ਆਦਰਸ਼ ਸਕੂਲ ਸਾਹਨੇਵਾਲੀ ਵਿਖੇ “ਅੱਜ ਦੇ ਸਮਾਜ ਵਿੱਚ ਵਿਦਿਆਰਥੀ ਦੀ ਭੂਮਿਕਾ”ਸਬੰਧੀ ਲੇਖ ਪ੍ਰਤੀਯੋਗਤਾ ਕਰਵਾਈ ਗਈ

ss1

ਆਦਰਸ਼ ਸਕੂਲ ਸਾਹਨੇਵਾਲੀ ਵਿਖੇ “ਅੱਜ ਦੇ ਸਮਾਜ ਵਿੱਚ ਵਿਦਿਆਰਥੀ ਦੀ ਭੂਮਿਕਾ”ਸਬੰਧੀ ਲੇਖ ਪ੍ਰਤੀਯੋਗਤਾ ਕਰਵਾਈ ਗਈ

ਝੁਨੀਰ 7 ਦਸੰਬਰ (ਗੁਰਜੀਤ ਸ਼ੀਂਹ) ਪਿਛਲੇ ਦਿਨੀ ਐਸ ਜੀ.ਜੀ.ਐਸ ਆਦਰਸ਼ ਸੀਨੀ.ਸੈਕੰ ਸਕੂਲ਼ ਸਾਹਨੇਵਾਲੀ (ਮਾਨਸਾ) ਵਿਖੇ ਵਿਦਿਆਰਥੀਆਂ ਦੀ ਇੱਕ “ਲੇਖ ਪ੍ਰਤੀਯੋਗਤਾ” ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਜੂਨੀਅਰ ਗਰੁੱਪ ਵਿੱਚ 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ,ਜਿਨ੍ਹਾਂ ਦੇ ਲੇਖ ਦਾ ਵਿਸ਼ਾ ਸੀ “ਅੱਜ ਦੇ ਸਮਾਜ ਵਿੱਚ ਵਿਦਿਆਰਥੀ ਦੀ ਭੂਮਿਕਾ” ਸੀਨੀਅਰ ਗਰੁੱਪ ਵਿੱਚ  9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ,ਜਿਨ੍ਹਾ ਦਾ ਵਿਸ਼ਾ ਸੀ “ਪਰਾਲੀ ਨੂੰ ਸਾੜਨ ਦੇ ਨੁਕਸਾਨ ਅਤੇ ਇਸ ਦੀ ਸਹੀ ਵਰਤੋਂ ਕਰਨ ਦੇ ਤਰੀਕੇ”। ਇਸ ਪ੍ਰਤੀਯੋਗਤਾ ਵਿੱਚ ਜੂਨੀਅਰ ਗਰੁੱਪ ਵਿੱਚੋਂ ਗੁਰਵਿੰਦਰ ਸਿੰਘ ਕਲਾਸ 7ਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੀਨੀਅਰ ਗਰੁੱਪ ਵਿੱਚੋਂ ਖੁਸਦੀਪ ਕੌਰ 12ਵੀਂ ਕਲਾਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਵਿਨੈ ਕੁਮਾਰੀ ਨੇ ਪੁਜ਼ੀਸਨਾਂ ਹਾਸਲ ਕਰਨ ਵਲੇ ਵਿਦਿਆਰਥੀਆਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *