ਅੱਤਵਾਦੀਆਂ ਦਾ ਸਵਰਗ ਹੈ ਪਾਕਿਸਤਾਨ ,ਟ੍ਰੰਪ ਨੇ ਮੰਗੀ ਭਾਰਤ ਤੋਂ ਅਫਗਾਨੀਸਤਾਨ ਵਿੱਚ ਮਦਦ

ss1

ਅੱਤਵਾਦੀਆਂ ਦਾ ਸਵਰਗ ਹੈ ਪਾਕਿਸਤਾਨ ,ਟ੍ਰੰਪ ਨੇ ਮੰਗੀ ਭਾਰਤ ਤੋਂ ਅਫਗਾਨੀਸਤਾਨ ਵਿੱਚ ਮਦਦ

ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਅਫਗਾਨੀਸਤਾਨ ਵਿੱਚ ਭਾਰਤ ਦੀ ਮਦਦ ਕਰੇ।ਟ੍ਰੰਪ ਨੇ ਕਿਹਾ ,ਭਾਰਤ ਅਮਰੀਕਾ ਦੇ ਨਾਲ ਵਪਾਰ ਵਿੱਚ ਅਰਬਾਂ ਡਾਲਰ ਕਮਾਉਂਦਾ ਹੈ,ਅਸੀਂ ਭਾਰਤ ਦੇ ਨਾਲ ਇੱਕ ਡੂੰਘੀ ਰਾਜਨੀਤਿਕ ਸਾਂਝੇਦਾਰੀ ਕਾਇਮ ਕਰਾਂਗੇ,ਪਰ ਅਸੀਂ ਚਾਹੁੰਦੇ ਹਾਂ ਕਿ ਉਹ ਅਫਗਾਨੀਸਤਾਨ ਵਿੱਚ ਸਾਡੀ ਜਿਆਦਾ ਮਦਦ ਕਰੇ।ਦੇਸ਼ ਦੇ ਨਾਂਅ ਆਪਣੀ ਸੰਦੇਸ਼ ਟ੍ਰੰਪ ਨੇ ਇਹ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦੇ ਲਈ ਸੁਰੱਖਿਅਤ ਸਵਰਗ ਹੈ।ਜੇਕਰ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਸਾਥ ਦਿੰਦਾ ਰਿਹਾ ਤਾਂ ਅਸੀਂ ਇਸ ‘ਤੇ ਚੁੱਪ ਨਹੀਂ ਬੈਠਾਂਗੇ।ਅਮਰੀਕੀ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਕਿ ਇਰਾਕ ਵਿੱਚ ਜ਼ੋ ਗਲਤੀ ਕੀਤੀ ਗਈ,ਅਸੀ ਉਸ ਨੂੰ ਅਫਗਾਨੀਸਤਾਨ ਵਿੱਚ ਨਹੀਂ ਦਹੁਰਾਉਣਾ ਚਾਹੁੰਦੇੇ।ਉਨ੍ਹਾਂ ਨੇ ਇਹ ਵੀ ਕਿਹਾ,ਅਫਗਾਨੀਸਤਾਨ ਵਿੱਚ ਸਾਡੀਆਂ ਕੋਸ਼ਿਸ਼ਾਂ ਨਾਲ ਜੁੜ ਕੇ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਇਆ ਹੈ,ਲਿਹਾਜਾ ਅੱਤਵਾਦੀਆਂ ਨੂੰ ਖਤਮ ਕਰਨ ਵਿੱਚ ਉਹ ਸਾਡੀ ਮਦਦ ਜਾਰੀ ਰੱਖੇ।ਹੁਣ ਵਕਤ ਆ ਗਿਆ ਹੈ ਕਿ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਪਾਕਿਸਤਾਨ ਆਪਣੀ ਪ੍ਰਤੀਬੱਧਤਾ ਦਿਖਾਏ।ਅਲੀਗ੍ਰਟਨ ਦੇ ਫੋਰਟ ਮੇਇਰ ਮਿਲਟਰੀ ਬੇਸ ‘ਤੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਟ੍ਰੰਪ ਨੇ ਅਮਰੀਕੀ ਲੋਕਾਂ ਨੂੰ ਅਫਗਾਨੀਸਤਾਨ ਅਤੇ ਦੱਖਣ ਏਸ਼ੀਆ ਦੇ ਬਾਰੇ ਅਮਰੀਕਾ ਦੀ ਰਣਨੀਤੀ ਦੀ ਜਾਣਕਾਰੀ ਦਿੱਤੀ।ਟ੍ਰੰਪ ਦੀ ਭਾਰਤ ਤੋਂ ਉਮੀਦ ਪਾਕਿਸਤਾਨ ਦੇ ਲਈ ਝੱਟਕਾ ਸੀ,ਟ੍ਰੰਪ ਨੇ ਕਿਹਾ ,ਦੱਖਣ ਏਸ਼ੀਆ ਨੂੰ ਲੈ ਕੇ ਅਮਰੀਕਾ ਦੀ ਰਣਨੀਤੀ ਦਾ ਇੱਕ ਹਿੱਸਾ ਦੁਨੀਆਂ ਦੀ ਸਭ ਤੋਂ ਵੱਡੇ ਲੋਕਤੰਤਰ ਅਤੇ ਅਮਰੀਕਾ ਦੇ ਮੁੱਖ ਸੁਰੱਖਿਆ ਅਤੇ ਆਰਥਿਕ ਸਾਥੀ ਭਾਰਤ ਦੇ ਨਾਲ ਅੱਗੇ ਚੱਲ ਕੇ ਡੂੰਘੀ ਰਾਜਨੀਤਿਕ ਸਾਂਝੇਦਾਰੀ ਵਿਕਸਤ ਕਰਨਾ ਵੀ ਹੈ।ਉਨ੍ਹਾਂ ਕਿਹਾ,ਅਸੀਂ ਅਫਗਾਨੀਸਤਾਨ ਵਿੱਚ ਸਥਿਰਤਾ ਲਿਆਉਣ ਦੇ ਲਈ ਭਾਰਤ ਦੇ ਅਹਿਕ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ਪਰ ਭਾਰਤ ਅਮਰੀਕਾ ਦੇ ਨਾਲ ਵਪਾਰ ਵਿੱਚ ਅਰਬਾਂ ਡਾਲਰ ਕਮਾਉਂਦਾ ਹੈ।,ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਹ ਅਫਗਾਨੀਸਤਾਨ ਵਿੱਚ ਸਾਡੀ ਜਿਆਦਾ ਮਦਦ ਕਰੇ, ਖਾਸਕਰ ਉਥੋਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਅਤੇ ਵਿਕਾਸ ਵਿੱਚ।ਟ੍ਰੰਪ ਦੀ ਭਾਰਤ ਤੋਂ ਉਮੀਦ ਨੂੰ ਪਾਕਿਸਤਾਨ ਦੇ ਲਈ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਕਾਬੁਲ ਵਿੱਚ ਨਵੀਂ ਦਿੱਲੀ ਦੀ ਮੌਜੂਦਗੀ ਦਾ ਵਿਰੋਧ ਕਰਦਾ ਰਿਹਾ ਹੈ।ਅਫਗਾਨ ਛੱਡਿਆ ਤਾਂ ਆਈਐਸਆਈਐਸ ਸਰਗਰਮ ਹੋ ਜਾਵੇਗਾ। ਟ੍ਰੰਪ ਨੇ ਕਿਹਾ ,ਅਫਗਾਨੀਸਤਾਨ ਤੋਂ ਜਲਦੀ ਨਾਲ ਨਿਕਲ ਜਾਣ ਦੇ ਬਾਅਦ ਆਈਐਸਆਈਐਸ ਅਤੇ ਅੱਲ ਕਾਇਦਾ ਉਥੇ ਸਰਗਰਮ ਹੋ ਸਕਦੇ ਹਨ,ਜਿਵੇਂ ਕਿ 11 ਸੰਤਬਰ ਤੋਂ ਪਹਿਲਾਂ ਹੋਇਆ ਸੀ।ਅੱਤਵਾਦੀ ਕੁਝ ਵੀ ਨਹੀਂ ਹਨ,ਪਰ ਉਹ ਅਪਰਾਧੀ ਅਤੇ ਦਰਿੰਦੇ ਹਨ,ਅਤੇ ਇਹ ਬਿਲਕੁਲ ਸਹੀ ਹੈ,ਪਰ ਉਹ ਹਾਰੇ ਹੋਏ ਲੋਗ ਹਨ।।ਟ੍ਰੰਪ ਨੇ ਕਿਹਾ,ਡਰ ਇਸ ਲਈ ਵੀ ਹੈ ਕਿ ਪਾਕਿਸਤਾਨ ਅਤੇ ਭਾਰਤ ਦੋਹਾਂ ਕੋਲ ਪਰਮਾਣੂ ਹਥਿਆਰ ਹਨ।ਇਨ੍ਹਾਂ ਦੇ ਤਣਾਅ ਭਰੇ ਸੰਬਧ ਜੰਗ ਵਿੱਚ ਵੀ ਬਦਲ ਸਕਦੇ ਹਨ ਅਤੇ ਅਜਿਹਾ ਅਸਲ ਵਿੱਚ ਹੋ ਸਕਦਾ ਹੈ।ਟ੍ਰੰਪ ਨੇ ਇਹ ਵੀ ਕਿਹਾ ਹੈ। ਅਮਰੀਕੀ ਲੋਕ ਬਿਨਾਂ ਜਿੱਤ ਤੋਂ ਹੀ ਜੰਗ ਤੋਂ ਥੱਕ ਚੁੱਕੇ ਹਨ।ਅਫਗਾਨ ਵਿੱਚ 4000 ਅਮਰੀਕੀ ਸੈਨਿਕ ਭੇਜੇ ਜਾਣ ਦੀ ਮੰਜੂਰੀ ਟ੍ਰੰਪ ਨੇ ਇੱਕ ਮਤੇ ‘ਤੇ ਦਸਤਕ ਕਰ ਅਫਗਾਨੀਸਤਾਨ ਵਿੱਚ 4000 ਹੋਰ ਅਮਰੀਕੀ ਸੈਨਿਕਾਂ ਨੂੰ ਭੇਜੇ ਜਾਣ ਦੀ ਮੰਜੂਰੀ ਦੇ ਦਿੱਤੀ ਹੈ।ਅਫਗਾਨੀਸਤਾਨ ਵਿੱਚ ਅਮਰੀਕੀ ਆਪ੍ਰੇਸ਼ਨ 2014 ਵਿੱਚ ਹੀ ਖਤਮ ਹੋ ਚੁੱਕਿਆ ਹੈ ਪਰ ਅਮਰੀਕੀ ਸਪੈਸ਼ਲ ਫੋਰਸਾਂ ਹਾਲੇ ਵੀ ਅਫਗਾਨ ਸੈਨਾ ਦੀ ਮਦਦ ਕਰ ਰਹੀਆਂ ਹਨ।ਜੰਗ ਨਾਲ ਪ੍ਰਭਾਵਿਤ ਦੇਸ਼ ਅਫਗਾਨੀਸਤਾਨ ਦੇ ਵਿਕਾਸ ਨੂੰ ਲੈ ਕੇ ਭਾਰਤ 2011 ਤੋਂ ਹੀ ਸਰਗਰਮ ਹੈ।ਭਾਰਤੀ ਉਥੇ ਕਈ ਉਸਾਰੂ ਪੋ੍ਰਜੈਕਟਾਂ ‘ਤੇ ਕੰਮ ਕਰ ਰਹੇ ਹਨ।ਅਫਗਾਨੀਸਤਾਨ ਵਿੱਚ ਤਾਲਿਬਾਨ ਦੇ ਖਾਤਮੇ ਵਿੱਚ ਵੀ ਭਾਰਤ ਨੇ ਮਦਦ ਕੀਤੀ ਹੈ। 2010 ਦੇ ਗੈਲਪ ਸਰਵੇਖਣ ਦੇ ਮੁਤਾਬਿਕ ਅਫਗਾਨੀ ਲੋਕ ਭਾਰਤ ਦੀ ਅਗਵਾਹੀ ਨੂੰ ਚੀਨ ਅਤੇ ਅਮਰੀਕਾ ਦੀ ਲੀਡ ਨਾਲੋਂ ਜਿਆਦਾ ਪਸੰਦ ਕਰਦੇ ਹਨ।

ਹਰਪ੍ਰੀਤ ਸਿੰਘ ਬਰਾੜ

(MSW,B.ED,PGDGC,DRTM)
EX-D.O, 174 MILITARY HOSPITAL
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *