ਅੱਜ ਤੀਜੇ ਦਿਨ ਵੀ ਬੰਦ ਰਹੇ ਸਾਰੇ ਬੈਂਕਾ ਦੇ ਏ ਟੀ ਐਮ

ss1

ਅੱਜ ਤੀਜੇ ਦਿਨ ਵੀ ਬੰਦ ਰਹੇ ਸਾਰੇ ਬੈਂਕਾ ਦੇ ਏ ਟੀ ਐਮ

ਕੀਰਤਪੁਰ ਸਾਹਿਬ 1 ਦਸੰਬਰ (ਸਰਬਜੀਤ ਸਿੰਘ ਸੈਣੀ) ਕੀਰਤਪੁਰ ਸਾਹਿਬ ਵਿੱਚ ਅਲੱਗ ਅਲੱਗ ਬੈਕਾਂ ਦੇ ਏ ਟੀ ਐਮ ਵੀ ਅੱਜ ਕੈਸ਼ ਨਾ ਅਉਣ ਕਰਕੇ ਬੰਦ ਰਹੇ ਅਤੇ ਲੋਕਾਂ ਬਾਰ ਬਾਰ ਘਰ ਤੋਂ ਏ ਟੀ ਐਮ ਨੂੰ ਬੰਦ ਵੇਖ ਕਿ ਨਿਰਾਸ਼ ਜਾਣਾ ਪਿਆ। ਇਸ ਸਬੰਧੀ ਸਥਾਨਕ ਲੋਕਾਂ ਵਲੋਂ ਦੱਸਿਆ ਗਿਆ ਕਿ ਬੈਕਾਂ ਵਿੱਚ ਕੈਸ਼ ਲੈਣ ਲਈ ਲੰਬੀਆਂ ਲੰਬੀਆਂ ਲਾਇਨਾਂ ਲੱਗੀਆ ਹੋਈਆ ਹਨ ਅਤੇ ਜਦੋਂ ਅਸੀ ਏ ਟੀ ਐਮ ਤੋਂ ਪੈਸਾ ਲੈਣ ਜਾਂਦੇ ਹਾਂ ਤਾਂ ਉਹ ਵੀ ਬੰਦ ਹੀ ਮਿਲਦੇ ਹਨ।ਅੱਜ ਜਦੋ ਮੋਕੇ ਤੇ ਜਾ ਕਿ ਵੇਖਿਆ ਗਿਆ ਤਾਂ ਸਥਾਨਕ ਐਚ ਡੀ ਐਫ ਬੈਕ, ਸਟੇਟ ਬੈਕ ਆਫ ਪਟਿਆਲਾ ਅਤੇ ਕੇਨਰਾ ਬੈਕ ਦੇੲ ੇ ਟੀ ਐਮ ਬੰਦ ਪਾਏ ਗਏ। ਲੋਕਾਂ ਵਲੋਂ ਦੱਸਿਆ ਗਿਆ ਕਿ ਇਹ ਸਾਰੇ ਏ ਟੀ ਐਮ 3-4 ਦਿਨਾਂ ਤੋਂ ਬੰਦ ਪਏ ਹਨ ਜਿਸ ਕਾਰਨ ਜਰੂਰੀ ਕੰਮ ਕਰਨ ਲਈ ਥੋੜੀ ਰਾਸ਼ੀ ਤੱਕ ਲੈਣ ਲਈ ਘੰਟਿਆਂ ਤੱਕ ਬੈਕ ਵਿੱਚ ਲਾਇਨਾਂ ਵਿੱਚ ਲੱਗਣਾ ਪੈ ਰਿਹਾ ਹੈ।ਸਥਾਨਕ ਲੋਕਾਂ ਵਲੋਂ ਸਰਕਾਰ ਨੂੰ ਮੰਗ ਕੀਤੀ ਗਈ ਕਿ ਏ ਟੀ ਐਮ ਵਿੱਚ ਹਰ ਰੋਜ ਲੋੜ ਅਨੁਸਾਰ ਪੈਸੇ ਪਾਏ ਜਾਣ ਤਾਂ ਜੋ ਲੋਕਾਂ ਨੂੰ ਰੋਜਾਨਾ ਦੀ ਜਰੂਰਤਾ ਲਈ ਵੀ ਘੰਟਿਆ ਤੱਕ ਲਾਇਨਾਂ ਵਿੱਚ ਨਾ ਲੱਗਣਾ ਪਵੇ।

Share Button

Leave a Reply

Your email address will not be published. Required fields are marked *