ਆਖਿਰ ਮੰਤਰੀ ਸਾਹਿਬ ਦੀ ਹੋਈ ਹਾਰ, ਸਿਮਰਨਜੀਤ ਸਿੰਘ ਮਾਨ ਨੇ ਖੁਲਵਾਇਆ ਮੰਦਿਰ ਦਾ ਲੱਗਿਆ ਜਿੰਦਾ

ss1

ਆਖਿਰ ਮੰਤਰੀ ਸਾਹਿਬ ਦੀ ਹੋਈ ਹਾਰ, ਸਿਮਰਨਜੀਤ ਸਿੰਘ ਮਾਨ ਨੇ ਖੁਲਵਾਇਆ ਮੰਦਿਰ ਦਾ ਲੱਗਿਆ ਜਿੰਦਾ
ਦਲਿਤ ਭਾਈਚਾਰੇ ਦੀ ਮਾਨ ਵੱਲੋਂ ਹਮਾਇਤ
ਰਵੀਦਾਸ ਮੰਦਿਰ ਕਮਿਊਨਿਟੀ ਸੈਂਟਰ ਦਾ ਖੁਲਿਆ ਦਰ

ਅਨੰਦਪੁਰ ਸਾਹਿਬ, ਹਰਭਜਨ ਸਿੰਘ ਵਿਛੋਆ / ਗੁਰਮੀਤ ਸਿੰਘ ਮਹਿਰਾ ਰੋਪੜ : ਨੰਗਲ ਦੇ ਪਿੰਡ ਕੰਚੇੜਾ ਵਾਰਡ ਨੰ 11 ਵਿੱਚ ਰਵੀਦਾਸ ਮੰਦਿਰ ਅੰਬੇਦਕਰ ਭਵਨ ਨੂੰ ਲੈ ਕੇ ਨਗਰ ਕੌਂਸਲ ਅਤੇ ਦਲਿਤ ਭਾਈਚਾਰੇ ਦਰਮਿਆਨ ਚੱਲ ਰਿਹਾ ਵਿਵਾਦ 12 ਦਿਨ ਤੱਕ ਗਰਮ ਰਹਿਣ ਤੋਂ ਬਆਦ ਆਖਿਰ ਸੁਲਝਾ ਲਿਆ ਗਿਆ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਲਗਾਤਾਰ 11 ਦਿਨ ਤੱਕ ਆਪਣੇ ਪੁਤਲੇ ਫੁਕਵਾਉਣ ਤੋਂ ਬਾਅਦ ਆਖਿਰ ਦਲਿਤ ਭਾਈਚਾਰੇ ਅੱਗੇ ਆਪਣੀ ਹਾਰ ਮੰਨਦਿਆ ਖੁੱਦ ਇਸ ਮੰਦਿਰ ਅੰਬੇਦਕਰ ਭਵਨ ਦਾ ਜਿੰਦਰਾ ਖੋਲ ਕੇ ਇਸ ਨੂੰ ਸੰਘਰਸ਼ ਕਮੇਟੀ ਦੇ ਮੈਬਰਾਂ ਦੇ ਹਵਾਲੇ ਕੀਤਾ ਜਿਸ ਕਾਰਨ ਪੂਰੇ ਇਲਾਕੇ ਦੇ ਦਲਿਤ ਭਾਈਚਾਰੇ ਵਿੱਖ ਖੁਸ਼ੀ ਦੀ ਲਹਿਰ ਦੋੜ ਗਈ ਹੈ।
ਯਾਦਕਰਨ ਯੋਗ ਹੈ ਇਹ ਖੁਸ਼ੀ ਦੀ ਲਹਿਰ ਦਲਿਤ ਭਾਈਚਾਰੇ ਵਿੱਚ ਸਿਰਮਨਜੀਤ ਸਿੰਘ ਮਾਨ (ਅ) ਕੌਮੀ ਪ੍ਰਧਾਨ ਦੇ ਨੰਗਲ ਆਪ ਜਾ ਕੇ ਦਖਲ ਦੇਣ ਤੇ ਖੁਸ਼ੀ ਪ੍ਰਗਟ ਹੋਈ ਹੈ। ਮਾਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੋ ਰੋਜਾ ਸੈਸ਼ਨ ਮੀਟਿੰਗ ਵਿੱਚ ਸਾਮਿਲ ਹੋਣ ਲਈ ਆਏ ਸਨ।