ਆਂਗਨਵਾੜੀ ਸੈਂਟਰ ਵਿੱਚ ਸ਼ਗਨ ਸਕੀਮ ਤਹਿਤ ਨਵ-ਜੰੰਮੀਆਂ ਲੜਕੀਆਂ ਦਿੱਤੇ ਸ਼ਗੁਨ

ss1

ਆਂਗਨਵਾੜੀ ਸੈਂਟਰ ਵਿੱਚ ਸ਼ਗਨ ਸਕੀਮ ਤਹਿਤ ਨਵ-ਜੰੰਮੀਆਂ ਲੜਕੀਆਂ ਦਿੱਤੇ ਸ਼ਗੁਨ

ਰਾਜਪੁਰਾ, 8 ਦਸੰਬਰ (ਐਚ.ਐਸ.ਸੈਣੀ)- ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 7 ਅਧੀਨ ਪੈਂਦੀ ਆਨੰਦ ਕਲੌਨੀ ਦੇ ਆਂਗਣਵਾੜੀ ਸੈਂਟਰ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਦੀ ਸ਼ਗਨ ਸਕੀਮ ਤਹਿਤ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਰਾਜਪੁਰਾ ਸ਼ਹਿਰੀ ਦੀਆਂ ਸਾਰੀਆਂ ਆਗਣਵਾੜੀ ਵਰਕਰਾਂ ਅਤੇ ਹੈਲੀਪਰਾਂ ਨੇ ਸਮੂਲੀਅਤ ਕੀਤੀ।
ਸਮਾਰੋਹ ਦੋਰਾਨ ਸੀ.ਡੀ.ਪੀ.ਓ ਰਾਜਪੁਰਾ ਮਨਪ੍ਰੀਤ ਸਿੰਘ ਵਿਸ਼ੈਸ਼ ਤੋਰ ਤੇ ਪਹੁੰਚ ਕੇ ਕਲੌਨੀ ਦੀਆਂ ਦੋ ਨਵ-ਜੰਮੀਆਂ ਬੱਚੀਆਂ ਨੂੰ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਦੇ ਮਕ’ਦ ਨਾਲ ਸ਼ਗੁਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਗਿੱਧਾ ਪਾ ਕੇ ਖੁਸ਼ੀ ਮਨਾਈ ਗਈ।ਇਸ ਮੋਕੇ ਕਾਂਗਰਸੀ ਆਗੂ ਪਵਨ ਪਿੰਕਾ, ਆਂਗਣਵਾੜੀ ਯੂਨੀਅਨ ਦੀ ਜਿਲਾ ਪ੍ਰਧਾਨ ਸੁਨੀਤਾ, ਸੁਧਾ ਰਾਣੀ, ਪ੍ਰੀਤੀ ਰਾਣੀ, ਰੀਤੂ ਰਾਣੀ, ਅਨੀਤਾ ਰਾਣੀ, ਰਮਾ ਰਾਣੀ, ਬਲਜੀਤ ਕੌਰ, ਸ਼ਸ਼ੀ ਬਾਲਾ, ਮਨਜੀਤ ਕੌਰ, ਪਰਮਜੀਤ ਕੌਰ, ਸੰਤੋਸ਼ ਰਾਣੀ ਹਾਜਰ ਸਨ।

Share Button

Leave a Reply

Your email address will not be published. Required fields are marked *