹਿਣ ਦੀ ਪ੍ਰੇਰਨਾ ਦਿੱਤੀ।

Leave a Reply

Your email address will not be published. Required fields are marked *

%d bloggers like this: