ਆਦਰਸ਼ ਸਕੂਲ ਦੇ ਬੱਚਿਆਂ ਨੇ ਗਿਆਨ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

ਆਦਰਸ਼ ਸਕੂਲ ਦੇ ਬੱਚਿਆਂ ਨੇ ਗਿਆਨ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

ਬੁਢਲਾਡਾ 17, ਦਸੰਬਰ(ਤਰਸੇਮ ਸ਼ਰਮਾਂ): ਮਾਨਸਾ ਤੋਂ ਪ੍ਰਕਾਸ਼ਿਤ ਦੇਸ਼ ਪ੍ਰਦੇਸ਼ ਸਪਤਾਹਿਕ ਅੰਕ ਦੁਆਰਾ ਕਰਵਾਏ ਜਾਂਦੇ ਮਹੀਨਾਵਾਰ ਗਿਆਨ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਬਹੁ ਗਿਣਤੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਆਦਰਸ਼ ਮਾਡਲ ਸਕੂਲ ਬੁਢਲਾਡਾ ਦੇ ਬੱਚਿਆਂ ਨੇ ਵਧੀਆਂ ਕਾਰਗੁਜ਼ਾਰੀ ਕਰਦਿਆਂ ਚੰਗੇ ਸਥਾਨ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਦੀਦਾਰ ਸਿੰਘ ਨੇ ਦੱਸਿਆਂ ਕਿ ਮੁਕਾਬਲਿਆਂ ਵਿੱਚ ਸਕੂਲ ਦੇ ਲਗਭਗ 50 ਬੱਚਿਆਂ ਨੇ ਭਾਗ ਲਿਆ ਗਿਆ ਜਿਸ ਵਿੱਚ ਪਹਿਲੇ ਗਰੁੱਪ ਵਿੱਚ ਜ਼ਸਵੀਰ ਸਿੰਘ ਕਲਾਸ ਅੱਠਵੀਂ, ਰਵਿੰਦਰ ਸਿੰਘ ਕਾਲਸ ਦਸਵੀਂ ਅਤੇ ਜ਼ਸ਼ਨਪ੍ਰੀਤ ਕੋਰ ਨੇ ਗਿਆਨ ਪਰਖ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਦੂਸਰੇ ਗਰੁੱਪ ਵਿੱਚ ਅੰਜਲੀ ਸ਼ਰਮਾਂ ਕਲਾਸ ਨੌਵੀ, ਲਵਪ੍ਰੀਤ ਕੋਰ ਅਤੇ ਕੁਲਵਿੰਦਰ ਕੋਰ ਨੇ ਵੀ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼ੁਰੇਸ਼ ਮਨਚੰਦਾ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਬੱਚਿਆਂ ਨੂੰ ਜਾਂਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਨੇ ਜੇਤੂ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: