Fri. Apr 26th, 2019

ਅੱਧੀ ਦਰਜਨ ਡੇਂਗੂ ਪੀੜਤ ਅੱਜ ਗਿਆਨ ਸਾਗਰ ਹਸਪਤਾਲ ਵਿੱਚ ਹੋਏ ਭਰਤੀ

ਅੱਧੀ ਦਰਜਨ ਡੇਂਗੂ ਪੀੜਤ ਅੱਜ ਗਿਆਨ ਸਾਗਰ ਹਸਪਤਾਲ ਵਿੱਚ ਹੋਏ ਭਰਤੀ
ਰੋਜ਼ਾਨਾਂ ਵੱਡੀ ਗਿਣਤੀ ਵਿੱਚ ਹੋ ਰਿਹਾ ਡੇਂਗੂ ਮਰੀਜ਼ਾ ਵਿੱਚ ਵਾਧਾ

ਬਨੂੜ, 12 ਅਕਤੂਬਰ (ਰਣਜੀਤ ਸਿੰਘ ਰਾਣਾ): ਬਨੂੜ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਪਿੰਡ ਡੇਂਗੂ ਦੀ ਬਿਮਾਰੀ ਦੀ ਲਪੇਟ ਵਿੱਚ ਹਨ। ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ ਖਲੋਰ ਦੀ ਧਰਮਪਤਨੀ ਕਲਵੀਰ ਕੌਰ ਦਾ ਡੇਂਗੂ ਪਾਜਟਿਵ ਪਾਇਆ ਗਿਆ। ਜਿਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸੇ ਤਰਾਂ ਕਾਗਰਸ ਦੇ ਸ਼ਹਿਰੀ ਪ੍ਰਧਾਨ ਕਲਵਿੰਦਰ ਸਿੰਘ ਭੋਲਾ ਨੂੰ ਰਾਤ ਗੰਭੀਰ ਹਾਲਤ ਵਿੱਚ ਗਿਆਨ ਸਾਗਰ ਭਾਰਤੀ ਕਰਾਇਆ ਗਿਆ। ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। ਉਨਾਂ ਦਾ ਚਾਚਾ ਦਿਆਲ ਸਿੰਘ ਵੀ ਗਿਆਨ ਸਾਗਰ ਵਿੱਚ ਜੇਰੇ ਇਲਾਜ ਹਨ। ਇਨਾਂ ਦੋਹਾਂ ਦਾ ਡੇਂਗੂ ਪਾਜਟਿਵ ਪਾਇਆ ਗਿਆ ਹੈ। ਵਾਰਡ ਨੰ: 10 ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਦੇ ਅਮਨਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਤੇ ਅਮਰ ਸਿੰਘ ਬਾਂਡਿਆ ਬਸੀ ਵੀ ਉਕਤ ਬਿਮਾਰੀ ਤੋਂ ਪੀੜਤ ਹਨ। ਜੋ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਹਨ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ ਸੰਧੂ ਨੂੰ ਅੱਜ ਤੇ ਵਾਰਡ ਨੰ:2 ਬਸੀ ਈਸ਼ੇ ਖਾਂ ਦੇ ਕੌਸ਼ਲਰ ਗੁਰਮੇਲ ਸਿੰਘ ਫੋਜੀ ਨੂੰ ਬੀਤੇ ਕੱਲ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਹੋ ਗਈ ਹੈ। ਇਹ ਵੀ ਡੇਂਗੂ ਤੋਂ ਪੀੜਤ ਸਨ।
ਇਸੇ ਤਰਾਂ ਬਨੂੜ ਦੇ ਵਾਰਡ ਨੰ: 4 ਦੀ ਰਮਜ਼ਾਨ, ਪਿੰਡ ਧਰਮਗੜ ਦੇ ਸੰਮਤ ਸਿੰਘ, ਪਿੰਡ ਕੁਰੜੀ ਦੀ ਵਰਿਆਮ ਕੌਰ, ਬਨੂੜ ਦੇ ਰਣਜੀਤ ਸਿੰਘ ਤੇ ਹਰਵਿੰਦਰ ਸਿੰਘ ਨੂੰ ਅੱਜ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਜੋ ਵੱਖ-ਵੱਖ ਕਲਿਨਕਾ ਤੋਂ ਇਲਾਜ ਕਰਵਾ ਰਹੇ ਹਨ। ਬਲਵਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਡੇਰਾਬਸੀ ਦੇ ਹਸਪਤਾਲ ਵਿੱਚ ਦਾਖਲ ਹੈ। ਸ਼ਹਿਰ ਵਿੱਚ ਅੱਧੀ ਦਰਜ਼ਨ ਦੇ ਕਰੀਬ ਲੈਬਰੋਟਰੀਆ ਹਨ ਤੇ ਕਲਿਨਕਾਂ ਵਿੱਚ ਅਲੱਗ ਹਨ। ਅੱਜ ਕੀਤੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਰੋਜ਼ਾਨਾਂ ਇੱਕ ਲੈਬਰੋਟਰੀ ਵਿੱਚ ਅੱਧੀ ਦਰਜਨ ਦੇ ਕਰੀਬ ਮਰੀਜ਼ਾ ਦਾ ਡੇਂਗੂ ਪਾਜਟਿਵ ਆ ਰਿਹਾ ਹੈ। ਸਰਕਾਰੀ ਤੇ ਪ੍ਰਇਵੇਟ ਡਾਕਟਰਾਂ ਤੇ ਹਸਪਤਾਲਾ ਮਰੀਜ਼ਾ ਨਾਲ ਭਰ ਰਹੇ ਹਨ, ਪਰ ਸਿਹਤ ਵਿਭਾਗ ਡੇਂਗੂ ਪੀੜਤਾ ਤੋਂ ਅਣਜਾਣ ਹੈ। ਮਨੌਲੀ ਸੂਰਤ, ਧਰਮਗੜ ਤੇ ਸਧਰੋਰ ਪਿੰਡਾਂ ਵਿੱਚ ਡੇਂਗੂ ਨਾਲ ਮੌਤ ਹੋਣ ਜਾਣ ਦੇ ਬਾਵਜੂਦ ਸਿਹਤ ਵਿਭਾਗ ਉੱਤੇ ਕੋਈ ਅਸਰ ਨਹੀ।
ਸ਼ਹਿਰ ਵਾਸੀਆਂ ਸਮੇਤ ਸਤਪਾਲ ਸਿੰਘ ਰਾਜੋਮਾਜਰਾ, ਪਿਆਰਾ ਸਿੰਘ ਬਨੂੜ, ਹਰਦੀਪ ਸਿੰਘ ਬੁਟਾ ਸਿੰਘ ਵਾਲਾ, ਨੈਬ ਸਿੰਘ ਮਨੌਲੀ ਸੂਰਤ, ਅਵਤਾਰ ਬਬਲਾ, ਲੱਖੀ ਭੰਗੂ ਆਦਿ ਨੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਪਿੰਡ ਜਾ ਕੇ ਮੁਹੱਲਿਆ ਵਿੱਚ ਕੈਂਪ ਲਾ ਕੇ ਲੋਕਾ ਨੂੰ ਜਾਗਰੂਕ ਕਰਨ ਦੀ ਮੰਗ ਕੀਤੀ ਹੈ ਅਤੇ ਪਿੰਡਾਂ ਵਿੱਚ ਪੀੜਤਾ ਨੂੰ ਦਵਾਈਆ ਦੇਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: