ਆਓ ਬੱਚਤ ਕਰਨ ਦੀ ਆਦਤ ਪਾਈਏ…

ss1

ਆਓ ਬੱਚਤ ਕਰਨ ਦੀ ਆਦਤ ਪਾਈਏ…

ਮਹਿੰਗਾਈ ਦੇ ਇਸ ਜਮਾਨੇਂ ਵਿੱਚ ਗੁਜਾਰਾ ਕਰਨਾਂ ਬਹੁਤ ਮੁਸ਼ਕਿਲ ਹੈ।ਨੌਕਰੀ ਪੇਸ਼ਾ ਵਾਲੇ ਵਿਅਕਤੀਆਂ ਦੀ ਤਨਖਾਹ ਤਾਂ ਆਉਂਦਿਆਂ ਹੀ ਵੰਡੀ ਜਾਂਦੀ ਹੈ।ਜੇਕਰ ਤੁਹਾਨੂੰ ਬੱਚਤ ਕਰਨ ਦੀ ਆਦਤ ਨਹੀਂ ਹੈ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਕੇ ਅਸੀਂ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹਾਂ।

ਆਮਦਨ ਅਤੇ ਖਰਚ ਦਾ ਹਿਸਾਬ : ਸਭ ਤੋਂ ਪਹਿਲਾਂ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਹੋਣਾ ਬਹੁਤ ਜਰੂਰੀ ਹੈ। ਆਮਦਨ ਅਤੇ ਖਰਚ ਨੂੰ ਨਾਲ ਦੀ ਨਾਲ ਡਾਇਰੀ ਉੱਪਰ ਨੋਟ ਕਰਕੇ ਰੱਖਿਆ ਜਾਵੇ। ਡਾਇਰੀ ਦੀ ਜਗ੍ਹਾ ਮੋਬਾਇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਤਰਤੀਬਵਾਰ ਖਰਚਾ : ਜਰੂਰੀ ਅਤੇ ਮੁੱਢਲਿਆਂ ਖਰਚਿਆਂ ਦੀ ਲਿਸਟ ਪਹਿਲਾਂ ਹੀ ਬਣਾ ਲਈ ਜਾਵੇ ਅਤੇ ਸਭ ਤੋਂ ਪਹਿਲਾਂ ਉਸ ਉੱਪਰ ਹੀ ਖਰਚ ਕਤਾ ਜਾਵੇ।
ਬਿਜਲੀ ਦੇ ਬਿੱਲ ਦੀ ਬੱਚਤ: ਬਿਜਲੀ ਦੇ ਬਿਲ ਦਾ ਖਰਚਾ ਅਹਿਮ ਖਰਚਾ ਹੈ। ਇਸਦੇ ਵੱਲ ਧਿਆਨ ਦੇਕੇ ਆਪਾਂ ਬਿਜਲੀ ਅਤੇ ਪੈਸੇ ਦੋਨਾਂ ਦੀ ਬੱਚਤ ਕਰ ਸਕਦੇ ਹਾਂ। ਘਰ ਵਿੱਚ ਸੀ.ਐਫ.ਐਲ ਬਲਬਾਂ ਦੀ ਹੀ ਵਰਤੋਂ ਕੀਤੀ ਜਾਵੇ।ਬਿਜਲੀ ਦੇ ਪਲੱਗ ਲੋੜ ਅਨੁਸਾਰ ਹੀ ਰੱਖੇ ਜਾਣ।ਕਈ ਵਾਰ ਅਸੀਂ ਦੇਖਦੇ ਹਾਂ ਕਿ ਪਾਣੀ ਵਾਲੀ ਟੈਂਕੀ ਭਰ ਜਾਣ ਦੇ ਬਾਵਜੂਦ ਮੋਟਰ ਚੱਲਦੀ ਰਹਿੰਦੀ ਹੈ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਅਤੇ ਪਾਣੀ ਵੀ ਬੇਕਾਰ ਡੁੱਲਦਾ ਰਹਿੰਦਾ ਹੈ।ਅੱਜ ਕੱਲ ਬਾਜ਼ਾਰ ਵਿੱਚ ਅਜਿਹੀਆਂ ਬੈੱਲਾਂ ਆਉਂਦੀਆਂ ਹਨ ਜਿਸ ਨਾਲ ਪਾਣੀ ਭਰ ਜਾਣ ਨਾਲ ਅਲਾਰਮ ਵੱਜਣ ਲੱਗ ਪੈਂਦਾ ਹੈ ਇਸ ਨਾਲ ਪਾਣੀ ਅਤੇ ਬਿਜਲੀ ਦੋਨਾਂ ਦੀ ਬੱਚਤ ਹੁੰਦੀ ਹੈ।
ਕਿਸ਼ਤਾਂ ਨਾਲ ਪੈਸੇ ਦੇਕੇ ਵਸਤੂਆਂ ਖਰੀਦਨਾਂ : ਇੱਕੋ ਵਾਰ ਪੈਸੈ ਕੱਢਣ ਦੀ ਜਗ੍ਹਾ ਕਿਸੇ ਚੀਜ ਨੂੰ ਕਿਸ਼ਤਾਂ ਨਾਲ ਪੈਸੇ ਦੇਕੇ ਵੀ ਖਰੀਦਿਆ ਜਾ ਸਕਦਾ ਹੈ। ਇਸ ਨਾਲ ਜਿਆਦਾ ਆਰਥਿਕ ਬੋਝ ਨਹੀਂ ਪੈਂਦਾ ਅਤੇ ਪੈਸੇ ਕੱਢਣ ਵਿੱਚ ਵੀ ਆਸਾਨੀਂ ਹੁੰਦੀ ਹੈ। ਕਈ ਕੰਪਨੀਆਂ ਗ੍ਰਾਹਕਾਂ ਨੂੰ ਜ਼ੀਰੋ ਪ੍ਰਤੀਸ਼ਤ ਵਿਆਜ ਤੇ ਵੀ ਵਸਤੂਆਂ ਵੇਚਦੀਆਂ ਹਨ।
ਆਨਲਾਈਨ ਖਰੀਦਦਾਰੀ : ਆਨਲਾਈਨ ਖਰੀਦਦਾਰੀ ਕਰਨ ਨਾਲ ਪੈਸੇ ਦੀ ਬੱਚਤ ਦੇ ਨਾਲ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ। ਤੁਹਾਨੂੰ ਬਾਜ਼ਾਰ ਜਾ ਕੇ ਵਸਤੂ ਖਰੀਦਨ ਦੀ ਲੋੜ ਨਹੀਂ ਪੈਂਦੀ। ਸਾਮਾਨ ਸਿੱਧਾ ਤੁਹਾਡੇ ਘਰ ਆ ਜਾਂਦਾ ਹੈ। ਤਿਉਹਾਰਾ ਦੇ ਦਿਨਾਂ ਵਿੱਚ ਆਨਲਾਈਨ ਖਰੀਦਦਾਰੀ ਵਿੱਚ ਬਹੁਤ ਛੋਟ ਮਿਲਦੀ ਹੈ।
ਆਮਦਨ ਅਤੇ ਖਰਚ ਇੱਕ ਜੀਅ ਦੇ ਹੱਥ ਵਿੱਚ: ਜੇਕਰ ਆਮਦਨ ਅਤੇ ਖਰਚ ਇੱਕ ਦੇ ਹੱਥ ਵਿੱਚ ਹੋਵੇ ਤਾਂ ਬੱਚਤ ਜਿਆਦਾ ਹੁੰਦੀ ਹੈ ਅਤੇ ਹਿਸਾਬ ਕਿਤਾਬ ਵੀ ਸੌਖਾ ਰਹਿੰਦਾ ਹੈ।
ਫਜੂਲ ਖਰਚੀ ਤੇ ਰੋਕ: ਫਜੂਲ ਖਰਚੀ ਤੇ ਬਾਹਰੀ ਚੀਜਾਂ ਖਾਣ-ਪੀਣ ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਅਤੇ ਪੈਸੇ ਦੀ ਬੱਚਤ ਵੀ ਹੋਏਗੀ।
ਬੱਚਿਆਂ ਦਾ ਜੇਬ ਖਰਚ: ਬੱਚਿਆਂ ਨੂੰ ਜਿਆਦਾ ਜੇਬ ਖਰਚ ਨਾਂ ਦਿਓ।ਬੱਚਿਆਂ ਨੂੰ ਹਮੇਸ਼ਾਂ ਆਪ ਚੀਜ ਲੈਕੇ ਦਿਓ ਤਾਂ ਜਿਆਦਾ ਵਧੀਆ ਹੈ।

ਚਰਨਜੀਤ ਸਿੰਘ
ਮੁਹੱਲ ਕੰਬੋਆਂ ਵਾਲਾ
ਜੀਰਾ

Share Button

Leave a Reply

Your email address will not be published. Required fields are marked *