ਉਹਨਾਂ ਦੇ ਨੋਟਿਸ ਵਿੱਚ ਲਿਆਂਦਾ ਗਿਆ ਸੀ। ਇਹ ਸਾਰਾ ਮਾਮਲਾ ਉਹ ਤੁਰੰਤ ਮੰਨ ਗਏ ਉਹਨਾ ਧਰਨੇ ਵਿੱਚ ਬੈਠ ਕੇ ਸਾਰੀ ਜਾਣਕਾਰੀ ਆਪ ਲਈ ਮਾਮਲਾ ਸਮਝ ਕੇ ਡੀ.ਸੀ ਰੋਪੜ, ਐਸ.ਐਸ.ਪੀ ਪੁਲਿਸ ਰੋਪੜ, ਗਵਰਨਰ ਪੰਜਾਬ ਨੂੰ ਫੋਨ ਕੀਤਾ ਅਤੇ ਇਹ ਮਾਮਲਾ ਹੱਲ ਕਰਨ ਨੂੰ ਕਿਹਾ ਪਰ ਪੰਜਾਬ ਸਰਕਾਰ ਨੂੰ ਹੱਥਾ ਪੈਰਾ ਦੀ ਪੈ ਗਈ।ਜ਼ੋ ਕਮੇਟੀ ਬਣਾਏ ਗਏ ਸਨ ਨਿਮਰਲ ਸਿੰਘ ਸੁਮਨ, ਸੂਰਤ ਸਿੰਘ, ਅਸ਼ਵਨੀ ਗਿੱਲ, ਦੋਲਤ ਰਾਮ, ਸੁਰਿੰਦਰ ਸਿੰਘ, ਇਹ ਲੋਕਾਂ ਨੂੰ ਗੁਮਰਾਹ ਕਰ ਰਹੇ ਸਨ ਮੰਤਰੀ ਮਿੱਤਲ ਨਾਲ ਮਿਲੇ ਹੋਏ ਸਨ। ਇਹ ਯੋਜਨਾਬੰਦ ਢੰਗ ਨਾਲ ਆਪਣੀ ਚੋਧਰ ਚਮਕਾ ਰਹੇ ਸਨ।ਮਾਨ ਸਾਹਿਬ ਦੇ ਅਉਣ ਨਾਲ ਇਹਨਾ ਦੇ ਹੱਥ ਪੈਰ ਫੁੱਲਣ ਲੱਗੇ ਅਤੇ ਟੈਸ਼ਨ ਵਿੱਚ ਪੈ ਗਏ। ਇਹ ਕਮੇਟੀ ਮੈਂਬਰ ਮਾਮਲੇ ਨੂੰ ਉਲਝਾ ਰਹੇ ਸਨ। ਇਹ ਮੈਬਰ ਮਾਨ ਸਾਹਿਬ ਨੂੰ ਲੇਟ ਕਰਕੇ ਤੋਰਨਾ ਚਾਹੁੰਦੇ ਸਨ ਜਦੋਂ ਮਾਨ ਸਾਹਿਬ ਨਾ ਗਏ ਤਾਂ ਇਹਨਾਂ ਨੇ ਇਹ ਬਹਾਨਾ ਬਣਾ ਲਿਆ ਕਿ ਮੰਤਰੀ ਸਾਹਿਬ ਆਉਣ ਨੂੰ ਤਿਆਰ ਹੈ,ਪਰ ਮਾਨ ਦੇ ਹੁੰਦਿਆ ਨਹੀਂ ਆ ਸਕਦੇ। ਮਾਨ ਸਾਹਿਬ ਇਹਨਾ ਲੋਕਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ। ਮਾਨ ਅਤੇ ਪਾਰਟੀ ਦੇ ਅਹੁੱਦੇਦਾਰ ਇਸ ਕੰਮ ਵਿੱਚ ਅਹਿਮ ਰੋਲ ਅਦਾ ਰਹੇ ਸਨ।
ਆਖਿਰ ਮੰਤਰੀ ਮਦਨ ਮੋਹਣ ਮਿੱਤਲ 5:00 ਵਜੇ ਆ ਗਏ। ਉਹਨਾ ਨੇ ਆਉਂਦਿਆਂ ਮਾਨ ਸਾਹਿਬ ਦੇ ਪੈਰੀ ਹੱਥ ਲਗਾਇਆ ਅਤੇ ਹੱਥ ਜ਼ੋੜ ਕੇ ਅਸ਼ੀਰਵਾਦ ਮੰਗਿਆ ਮਿੱਤਲ ਨੇ ਕਿਹਾ ਕਿ ਮੈਂ ਜਿੰਦਰਾ ਖੋਲਣ ਨੂੰ ਤਿਆਰ ਹਾਂ। ਮੈਂ ਸਾਰਿਆ ਦੀ ਨਾਰਾਜ਼ਗੀ ਆਪਣੇ ਪੱਲੇ ਪਾਉਣ ਲਈ ਤਿਆਰ ਹਾਂ।ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ। ਇਸ ਕਰਕੇ ਸ. ਸਿਮਰਨਜੀਤ ਸਿੰਘ ਮਾਨ ਦੇ ਦਬਾਅ ਨਾਲ ਇਹ 11 ਦਿਨ ਬਾਅਦ ਜਿੰਦਰਾ ਖੁਲ ਗਿਆ। ਸੰਗਤਾਂ ਨੇ ਜੈਕਾਰੇ ਲਾਏ ਅਤੇ ਮਾਨ ਪਾਰਟੀ ਦਾ ਸ਼ੁਕਰੀਆਂ ਅਦਾ ਕੀਤਾ ਗਿਆ।
ਕੀ ਸੀ ਮਾਮਲਾ
ਪਿੰਡ ਕੰਚੇਡਾ ਵਿੱਚ ਸ੍ਰੀ ਰਵੀਦਾਸ ਮੰਦਰ ਅੰਬੇਦਕਰ ਤੋ ਇਹ ਪਿੰਡ ਨਗਰ ਕੌਸਲ ਦੀ ਹੱਦ ਵਿੱਚ ਆਇਆ।ਇੱਥੇ ਵਾਰਡ ਨੰਬਰ 11 ਬਣਾ ਕੇ ਇਸ ਨੂੰ ਕੌਸਲ ਅਧੀਨ ਲੈ ਲਿਆ, ਕੌਸਲ ਦੇ ਅਧੀਨ ਆਣ ਤੋ ਬਾਅਦ ਕੌਸਲ ਦੇ ਅਧਿਕਾਰੀਆਂ ਨੇ ਇਸ ਮੰਦਰ ਨੂੰ ਇੱਥੇ ਦੇ ਅਖੋਤੀ ਤਿੰਨ ਲੀਡਰਾਂ ਨੇ ਇੱਕ ਮੁੱਦਾ ਬਣਾਉਦੇ ਹੋਏ ਮੋਕੇ ਦੀ ਸਰਕਾਰ ਨਾਲ ਮਿਲ ਕੇ ਸਰਕਾਰੀ ਜਮੀਨ ਦੱਸ ਕੇ ਇਸ ਉੱਤੇ ਆਪਣਾ ਕਬਜਾ ਕਰਨ ਲਈ ਯਤਨ ਸ਼ੁਰੁ ਕਰ ਦਿੱਤੇ।ਪਿੰਡ ਵਾਸੀ ਇਸ ਤੋ ਪਰੇਸ਼ਾਨ ਹੋ ਕੇ ਕਈ ਵਾਰ ਹਲਕਾ ਵਿਧਾਹਿਕ ਨੂੰ ਮਿਲੇ ਪਰ ਉਹਨਾ ਨੇ ਇੰਨਾਂ ਦੀ ਇੱਕ ਨਾ ਸੁਣੀ, ਸਗੋਂ ਨਗਰ ਕੌਸਲ ਦਾ ਸਾਥ ਦਿੱਤਾ ਤੇ ਇਨਾਂ ਨੂੰ ਮੰਦਿਰ ਤੋ ਆਪਣਾ ਕਬਜਾ ਹਟਾਉਣ ਦੀ ਹਦਾਇਤ ਦਿੱਤੀ।ਕੁਝ ਸਮਾਂ ਪਹਿਲਾ ਨਗਰ ਕੌਸਲ ਨੇ ਜਬਰਦਸਤੀ ਕਰਦੇ ਹੋਏ ਇਸ ਮੰਦਰ ਤੇ ਇੱਥੇ ਬਣੇ ਅੰਬੇਦਕਰ ਭਵਨ ਤੇ ਆਪਣਾ ਜੰਦਰਾਂ ਲਗਾ ਦਿੱਤਾ।ਜਿਸ ਦੇ ਰੋਸ ਵਜੋਂ ਲੋਕਾਂ ਨੇ ਅੰਦੋਲਣ ਸ਼ੁਰੁ ਕਰ ਦਿੱਤਾ।ਦਲਿਤ ਭਾਈਚਾਰੇ ਨੇ ਇਸ ਨੁੂੰ ਲੈ ਕੇ ਇਕ ਸੰਘਰਸ਼ ਕਮੇਟੀ ਦਾ ਐਲਾਨ ਕੀਤਾ।ਜਿਸ ਵਿੱਚ ਦੌਲਤ ਰਾਮ ਨੂੰ ਚੈਅਰਮੈਨ ਬਣਾ ਕੇ ਸੁਰਿੰਦਰ ਸਿੰਘ, ਪੰਮਾ ਅਸ਼ਵਨੀ ਗਿੱਲ, ਸੂਰਤ ਸਿੰਘ ਤੇ ਨਿਰਮਲ ਸਿੰਘ ਸੁਮਨ ਸ੍ਰੀ ਅਨੰਦਪੁਰ ਸਾਹਿਬ ਨੂੰ ਮੈਂਬਰ ਨਾਮਜਦ ਕੀਤਾ,ਪਹਿਲਾ ਇਨਾਂ ਡਰਾਮਾ ਬਾਜੀ ਕਰਦੇ ਹੋਏ ਮੰਤਰੀ ਨਾਲ ਮਿਲ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ।ਲੋਕਾਂ ਨੂੰ ਭੜਕਾ ਕੇ ਕਈ ਵਾਰ ਆਪਣੀਆ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ।ਆਪਣੀ ਸਿਆਸਤ ਨੂੰ ਚਮਕਾਉਣ ਖਾਤਰ ਇਨ੍ਹਾਂ ਸਿਆਸੀ ਰੈਲੀਆਂ ਕੱਢੀਆਂ।ਸੜਕਾਂ ਤੇ ਜਾਮ ਲਗਾਏ।ਕਾਰਜ ਸਾਧਕ ਅਫਸਰ, ਨਗਰ ਕੋਸਲ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਮਦਨ ਮੋਹਲ ਮਿਤਲ ਦੇ ਪੁਤਲੇ ਤੱਕ ਫੂਕੇ ਗਏ।ਪਰ ਸਰਕਾਰ ਅਤੇ ਪ੍ਰਸ਼ਾਸਨ ਟੱਸ ਤੋ ਮੱਸ ਨਹੀਂ ਹੋਇਆ।ਮਦਨ ਮੋਹਨ ਮਿਤਲ ਮੰਤਰੀ ਨੇ ਜਿੱਦ ਫੜ ਲਈ ਅਤੇ ਹੋਰ ਅਧਿਕਾਰੀ ਭਰੋਸਾ ਦਿੰਦੇ ਰਹੇ।ਕੋਈ ਹੱਲ ਨਹੀਂ ਕੀਤਾ ਗਿਆ। ਇਨ੍ਹਾਂ ਥੱਕ ਹਾਰ ਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਮਾਨ ਸਾਹਿਬ ਨੂੰ ਅਪਰੋਚ ਕੀਤਾ ਗਿਆ ਤਾਂ ਜਾ ਕੇ ਇਸ ਮਸਲੇ ਦਾ ਹੱਲ ਹੋਇਆ।