ਅੱਧੀ ਦਰਜਨ ਤੋ ਵੱਧ ਛੋਟੇ ਬੱਚਿਆਂ ਨੂੰ ਹਲਕਾਏ ਕੁੱਤੇ ਨੇ ਕੱਟਿਆਂ ਹਲਕਾਏ ਕੁੱਤੇ ਦੀ ਦਹਿਸਤ ਕਾਰਨ ਲੋਕਾਂ ਚ ਭਾਰੀ ਰੋਸ਼

ਅੱਧੀ ਦਰਜਨ ਤੋ ਵੱਧ ਛੋਟੇ ਬੱਚਿਆਂ ਨੂੰ ਹਲਕਾਏ ਕੁੱਤੇ ਨੇ ਕੱਟਿਆਂ ਹਲਕਾਏ ਕੁੱਤੇ ਦੀ ਦਹਿਸਤ ਕਾਰਨ ਲੋਕਾਂ ਚ ਭਾਰੀ ਰੋਸ਼
ਬੱਚਿਆ ਨੂੰ ਸਕੂਲੋ ਜਾਣ ਤੋ ਰੋਕਿਆਂ ਮਾਤਾ ਪਿਤਾ ਨੇ
ਸਰਕਾਰੀ ਹਸਪਤਾਲ ਅੰਦਰੋ ਹਲਕਾਏ ਕੁੱਤੇ ਦੇ ਫ੍ਰੀ ਟੀਕੇ ਨਾ ਲਗਾਉਣ ਤੇ ਪ੍ਰਵਿਰਾਕਮੈਬਰਾਂ ਪ੍ਰੇਸ਼ਾਨ
ਮੈਡੀਕਲ ਸਟੋਰ ਤੋ ੩੫੦ ਰੁਪਏ ਦੀ ਕੀਮਤ ਤੱਕ ਮੁੱਲ ਲੈ ਕਿ ਲਗਾਏ ਬੱਚਿਆਂ ਨੂੰ ਟੀਕੇ =
ਜਵਾਬ ਸਰਕਾਰੀ ਆਧਿਕਾਰੀ ਇਹ ਸੀ ਕਿ ਛੁੱਟੀ ਹੋਣ ਕਾਰਨ ਫਰਿਜ ਦੀ ਚਾਬੀ ਦੂਸਰਾਂ ਆਧਿਕਾਰੀ ਲੈ ਗਿਆਂ –

ਹਰਚੋਵਾਲ / ਗੁਰਦਾਸਪੁਰ ੫ ਅਪ੍ਰੈਲ (ਗਗਨਦੀਪ ਸਿੰਘ ਰਿਆੜ) ਜਵਾਲਾਂ ਮੁੱਖੀ ਮੰਦਰ ਵਿਖੇ ਮੇਲਾਂ ਵੇਖਣ ਆਏ ਛੋਟੇ -ਛੋਟੇ ਬੱਚਿਆ ਨੂੰ ਹਲਕਾਏ ਕੁੱਤੇ ਦੇ ਕੱਟਣ ਨਾਲ ਅੱਧੀ ਦਰਜ ਤੋ ਵੱਧ ਬੱਚਿਆ ਨੂੰ ਕੁੱਤੇ ਵੱਲੋ ਕੱਟਣ ਕਾਰਨ ਸਖਤ ਰੂਪ ਚ ਬੱਚਿਆ ਨੂੰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਸਰਕਾਰੀ ਹਸਪਤਾਲ ਚ ਹਲਕਾਏ ਕੁੱਤੇ ਦੇ ਟੀਕੇ ਨਾ ਮਿਲਣ ਕਾਰਨ ਪੀੜਤ ਪਰਿਵਾਰ ਵਾਲਿਆ ਨੂੰ ਮਹਿੰਗੇ ਭਾਅ ਪ੍ਰਇਵੇਟ ਦੁਕਨਾ ਤੋ ਲੈ ਕਿ ਆਪਣੇ ਬੱਚਿਆਂ ਨੂੰ ਹਲਕਾਅ ਰੋਕਣ ਲਈ ਟੀਕੇ ਲਗਾਵਾਏ ਜਿਸ ਨਾਲ ਪ੍ਰਇਵੇਟ ਮੈਡੀਕਲ ਸੋਟਰ ਵਾਲਿਆਂ ਦੀ ਚਾਦੀ ਰਹੀ ਜਿਸ ਨਾਲ ਇਲਾਕਾ ਵਾਸੀਆਂ ਸਰਕਾਰੀ ਹਸਪਤਾਲ ਦੇ ਆਧਿਕਾਰੀ ਵਿਰੁੱਧ ਭਾਰੀ ਰੋਸ ਪਾਇਆਂ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਵਿਖੇ ਨਿਵਰਾਤਿਆ ਦੇ ਤਿਹਾਉਰ ਦੋਰਾਨ ਜਵਾਲਾ ਮੁੱਖੀ ਮੰਦਰ ਵਿਖੇ ਛਿਮਾਹੀ ਮੇਲਾਂ ਮਨਾਇਆ ਜਾਦਾਂ ਹੈ ਜੋ ਕਸਬੇ ਦੇ ਬੱਚੇ ਮੇਲਾਂ ਦੇਖਣ ਮੰਦਰ ਵਿਖੇ ਪਹੁੰਚੇ ਹੋਏ ਸੀ ਇਸੇ ਦੋਰਾਨ ਇੱਕ ਹਲਕਾਏ ਕੁੱਤੇ ਵੱਲੋ ਵੱਖ -ਵੱਖ ਬੱਚੇ ਨੂੰ ਕੱਟਿਆਂ ਗਿਆਂ ਜੋ ਅੱਧੀ ਦਰਜ ਤੋ ਵੱਧ ਬੱਚਿਆਂ ਨੂੰ ਹਲਕਾਏ ਕੁੱਤੇ ਕੱਟਿਆਂ ਜਿਸ ਨਾਲ ਮੇਲਾ ਦੇਖਣ ਆਏ ਲੋਕਾਂ ਚ ਕਾਫੀ ਹਫੜਾ -ਦਫੜੀ ਮਚ ਗਈ ਮਾਤਾਂ ਪਿਤਾ ਵਲੋ ਮੇਲਾਂ ਦੇਖਣ ਗਏ ਬੱਚਿਆ ਨੂੰ ਲੈਣ ਲਈ ਮੰਦਰ ਵਿਖੇ ਪਹੁੰਚੇ ਜਿਆਦਾ ਤੋਰ ਪੰਜ ਸਾਲ ਦੀ ਉੱਮਰ ਤੋ ਲੈ ਕਿ ਅੱਠ ਸਾਲ ਦੀ ਉੱਮਰ ਵਾਲੇ ਬੱਚੇ ਹੀ ਕੁੱਤੇ ਕੱਟਣ ਦਾ ਸ਼ਿਕਾਰ ਹੋ ਗਏ ਇਸ ਤਰਾ ਛੋਟੀ ਬੱਚੀ ਸਚਲੀਨ ਕੋਰ ਪੁੱਤਰੀ ਸਤਿਨਾਮ ਸਿੰਘ ਪਤਨੀ ਰਾਣੀ ਮਹੁੱਲਾਂ ਜੈ ਚੰਦ ਜੋ ਮੰਦਰ ਮੇਲਾਂ ਦੇਖ ਰਹੀ ਸੀ ਜਿਸ ਨੂੰ ਹਲਕਾਏ ਕੁੱਤੇ ਨੇ ਪਿਛੋ ਆ ਕਿ ਹਮਲਾਂ ਕਰ ਦਿੱਤਾ ਜਿਸ ਨਾਲ ਇਹ ਛੋਟੀ ਬੱਚੀ ਜਖਮੀ ਹੋ ਗਈ ਜਦ ਪਰਿਵਾਰਕ ਮੈਬਰਾਂ ਨੂੰ ਪਤਾਂ ਚੱਲਿਆਂ ਤੇ ਉਹਨੇ ਤਰੁੰਤ ਬੱਚੀ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਦਾਖਲ ਕਰਵਾ ਜਦ ਮੋਜੂਦਾ ਸਟਾਪ ਵੱਲੋ ਲੜਕੀ ਦੀ ਮਾਤਾ ਨੂੰ ਆਖਿਆਂ ਕਿ ਹਸਪਤਾਲ ਚ ਛੁੱਟੀ ਹੋਣ ਕਾਰਨ ਫਰਿਜ ਦੀ ਚਾਬੀ ਦੂਸਰੇ ਆਧਿਕਾਰੀ ਦੇ ਪਾਸ ਹੈ ਇਸ ਹਲਕਾ ਦਾ ਟੀਕਾਂ ਅਸੀ ਤਾਹਨੂੰ ਅੰਦਰੋ ਨਹੀ ਦੇ ਸਕਦੇ ਤੁਸੀ ਬਹਾਰੋ ਪ੍ਰਾਇਏਵਟ ਮੈਡੀਕਲ ਸਟੋਟ ਖ੍ਰਰੀਦ ਕੇ ਲੈ ਆਉ ਅਸੀ ਲਗਾ ਦਿੰਦੇ ਹਾ ਇਸ ਲਈ ਅਸੀ ਕਿਸੇ ਪਾਸੋ ਪੈਸੇ ਉਧਾਰ ਲੈ ਕਿ ੩੫੦ ਰੁਪਏ ਟੀਕਾ ਬਹਾਰੋ ਲੈ ਕਿ ਆਪਣੇ ਬੱਚੀ ਨੂੰ ਲਵਾਇਆਂ ਇਕ ਟੀਕਾ ਚਾਨਣੀ ਦਾ ਅੰਦਰੋ ਸਿਰਫ ਲਗਾ ਦਿੱਤਾ ਗਿਆਂਇਸ ਤਰਾਂ ਲਵਪ੍ਰਤਿ ਕੋਰ ਪੁੱਤਰੀ ਜਰਨੈਲ ਸਿੰਘ ਮਹੁੱਲਾਂ ਮੰਦਰ ਵਾਲੀ ਗਲੀ ਇਹ ਲੜਕੀ ਮੇਲਾਂ ਦੇਖ ਰਹੀ ਸੀ ਜੋ ਪਿਛੋ ਆਏ ਹਲਕਾਏ ਕੁੱਤੇ ਹਮਲਾਂ ਕਰ ਦਿੱਤਾ ਤੀਸਰੀ ਲੜਕੀ ਸਦਰੀ ਸਰਮਾਂ ਪੁੱਤਰੀ ਦਵਿੰਦਰ ਕੁਮਾਰ ਮਹੁੱਲਾਂ ਮੰਦਰ ਵਾਲੀ ਗਲੀ ਆਪਣੀ ਮਾਤਾ ਨਾਲ ਮੰਦਰ ਮੱਥਾ ਟੇਕਣ ਜਾ ਰਹੀ ਸੀ ਜਿਸ ਨੂੰ ਹਲਕਾਏ ਕੁੱਤੇ ਨੇ ਹਮਲਾਂ ਕਰ ਕਿ ਜਖਮੀ ਕਰ ਦਿੱਤਾ ਚੋਥਾਂ ਲੜਕਾਂ ਅਵਤਾਰ ਸਿੰਘ ਪੁੱਤਰ ਅਮਨਦੀਪ ਸਿੰਘ ਮਹੁੱਲਾਂ ਖੂਹਵਾਲੀ ਗਲੀ ਜੋ ਮੇਲਾ ਦੇਖ ਰਿਹਾ ਸੀ ਅਚਾਨਕ ਹਲਕਾਏ ਕੁੱਤੇ ਇਸ ਉਪਰ ਹਮਲਾ ਕਰ ਦਿੱਤਾ ਇਸ ਨੂੰ ਜਖਮੀ ਕਰ ਦਿੱਤਾ ਗਿਆਂ ਪੰਜਵੀ ਲੜਕੀ ਸਹਿਨਾਜਪ੍ਰੀਤ ਕੋਰ ਪੁਤਰੀ ਹਰਜਿੰਦਰ ਸਿੰਘ ਦੀ ਪਤਨੀ ਰਾਜ ਕੋਰ ਮਹੁੱਲਾ ਮੰਦਰ ਵਾਲੀ ਗਲੀ ਨੇ ਦੱਸਿਆਂ ਕਿ ਸਾਡੀ ਲੜਕੀ ਵੀ ਖੇਡ ਰਹੀ ਸੀ ਤਾ ਪਿਛੋ ਆਏ ਹਲਕਾਏ ਕੁੱਤੇ ਹਮਲਾਂ ਕਰ ਦਿੱਤਾ ਛੇਵੀ ਲੜਕੀ ਨੰਵੀ ਪੁੱਤਰੀ ਮਕਬੂਲ ਮਸੀਹ ਵਾਸੀ ਹਰਚੋਵਾਲ ਨੇ ਦੱਸਿਆਂ ਕਿ ਸਾਡੀ ਲੜਕੀ ਨੂੰ ਹਲਕਾਏ ਕੁੱਤੇ ਦੇ ਕੱਟਣ ਨਾਲ ਜਖਮੀ ਕਰ ਦਿੱਤਾਂ ਗਿਆਂ ਅਜੇ ਤੱਕ ਬਾਕੀ ਦੇ ਲੋਕਾਂ ਦਾ ਪਤਾ ਨਹੀ ਚੱਲਿਆ ਜਿਹਨਾਂ ਨੂੰ ਕੁੱਤੇ ਨੇ ਕੱਟਿਆ ਹੋਇਆ ਹੈ ਜਿਸ ਨਾਲ ਹੋਰ ਗਿਣਤੀ ਵਧ ਸਕਦੀ ਹੈ ਪ੍ਰੀੜਤ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਜਦ ਅਸ਼ੀ ਆਪਣਿਆਂ ਬੱਚਿਆ ਨੂੰ ਹਲਕਾਏ ਕੁੱਤੇ ਦੇ ਕੱਟਣ ਦੀ ਰੋਕਧਾਮ ਲਈ ਸਰਕਾਰੀ ਹਸਪਤਾਲ ਗਏ ਤਾ ਅੱਗੇ ਛੁੱਟੀ ਹੋਣ ਦਾ ਬਹਾਨਾਂ ਲਗਾ ਕਿ ਸਾਨੂੰ ਬਹਾਰੋ ਮੈਡੀਕਲ ਸਟੋਰ ਮਹਿੰਗੇ ਭਾਅ ਦੇ ਟੀਕੇ ਲਿਆਉਣ ਲਈ ਮਜਬੂਰ ਕੀਤਾ ਗਿਆਂ ਸਾਰਿਆਂ ਇੱਕ ਸਬਦ ਕਹਿਆਂ ਜਾਦਾ ਕਿ ਫਰਿਜ ਦੀ ਚਾਬੀ ਦੂਸਰੇ ਸਟਾਪ ਦੇ ਆਧਿਕਾਰੀ ਪਾਸ ਹੋਣ ਕਾਰਨ ਅਸੀ ਤਾਹਨੂੰ ਅੰਦਰੋ ਟੀਕਾ ਨਹੀ ਦੇ ਸਕਦੇ ਤੁਸੀ ਬਹਾਰੋ ਟੀਕਾਂ ਲੈ ਆੁਉ ਅਸੀ ਤਾਹਨੂੰ ਲਗਾ ਦਿੰਦੇ ਹਾਂ ਇਲਾਕਾ ਨਿਵਾਸੀਆਂ ਭਾਰੀ ਰੋਸ਼ ਪਾਇਆਂ ਜਾ ਰਿਹਾ ਹੈ ਕਿ ਕਸਬੇ ਅੰਦਰ ਇਹਨੀ ਵੱਡੀ ਘਟਨਾਂ ਵਾਪਰ ਗਈ ਪਰ ਸਿਹਤ ਵਿਭਾਗ ਛੁੱਟੀ ਹੋਣ ਦਾ ਅਨੰਦ ਮਾਣ ਦਾ ਰਿਹਾ ਸਿਹਤ ਵਿਭਾਗ ਵੱਲੋ ਹਲਕਾਏ ਕੁੱਤੇ ਨੂੰ ਕਾਬੂ ਕਰਨ ਲਈ ਵੀ ਕੋਈ ਠੌਸ ਉਪਰਾਲਾਂ ਨਹੀ ਕੀਤਾਂ ਗਿਆਂ ਜਿਸ ਨਾਲ ਇਹ ਘਟਨਾਂ ਵਾਪਰ ਗਈ ਪੀੜਤ ਪਰਿਵਾਰਕ ਦੇ ਮੈਬਰਾਂ ਨੇ ਸਿਹਤ ਵਿਭਾਗ ਦੀ ਚੀਫ ਸੈਕਟਰੀ ਚੰਡੀਗੜ ,ਸਿਵਲਸਰਜਨ ਗੁਰਦਾਸਪੁਰ ,ਡਿਪਟੀ ਕਮਿਸ਼ਨ ਗੁਰਦਾਸਪੁਰ ਪਾਸੋ ਮੰਗ ਕੀਤੀ ਗਈ ਕਿ ਜਿਹਨਾਂ ਬੱਚਿਆ ਨੂੰ ਹਲਕਾਏ ਕੁੱਤੇ ਨੇ ਕੱਟਿਆ ਹੋਇਆ ਹੈ ਉਹਨਾਂ ਦਾ ਫ੍ਰੀ ਇਲਾਜ ਕੀਤਾਂ ਜਾਵੇ ਬੱਚਿਆ ਦੇ ਪ੍ਰਵਿਾਰਕ ਮੈਬਰਾਂ ਸਰਕਾਰ ਇਹਨਾਂ ਨੂੰ ਮੁਆਵਜਾਂ ਦੇਵੇ ਜਿਸ ਗਰੀਬ ਪਰਿਵਾਰਕ ਮੈਬਰ ਵਧੀਆਂ ਤਰੀਕੇ ਇਲਾਜ ਕਰਵਾ ਸਕਣ ਜਿਕਰਯੋਗ ਇਹ ਹੈ ਕਿ ਅਜੇ ਤੱਕ ਹਲਕਾਏ ਕੁੱਤੇ ਨੂੰ ਫੜਨ ਲਈ ਪ੍ਰਸ਼ਾਸ਼ਨ ਵੱਲੋ ਕੋਈ ਕਦਮ ਨਹੀ ਚੁੱਕੇ ਜਿਸ ਨਾਲ ਕੁੱਤੇ ਵੱਲੋ ਲੋਕਾਂ ਨੂੰ ਹੋਰ ਕੱਟਣ ਦੀਆਂ ਖਬਰਾਂ ਦਾ ਬਜਾਰ ਗਰਮ ਚੱਲ ਰਿਹਾਂ ਹੈ ਕਲਕਾਏ ਕੁੱਤੇ ਨੂੰ ਵੀ ਕਾਬੂ ਨਹੀ ਕੀਤਾਂ ਗਿਆਂ
ਕੀ ਕਹਿਣਾਂ ਹੈ ਐਸ .ਐਮ.ਓ.ਹਰਭਜਨ ਸਿੰਘ ਦਾ-: ਜਦ ਐਸ ਐਮ .ਹਰਭਜਨ ਸਿੰਘ ਨਾਲ ਉਹਨਾਂ ਦੇ ਫੋਨ ਤੇ ਸਪੰਰਕ ਕੀਤਾਂ ਗਿਆ ਤਾਂ ਉਹਨਾਂ ਦੇ ਫੋਨ ਬੈਲ ਵੱਜ ਰਹੀ ਸੀ ਪਰ ਉਹਨੇ ਨੇ ਫੋਨ ਨਹੀ ਚੁੱਕਿਆਂ

Share Button

Leave a Reply

Your email address will not be published. Required fields are marked *

%d bloggers like this: