ਅੱਠ ਮਹੀਨਿਆਂ ਤੋਂ ਪਿਆ ਖਰਾਬ ਨੈਣਵਾਂ-ਬੀਤ ਦਾ ਸਿੰਚਾਈ ਵਾਲਾ ਟਿਊਬਵੈਲ

ss1

ਅੱਠ ਮਹੀਨਿਆਂ ਤੋਂ ਪਿਆ ਖਰਾਬ ਨੈਣਵਾਂ-ਬੀਤ ਦਾ ਸਿੰਚਾਈ ਵਾਲਾ ਟਿਊਬਵੈਲ
ਕਰੀਬ ਇੱਕ ਸੌ ਏਕੜ ਉਪਜਾਊ ਜਮੀਨ ਹੋਈ ਬੰਜਰ, ਕਿਸਾਨਾਂ ਵਿੱਚ ਹਾਹਾਕਾਰ

ਗੜਸ਼ੰਕਰ, 14 ਦਸੰਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦੇ ਪਿੰਡ ਨੈਣਵਾਂ ਦਾ ਸਿੰਚਾਈ ਵਾਲਾ ਟਿਊਬਵੈਲ ਪਿਛਲੇ ਅਠ ਮਹੀਨਿਆਂ ਤੋਂ ਖਰਾਬ ਪਿਆ ਹੈ ਜਿਸ ਕਰਕੇ ਇਸ ਪਿੰਡ ਦੇ ਕਿਸਾਨਾਂ ਦੀ ਕਰੀਬ ਇੱਕ ਸੌ ਏਕੜ ਤੋਂ ਵਧ ਉਪਜਾਊ ਜਮੀਨ ਬੰਜਰ ਹੋ ਗਈ ਹੈ। ਜਿਸ ਕਾਰਣ ਕਿਸਾਨਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਸਾਲ 1993 ਵਿੱਚ ਕਾਂਗਰਸ ਸਰਕਾਰ ਵੇਲੇ ਇਹ ਟਿਊਬਵੈਲ ਸਰਕਾਰ ਨੇ ਲਗਾ ਕੇ ਲੋਕਲ ਕਮੇਟੀ ਦੇ ਸਪੁਰਦ ਕੀਤਾ ਸੀ । ਉਦੋਂ ਤੋਂ ਹੀ ਲੋਕਲ ਕਮੇਟੀ ਇਸ ਨੂੰ ਚਲਾ ਰਹੀ ਸੀ ਤੇ ਕਰੀਬ ਇਕ ਸੌ ਏਕੜ ਜਮੀਨ ਨੂੰ ਇਹ ਟਿਊਬਵੈਲ ਸਿੰਜਦਾ ਸੀ। ਅਪ੍ਰੈਲ 2016 ਵਿੱਚ ਇਸ ਦਾ ਪੰਪ ਖਰਾਬ ਹੋ ਗਿਆ। ਜਿਸ ਨੂੰ ਠੀਕ ਕਰਨ ਲਈ ਟਿਊਬਵੈਲ ਦੀਆਂ ਪਾਈਪਾਂ ਤੇ ਮੋਟਰ ਦੀ (ਕੇਵਲ)ਤਾਰ ਬਾਹਰ ਕੱਢੀ ਹੋਈ ਸੀ। ਇਸ ਤੋਂ ਬਾਅਦ ਨੌ ਤੇ ਦਸ ਜੁਲਾਈ ਦੀ ਰਾਤ ਨੂੰ ਮੋਟਰ ਦੀ 600 ਮੀਟਰ ਲੰਬੀ (ਕੇਵਲ) ਤਾਰ (ਜਿਸ ਦਾ ਭਾਰ ਕਰੀਬ ਚਾਰ ਕਵੰਟਲ ਤੇ ਕੀਮਤ ਕਰੀਬ ਤਿੰਨ ਲੱਖ ਤੋਂ ਵਧ ਸੀ) ਨਾ ਮਾਲੂਮ ਚੋਰਾਂ ਨੇ ਚੋਰੀ ਕਰ ਲਈ ਤੇ ਗੜਸ਼ੰਕਰ ਪੁਲਿਸ ਵਲੋ ਨਾ ਮਾਲੂਮ ਚੋਰਾਂ ਵਿਰੁੱਧ ਮੁਕੱਦਮਾਂ ਤਾਂ ਦਰਜ ਕਰ ਲਿਆ। ਪਰ ਅਜ ਤਕ ਪੁਲਿਸ ਨੇ ਚੋਰ ਤਾਂ ਕੀ ਫੜਨੇ ਕੇਵਲ ਤਾਰ ਵੀ ਬਰਾਮਦ ਨਹੀ ਕਰ ਸਕੀ। ਚੋਰੀ ਹੋਈ ਕੇਵਲ ਤਾਰ ਲੱਭੀ ਨਹੀ ਨਵੀਂ ਕੇਵਲ ਤਾਰ ਖਰੀਦ ਕਰਨ ਲਈ ਕਮੇਟੀ ਪਾਸ ਫੰਡ ਨਹੀ ਹਨ। ਜਿਸ ਕਾਰਣ ਟਿਊਬਵੈਲ ਠੀਕ ਨਹੀ ਹੋ ਰਿਹਾ। ਇਸ ਟਿਊਬਵੈਲ ਤੇ ਕੇਵਲ ਤਾਰ ਸਮੇਤ ਕਰੀਬ ਚਾਰ ਲੱਖ ਰੁਪਏ ਖਰਚ ਆਉਣ ਦਾ ਅੰਦਾਜਾ ਹੈ। ਕਿਸਾਨਾਂ ਜੱਗਾ ਸਿੰਘ,ਦਿਲਾਵਰ ਸਿੰਘ, ਮਹਿੰਦਰ ਸਿੰਘ ਪੰਚ,ਹਰਮੇਸ਼ ਸਿੰਘ ਭੀਮਾ ਸਾਬਕਾ ਸਰਪੰਚ,ਕਾਬਲ ਸਿੰਘ,ਬਿੱਟੂ,ਜਸਵੀਰ ਸਿੰਘ,ਸੇਵਾ ਸਿੰਘ,ਜਸਮੇਰ ਸਿੰਘ,ਜਸਵੰਤ ਸਿੰਘ,ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਟਿਊਬਵੈਲ ਨੂੰ ਸਰਕਾਰੀ ਗਰਾਂਟ ਦੇ ਕੇ ਠੀਕ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਵਲੋ ਖੂਨ ਪਸੀਨਾਂ ਇੱਕ ਕਰਕੇ ਸੁਧਾਰੀ ਗਈ ਜਮੀਨ ਬੰਜਰ ਹੋਣ ਬਚਾਈ ਜਾ ਸਕੇ।

Share Button

Leave a Reply

Your email address will not be published. Required fields are marked *