ਅੱਜ ਹੋਣਗੇ ਦੁਬੱਈ ਵਿੱਚ ਦਸਤਾਰ ਮੁਕਾਬਲੇ

ss1

ਅੱਜ ਹੋਣਗੇ ਦੁਬੱਈ ਵਿੱਚ ਦਸਤਾਰ ਮੁਕਾਬਲੇ

ਨੋਜਵਾਨਾ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਣ ਕੀਤੇ ਜਾ ਰਹੇ ਉਪਰਾਲੇ: ਭਾਈ ਪ੍ਰਗਟ ਸਿੰਘ

ਦੁਬਈ, 22 ਦਸੰਬਰ (ਕੁਲਜੀਤ ਸਿੰਘ ਢੀਂਗਰਾ): ਪੰਜਾਬ ਦੀ ਧਰਤੀ ਤੋ ਵਿਦੇਸ ਗਏਂ ਪਜਾਬੀਆਂ ਵੱਲੋਂ ਆਪਣੇ ਵਿਰਸੇ ਨੂੰ ਸੰਭਾਲਣ ਦੇ ਮਕਸਦ ਨਾਲ ਦੁਬੰਈ ਵਿੱਚ ਅੱਜ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਸਥਾਨਕ ਸਹਿਰ ਤੋ ਦੁਬੰਈ ਗਏ ਰਾਜੂ ਸਿੰਘ ਨੇ ਜਾਣਕਾਰੀ ਦਿੰੰਦਿਆ ਦੱਸਿਆ ਕਿ ਪ੍ਰਸਿੱਧ ਕਾਰੋਬਾਰੀ ਅਤੇ ਪੰਥਕ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਸਤਵਿੰਦਰ ਸਿੰਘ ਢੀਮਾ ਵਾਲੀ ਦੇ ਸਹਿਯੋਗ ਨਾਲ ਇਹ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪੂਰੇ ਯੂ ਏ ਈ ਵਿੱਚ ਪਿਛਲੇ ਇੱਕ ਸਾਲ ਤੋ ਦਸਤਾਰ ਸਿਖਲਾਈ ਦਾ ਕਾਰਜ ਸੁਰੂ ਕੀਤਾ ਗਿਆ ਹੈ ਜਿਸ ਦੇ ਸਦਕਾ ਸੈਕੜੇ ਨੋਜਵਾਨਾ ਨੇ ਸੋਹਣੀ ਦਸਤਾਰ ਬੰਨਣੀ ਸਿੱਖ ਲਈ ਹੈ । ਭਾਈ ਪ੍ਰਗਟ ਸਿੰਘ ਮੋਗਾ ਨੇ ਕਿਹਾ ਕਿ ਜਿੱਥੇ ਦਸਤਾਰ ਸਿੱਖਾ ਦੀ ਸਾਨ ਸਮਝੀ ਜਾਂਦੀ ਹੈ ਉਥੇ ਹੀ ਸਿਰ ਦਾ ਤਾਜ ਦਸਤਾਰ ਦੀ ਅਹਿਮੀਅਤ ਇਤੀਹਾਸ ਅਤੇ ਗੁਰਬਾਣੀ ਨਾਲ ਵੀ ਇਸ ਕੱਲਬ ਵੱਲੋ ਨੋਜਵਾਨਾ ਨੂੰ ਵੱਡੇ ਪੱਧਰ ਤੇ ਜੋੜਿਆ ਜਾ ਰਿਹਾ ਹੈ । ਕੱਲ ਹੋਣ ਵਾਲੇ ਦਸਤਾਰ ਮੁਕਾਬਲਿਆਂ ਵਿੱਚ ਜੈਤੂ ਰਹਿਣ ਵਾਲਿਆਂ ਨੂੰ ਸਨਮਾਨ ਦਿੱਤਾ ਜਾਵੇਗਾ ।

Share Button

Leave a Reply

Your email address will not be published. Required fields are marked *