ਆਖਿਰ ਮਦਨ ਮੋਹਨ ਮਿਤਲ ਨੂੰ ਇਨ੍ਹਾਂ ਅੱਗੇ ਝੁੱਕਣਾ ਪਿਆ। ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ 6:30 ਵਜੇ ਖੁੱਦ ਨੰਗਲ ਪੁੱਜ ਕੇ ਇਸ ਮੰਦਿਰ ਦਾ ਜਿੰਦਰਾ ਖੋਲ ਕੇ ਇਸ ਨੂੰ ਸੰਗਰਸ਼ ਕਮੇਟੀ ਦੇ ਆਗੂਆਂ ਹਵਾਲੇ ਕੀਤਾ।ਮਾਨ ਸਾਹਿਬ ਅਤੇ ਉਥੋਂ ਦੇ ਸੰਤ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਗਰ ਕੌਸਲ ਅੱਗੇ ਤੋਂ ਇਸ ਮੰਦਿਰ ਨੂੰ ਜੰਦਰਾ ਨਹੀਂ ਲਗਾਏਗੀ ਅਤੇ ਇਹ ਦਲਿਤ ਭਾਈਚਾਰੇ ਦੀ ਮਲਕੀਅਤ ਹੀ ਰਹੇਗਾ।ਉਸ ਤੋਂ ਬਾਅਦ ਸ਼ਾਮ 7:00 ਵਜੇ ਸ. ਸਿਮਰਨਜੀਤ ਸਿੰਘ ਮਾਨ ਆਪਣੀ ਗੱਡੀ ਵਿੱਚ ਬੈਠ ਕੇ ਚਲੇ ਗਏ।ਉਨ੍ਹਾਂ ਦੇ ਨਾਲ ਜ਼ਸਕਰਨ ਸਿੰਘ ਕਾਹਨ ਸਿੰਘ ਵਾਲੇ ਪੰਜਾਬ ਦੇ ਸਕੱਤਰ ਉਨ੍ਹਾਂ ਦਾ ਸਟਾਫ ਉਸ ਤੋਂ ਇਲਾਵਾ ਕੁਸ਼ਲਪਾਲ ਸਿੰਘ ਮਾਨ ਜਿਲ੍ਹਾ ਇੰਚਾਰਜ, ਸਿਮਰਨਜੀਤ ਸਿੰਘ ਐਡਵੋਕੇਟ ਚੰਡੀਗੜ੍ਹ ਹਾਈਕੋਰਟ, ਰਣਜੀਤ ਸਿੰਘ ਸੰਤੋਖਗੜ੍ਹ ਜਿਲ੍ਹਾ ਪ੍ਰਧਾਨ ਰੋਪੜ, ਰਣਜੀਤ ਸਿੰਘ ਮੀਤ ਪ੍ਰਧਾਨ ਮੁਗਲ ਮਾਜਰਾ, ਕਾਬਲ ਸਿੰਘ ਸ਼ਹਿਰੀ ਪ੍ਰਧਾਨ, ਹਰਭਜਨ ਸਿੰਘ ਲੋਧੀਪੁਰ, ਰਾਜਵਿੰਦਰ ਸਿੰਘ ਲੋਧੀਪੁਰ, ਦੁਆਵੀਆ ਯੂਥ ਜਿਲ੍ਹਾ ਪ੍ਰਧਾਨ ਰੋਪੜ, ਸੰਦੀਪ ਸਿੰਘ ਕਲਿਤਰਾਂ, ਮਨਪ੍ਰੀਤ ਸਿੰਘ ਢੇਰ ਮਜਾਰੀ, ਜ਼ੋਗਿੰਦਰ ਸਿੰਘ, ਗੁਰਚਰਨ ਸਿੰਘ ਜੈਲਦਾਰ ਤੇ ਪਾਰਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *