ਆਉਣ ਵਾਲੀਆਂ ਪੀੜੀਆਂ ਲਈ ਸਾਫ ਸੁਧਰਾਂ ਵਾਤਾਵਰਣ ਮੁਹੱਈਆ ਕਰਵਾਉਣਾ ਸਾਡਾ ਮੁਢੱਲਾ ਫਰਜ: ਸਪੀਕਰ ਰਾਣਾ ਕੇ.ਪੀ. ਸਿੰਘ

ss1

ਆਉਣ ਵਾਲੀਆਂ ਪੀੜੀਆਂ ਲਈ ਸਾਫ ਸੁਧਰਾਂ ਵਾਤਾਵਰਣ ਮੁਹੱਈਆ ਕਰਵਾਉਣਾ ਸਾਡਾ ਮੁਢੱਲਾ ਫਰਜ: ਸਪੀਕਰ ਰਾਣਾ ਕੇ.ਪੀ. ਸਿੰਘ
ਪਰਿਆਸ ਕਲਾਂ ਮੰਚ ਦੀ ਬੂਟੇ ਲਗਾਉਣ ਦੀ ਮੁਹਿੰਮ ਦੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਪੂਰਜੋਰ ਸ਼ਲਾਘਾ

ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਕੁਦਰਤ ਵਲੋਂ ਬਣਾਏ ਸੁੰਦਰ ਸੰਸਾਰ ਨੂੰ ਅੱਜ ਦੀ ਅਧੁਨਿਕਤਾ ਅਤੇ ਤੇਜ਼ ਰਫਤਾਰ ਜਿੰਦਗੀ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਹਰਿਆਵਲ ਭਰੇ ਵਾਤਾਵਰਣ ਦੀ ਕੰਲਪਣਾ ਨਾਲ ਹੀ ਸਾਡੇ ਮਨਾਂ ਵਿਚ ਖੁਸ਼ੀ ਦੀ ਲਹਿਰ ਦੋੜ ਜਾਂਦੀ ਹੈ ਅੱਜ ਦੇ ਸਮੇਂ ਵਿਚ ਸਮਾਜ ਸੇਵੀ ਸੰਗਠਨਾਂ ਨੂੰ ਬੂਟੇ ਲਗਾਉਣ ਦੀ ਮੁਹਿੰਮ ਸੁਰੂ ਕਰਨੀ ਚਾਹੀਦੀ ਹੈ ਉਹਨਾਂ ਵਲੋਂ ਹੋਰ ਸੰਗਠਨਾਂ ਆਮ ਲੋਕਾਂ ਧਾਰਮਿਕ ਸੰਗਠਨਾਂ ਨੂੰ ਬੂਟੇ ਲਗਾਉਣ ਦੇ ਨਾਲ ਨਾਲ ਇਹਨਾਂ ਸਾਭ ਸੰਭਾਲ ਲਈ ਵੀ ਪ੍ਰਰੇਰਿਤ ਕਰਨਾ ਚਾਹੀਦਾ ਹੈ।
ਇਹਨਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਪਰਿਆਸ ਕਲਾ ਮੰਚ ਵਲੋਂ ਸੁਰੂ ਕੀਤੀ ਬੂਟੇ ਲਗਾਉਣ ਮੁਹਿੰਮ ਮੋਕੇ ਕੀਤਾ। ਉਹਨਾਂ ਨੇ ਇਸ ਮੋਕੇ ਖੁੱਦ ਵੀ ਬੂਟੇ ਲਗਾ ਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਤਕਨੋਲਜੀ ਦੇ ਯੁੱਗ ਵਿਚ ਸੰਸਾਰ ਦਾ ਤੇਜੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਕਈ ਵਾਰ ਇਸ ਵਿਕਾਸ ਲਈ ਰੁੱਖਾ ਦੀ ਕਟਾਈ ਹੋ ਰਹੀ ਹੈ ਜਿਸ ਨਾਲ ਸਾਡੇ ਵਾਤਾਵਰਣ ਦਾ ਸਤੁੰਲਨ ਵਿਗੜ ਰਿਹਾ ਹੈ ਅਸੀ. ਆਪਣੀਆਂ ਆਉਣ ਵਾਲੀਆਂ ਪਿੜੀਆਂ ਲਈ ਜਮੀਨਾਂ ਜਾਇਦਾਦਾਂ ਬਣਾ ਰਹੇ ਹਾਂ ਉਹਨਾਂ ਲਈ ਸੁੱਖ ਸਹੂਲਤਾ ਸਿਰਜ ਰਹੇ ਹਾਂ। ਜਦੋਕਿ ਅਧਿਾਕਰਤ ਤੋਰ ਤੇ ਇਕੱਤਰਤ ਕੀਤੇ ਅੰਕੜੇ ਅਤੇ ਵਿਸ਼ਵ ਪੱਧਰ ਤੇ ਕੀਤੇ ਸਰਵੇਖਣ ਨੇ ਸਾਨੂੰ ਚੇਤੰਨ ਕੀਤਾ ਹੈ ਕਿ ਸਾਨੂੰ ਅੱਜ ਸਭ ਤੋ. ਜਰੂਰਤ ਆਪਣੀਆਂ ਨਸ਼ਲਾਂ ਲਈ ਸਾਫ ਸੁਧਰੇ ਵਾਤਾਵਰਣ ਅਤੇ ਪੋਣ ਪਾਣੀ ਦੀ ਸੰਭਾਲ ਕਰਨ ਦੀ ਹੈ ਇਸਨੂੰ ਗੰਭੀਰਤਾ ਨਾਲ ਲੈਦੇ ਹੋਏ ਸਾਨੂੰ ਇਸ ਦ੍ਰਿਸ਼ਾ ਵਿਚ ਂਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ। ਇਸਦੇ ਲਈ ਇਕ ਮੁਹਿੰਮ ਸੁਰੂ ਕਰਨ ਦੀ ਜਰੂਰਤ ਹੈ। ਉਹਨਾਂ ਨੇ ਕਿਹਾ ਕਿ ਪਰਿਆਸ ਕਲਾਂ ਮੰਚ ਵਲੋ. ਸੁਰੂ ਕੀਤੀ ਮੁਹਿੰਮ ਬੇਹੱਦ ਸਲਾਘਾਯੋਗ ਹੈ।
ਇਸ ਮੋਕੇ ਪਰਿਆਸ ਕਲਾ ਮੰਚ ਦੇ ਪ੍ਰਧਾਨ ਨਿਰੰਜਣ ਸਿੰਘ ਰਾਣਾ, ਉਪ ਮੰਡਲ ਮੈਜਿਟਰੇਟ ਸ੍ਰੀ ਰਕੇਸ਼ ਕੁਮਾਰ ਗਰਗ, ਤਹਿਸੀਲਦਾਰ ਸੁਿਰੰਦਰ ਪਾਲ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋ, ਕੌਂਸਲ ਪਰਧਾਨ ਮਹਿੰਦਰ ਸਿੰਘ, ਕੌਂਸਲਰ ਹਰਜੀਤ ਸਿੰਘ ਜੀਤਾ, ਨਰਿੰਦਰ ਸਿੰਘ ਨਿੰਦਾ, ਕਰਨੈਲ ਸਿੰਘ ਸਾਬਕਾ ਪ੍ਰਧਾਨ ਨਗਰ ਕੋਸ਼ਲ, ਸਵਰਨ ਸਿੰਘ ਲੋਧੀਪੁਰ, ਡਾ. ਭਰਤ ਜਸਵਾਲ, ਡਾ. ਰਣਬੀਰ ਸਿੰਘ ਬੈਂਸ, ਰਣਬੀਰ ਸਿੰਘ ਕਲੋਤਾ, ਡਾ:ਹਰਮਨਪ੍ਰੀਤ ਸਿੰਘ ਕਾਹਲੋਂ, ਸੰਜੀਵਨ ਰਾਣਾ, ਰਾਜ ਘਈ, ਪ੍ਰੌਫ:ਰਾਜਬੀਰ ਸਿੰਘ ਰਾਣਾ, ਮਾ:ਦਇਆ ਸਿੰਘ, ਕਮਲਜੀਤ ਸਿੰਘ, ਡਾ. ਬਾਮਦੇਵ, ਅਮਰਪਾਲ ਬੈਂਸ ਮੀਡਿਆ ਸਲਾਹਕਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *