ਅੱਜਕਲ ਦੀ ਉਚੇਰੀ ਸਿੱਖਿਆ ਵਿੱਚੋਂ ਅਲੋਪ ਹੋ ਰਹੀਆਂ ਨੇ ਨੈਤਿਕ ਕਦਰਾਂ-ਕੀਮਤਾਂ

ss1

ਅੱਜਕਲ ਦੀ ਉਚੇਰੀ ਸਿੱਖਿਆ ਵਿੱਚੋਂ ਅਲੋਪ ਹੋ ਰਹੀਆਂ ਨੇ ਨੈਤਿਕ ਕਦਰਾਂ-ਕੀਮਤਾਂ

ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ ਅਤੇ ਇਹ ਇਨਸਾਨ ਦਾ ਤੀਜ਼ਾ ਨੇਤਰ ਵੀ। ਜਿਵੇਂ ਪਿੰਡ ਗਾਹਿਰਿਆਂ ਤੋਂ ਪਛਾਣਿਆ ਜਾਂਦਾ ਹੈ ਇਸੇ ਹੀ ਤਰਾਂ ਕੋਈ ਵੀ ਦੇਸ਼ ਉਥੋਂ ਦੀ ਸਿੱਖਿਆ, ਨੈਤਿਕ ਕਦਰਾਂ ਕੀਮਤਾਂ, ਦੇਸ਼ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਗੱਲ-ਬਾਤ ਕਰਨ ਦੇ ਤਰੀਕੇ ਤੋਂ ਪਛਾਣ ਲਿਆ ਜਾਂਦਾ ਹੈ। ਅੱਜ ਭਾਰਤ ਦੇ ਲੋਕ ਉੱਚ-ਸਿੱਖਿਆ ਲਈ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਅਤੇ ਜਾਪਾਨ ਵਰਗੇ ਵਿਕਸਿਤ ਅਤੇ ਮਿਆਰੀ ਸਿੱਖਿਆ ਵਜੋਂ ਜਾਣ ਜਾਂਦੇ ਦੇਸ਼ਾਂ ਵੱਲ ਜਾਣ ਲਈ ਭੱਬਾਂ-ਭਾਰ ਹੋ ਰਹੇ ਹਨ ਇਸ ਦਾ ਮਤਲਬ ਬਿਲਕੁਲ ਸ਼ੀਸ਼ੇ ਵਾਂਗ ਸਾਫ਼ੳਮਪ; ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਉਨਤਾਹੀਆਂ ਹਨ ਜਾਂ ਤਾਂ ਸਾਨੂੰ ਇਹ ਰੁਜਗਾਰ ਦਿੰਦੀ ਹੈ ਨਾ ਹੀ ਅਸੀਂ ਆਪਣੇ ਹੱਥਾਂ ਨਾਲ ਬਹੁਤਾਂ ਕੰਮ ਕਰ ਪਾਉਂਦੇ ਹਾਂ, ਨੈਤਿਕ ਕਦਰਾਂ ਕੀਮਤਾਂ ਸਾਡੀ ਸਿੱਖਿਆ ਪ੍ਰਣਾਲੀ ਦੇ ਨੇੜੇ ਤੇੜੇ ਨਹੀਂ ਹਨ ਪਰ ਜੇਕਰ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਨੈਤਿਕ ਕਦਰਾਂ ਕੀਮਤਾ ਵਾਲੀ ਸਿੱਖਿਆ, ਰੁਜ਼ਗਾਰ ਨੂੰ ਪੈਦਾ ਕਰਨ ਵਾਲੀ ਅਤੇ ਇਨਸਾਨ ਨੂੰ ਅੱਗੇ ਦੀ ਸੋਚ ਪੈਦਾ ਕਰਨ ਵਾਲੀ ਉੱਚ-ਸਿੱਖਿਆ ਦੇ ਰਹੇ ਹਨ। ਸਾਡੇ ਪੀਰਾਂ-ਫ਼ੳਮਪ;ਕੀਰਾਂ, ਗੁਰੂਆਂ ਅਤੇ ਮਹਾਂ-ਪੁਰਖਾਂ ਨੇ ਸਾਨੂੰ ਹਮੇਸ਼ਾ ਚੰਗੀ ਅਤੇ ਮਿਆਰੀ ਸਿੱਖਿਆ ਵੱਲ ਹੀ ਪ੍ਰੇਰਿਆ ਹੈ। ਦੁਨੀਆਂ ਵਿੱਚ ਗਿਆਨ ਦੀ ਜੋਤ ਜਗਾਉਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਹੈ ਕਿ ਵਿਦਵਾਨ ਹੀ ਸਹੀ ਅਰਥਾਂ ਵਿੱਚ ਅਤੇ ਪੂਰਨ ਤੌਰ ਤੇ ਉਪਕਾਰ ਅਥਵਾ ਜਗਤ ਦੀ ਸਫ਼ੳਮਪ;ਲ ਸੇਵਾ ਕਰ ਸਕਦਾ ਹੈ ਅਤੇ ਨਾਲ ਹੀ ਉਨਾਂ ਕਿਹਾ ਕਿ ਮੂਰਖ ਤੇ ਗੁਨਾਹਗਾਰ ਵਿਦਵਾਨ ਨਾਲੋਂ ਸਰਲ, ਸਾਦੇ ਤੇ ਸਾਊ ਜੀਵਨ ਜੀਣ ਵਾਲਾ ਇਨਸਾਨ ਹੀ ਬਿਹਤਰ ਹੁੰਦਾ ਹੈ। ਸਿੱਖਿਆ ਸਾਨੂੰ ਨਰੋਈ ਅਤੇ ਚੰਗੀ ਸੋਚ, ਚੰਗੀ ਦ੍ਰਿਸ਼ਟੀ ਤੇ ਚੰਗੇ ਵਿਚਾਰ ਬਖਸ਼ਦੀ ਹੈ। ਇਸ ਦੀ ਅਣਹੋਂਦ ਵਿੱਚ ਇਨਸਾਨ ਨੂੰ ਚੰਗੇ ਬੁਰੇ ਦੀ ਪਹਿਚਾਨ ਭੁੱਲੀ ਜਾਂਦੀ ਹੈ, ਸੱਚ ਤੇ ਝੂਠ ਦਾ ਨਿਸਤਾਰਾ ਭੁੱਲ ਜਾਂਦਾ ਹੈ। ਜਿੰਨਾ ਅਸੀਂ ਸਹਿੱਤਕ ਪੱਖੋਂ ਅਮੀਰ ਹੋਵਾਂਗੇ, ਸਾਡਾ ਗਿਆਨ ਉਨਾਂ ਹੀ ਪ੍ਰਫੁਲਿਤ ਹੋਵੇਗਾ।
ਭਾਰਤੀ ਉੱਚ-ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਬਹੁਤ ਹੀ ਅਹਿਮ ਅਤੇ ਪ੍ਰਬਲ ਹਨ। ਇਸ ਪ੍ਰਣਾਲੀ ਵਿਚੋਂ ਸਿੱਖਿਆ ਲੈ ਕੇ ਸਾਡੇ ਵਿਗਿਆਨੀਆਂ ਨੇ ਖੰਡਾਂ ਬ੍ਰਹਿਮੰਡਾਂ ਨੂੰ ਸਰ ਕੀਤਾ ਹੈ। ਇੰਜੀਨੀਅਰਾਂ ਨੇ ਪਾਣੀ ਦੇ ਵਹਾਅ ਨੂੰ ਰੋਕ ਕੇ ਡੈਮ ਬਣਾ ਲਏ ਹਨ। ਸੜਕਾਂ ਨੂੰ ਚੌੜਾ ਕਰਕੇ ਪੁੱਲ ਉਸਾਰ ਦਿੱਤੇ ਹਨ। ਧਰਤੀ ਦੇ ਹੇਠਾਂ ਤੇ ਧਰਤੀ ਦੇ ਉਪਰ ਮੈਟਰੋ ਵਰਗੀ ਲਾਭਦਾਇਕ ਸੁਵਿਧਾ ਸੰਭਵ ਕਰ ਵਿਖਾਈ। ਪਾਣੀ ਵਿੱਚ ਬੱਸਾਂ ਚਲਾਉਣ ਦੀ ਅਤੇ ਅਜਿਹੀਆਂ ਸੜਕਾਂ ਬਣਾਉਣ ਦੇ ਯਤਨ ਜਾਰੀ ਹਨ ਜਿਨਾਂ ਤੇ ਬੰਬ ਸੁਟਣ ਦਾ ਕੋਈ ਵੀ ਅਸਰ ਨਹੀਂ ਹੋਵੇਗਾ। ਇਸੇ ਹੀ ਸਿੱਖਿਆ ਪ੍ਰਣਾਲੀ ਨੇ ਅਜਿਹੇ ਵਿਦਵਾਨ ਭਾਰਤ ਵਿੱਚ ਪੈਦਾ ਕੀਤੇ ਜਿਨਾਂ ਦੀ ਮੰਗ ਅੱਜ ਬਾਹਰਲੇ ਦੇਸ਼ਾਂ ਵਿੱਚ ਹੋ ਰਹੀ ਹੈ। ਪਰ ਇਹ ਗੱਲ ਪੱਕੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਸਾਨੂੰ ਸਹੀ ਇਨਸਾਨ ਨਹੀਂ ਬਣਾ ਰਹੀ ਸਗੋਂ ਅਸੀਂ ਆਪਣੀ ਨੈਤਿਕ-ਕਦਰਾਂ ਕੀਮਤਾਂ ਤੋਂ ਬਹੁਤ ਦੂਰ ਜਾ ਰਹੇ ਹਾਂ। ਰਿਸ਼ਤੇਦਾਰੀਆਂ ਦੀ ਕਦਰ ਘੱਟ ਰਹੀ ਹੈ ਮਾਂ-ਬਾਪ ਨੇ ਬੱਚਿਆਂ ਨੂੰ ਜੋ ਆਪ ਪਿਆਰ ਦਿੱਤਾ ਉਸ ਪਿਆਰ ਲਈ ਉਹ ਅੱਜ ਤੜਫ ਰਹੇ ਹਨ। ਦੁੱਧ ਨਾਲ ਪਾਲੇ ਪੁੱਤਰਾਂ ਤੋਂ ਪਾਣੀ ਨੂੰ ਵੀ ਤਰਸਦੀਆਂ ਨੇ ਮਾਵਾਂ। ਰਹਿੰਦੀ-ਖੁਹਿੰਦੀ ਕਸਰ ਅੱਜ ਦੀਆਂ ਨਵੀਆਂ ਤਕਨੀਕਾਂ ਨੇ ਪੂਰੀ ਕਰ ਦਿੱਤੀ ਹੈ ਮੋਬਾਇਲ ਦੀ ਵਰਤੋਂ ਨੇ ਇਸ਼ਕ-ਮੁਸ਼ਕ ਨੂੰ ਤਾਂ ਪ੍ਰਫੁਲਿਤ ਕਰ ਦਿੱਤਾ ਹੈ ਪਰ ਪਰਿਵਾਰਿਕ ਰਿਸ਼ਤੇ-ਨਾਤੇ ਖ਼ਤਮ ਹੋਣ ਲੱਗ ਪਏ ਹਨ।ਦਰਅਸਲ ਸਾਡਾ ਅੱਜ ਦਾ ਸਿੱਖਿਆ ਪਾਸਾਰ ਬਹੁਤ ਹੱਦ ਤੱਕ ਅੰਗਰੇਜੀ ਸ਼ਾਸਨ ਦਾ ਹੀ ਰੂਪਾਂਤਰ ਹੈ। ਇਸ ਵਿੱਚ ਨਜਰ ਆਉਂਦੇ ਬਦਲਾਅ ਗਿਆਨਮਈ ਨਾ ਹੋ ਕੇ ਰਾਜਨੀਤਕ ਵਿਵਸਥਾ ਤੋਂ ਪ੍ਰੇਰਿਤ ਹਨ। ਸਿੱਖਿਆ ਨੂੰ ਵਿਸ਼ਵਾਸ, ਭਾਵਨਾ ਤੇ ਵਰਗ ਵਿਸ਼ੇਸ਼ਤਾ ਤੋਂ ਉਪਰ ਚੁੱਕ ਕੇ ਕਰਮ ਸਿਧਾਂਤ, ਵਿਵੇਕ ਤੇ ਪ੍ਰਸ਼ਨ ਤਹਿਜ਼ੀਬ ਦਾ ਹਿੱਸਾ ਨਹੀਂ ਬਣਾਇਆ ਗਿਆ। ਮਾਂ-ਬੋਲੀ ਨੂੰ ਸਿੱਖਿਆ ਪ੍ਰਣਾਲੀ ਦਾ ਲਾਜ਼ਮੀ ਹਿੱਸਾ ਨਹੀ ਬਣਾਇਆ ਗਿਆ।
ਅੱਜ ਜਰੂਰਤ ਇਸ ਗੱਲ ਦੀ ਹੈ ਕਿ ਕਿਸ ਤਰਾਂ ਉੱਚ-ਸਿੱਖਿਆ ਨੂੰ ਪੁਰਾਣੀਆਂ ਕਦਰਾਂ-ਕੀਮਤਾਂ, ਚੰਗੀਆਂ ਪ੍ਰੰੰਪਰਾਵਾਂ ਨਾਲ ਜੋੜਿਆ ਜਾਵੇ ਅਤੇ ਕਿਵੇਂ ਪੁਰਾਣੀਆਂ ਵਧੀਆਂ ਕਦਰਾਂ ਕੀਮਤਾਂ ਮੌਜੂਦਾ ਹਾਲਤਾਂ ਵਿੱਚ ਪੈਦਾ ਕੀਤੀਆ ਜਾਣ ਕਿਉਂਕਿ ਹੁਣ ਸਾਰਾ ਤਾਨਾ-ਬਾਣਾ ਸੁਝੰਲਦਾਰ ਤੇ ਪੁਸ਼ੀਦਾ ਬਣਦਾ ਜਾ ਰਿਹਾ ਹੈ। ਭਾਰਤ ਦੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਤੇ ਵੱਖ-ਵੱਖ ਰਾਜਾਂ ਦੀ ਵਿਧਾਨ ਸਭਾ ਵਿੱਚ ਕਿਵੇਂ ਮੰਤਰੀ ਆਪਸ ਵਿੱਚ ਲੜਦੇ ਹਨ, ਗਾਲਾਂ ਕੱਢਦੇ ਹਨ ਅਤੇ ਕਈ ਵਾਰੀ ਤਾਂ ਕੁਰਸੀਆਂ ਚਲਾ-ਚਲਾ ਕੇ ਇੱਕ ਦੂਜੇ ਤੇ ਮਾਰਦੇ ਹਨ। ਅਜਿਹੀਆਂ ਕਦਰਾਂ-ਕੀਮਤਾਂ ਦਾ ਆਮ ਵਰਗ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਉਪਰ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਕੇਰਲਾ ਸਰਕਾਰ ਨੇ ਆਪਣੇ ਸੂਬੇ ਵਿੱਚ ਸੋ ਫ਼ੳਮਪ;ੀਸਦੀ ਸਾਖ਼ਰਤਾ ਪੈਦਾ ਕਰਕੇ ਭਾਰਤ ਵਿੱਚ ਇੱਕ ਵਿਲੱਖਣਤਾ ਵਾਲੀ ਸ਼ਾਨ ਬਣਾਈ ਹੈ ਪਰ ਬਦਕਿਸਮਤੀ ਨਾਲ ਭਾਰਤ ਦੀ ਉਚੇਰੀ ਸਿੱਖਿਆ ਦਿਨ ਪ੍ਰਤੀ ਦਿਨ ਨਿੱਘਰਤਾ ਵੱਲ ਜਾ ਰਹੀ ਹੈ। ਸਿੱਖਆ ਭਾਵੇਂ ਸਕੂਲ ਹੋਵੇ ਜਾਂ ਉੱਚ ਹੁਣ ਉਹ ਲਗਾਤਾਰ ਮਹਿੰਗੀ ਹੋ ਰਹੀ ਹੈ ਅਤੇ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਬੱਚਿਆ ਦਾ ਅਤੇ ਮਾਂ-ਬਾਪ ਦਾ ਵਿਸ਼ਵਾਬ ਸਿੱਖਿਆ ਵਿੱਚ ਘੱਟ ਰਿਹਾ ਹੈ। ਜ਼ਿੰਦਗੀ ਦਾ ਤਜ਼ਰਬਾ ਦੱਸਦਾ ਹੈ ਕਿ ਸਿੱਖਿਆ ਅਜਿਹੀ ਹੋਵੇ ਜਿਸ ਨਾਲ ਮਨੁੱਖੀ ਕਦਰਾਂ ਕੀਮਤਾਂ ਵੱਧਣ, ਰੁਜ਼ਗਾਰ ਮਿਲੇ ਅਤੇ ਆਮ ਲੋਕਾਂ ਦਾ ਸਿੱਖਿਆ ਵਿੱਚ ਵਿਸ਼ਵਾਸ ਘੱਟਣ ਦੀ ਥਾਂ ਤੇ ਵਧੇ। ਪੰਜਾਬ ਸੂਬੇ ਵਿੱਚ ਸਰਕਾਰ ਦਾਵੇ ਕਰ ਰਹੀ ਹੈ ਕਿ ਅਸੀਂ ਪਿਛਲੇ 9 ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਅਥਾਹ ਵਾਧਾ ਕੀਤਾ ਹੈ ਸਰਕਾਰ ਦਾ ਕਹਿਣਾ ਹੈ। ਕਿ ਪੰਜਾਬ ਵਿੱਚ ਕਾਂਗਰਸ ਦੇ ਰਾਜ ਦੌਰਾਨ 2002-07 ਵਿੱਚ ਕੋਈ ਵੀ ਕੇਂਦਰੀ ਸੰਸਥਾ ਦਾ ਵਿਕਾਸ ਨਹੀਂ ਹੋਇਆ ਪਰ 2007-2016 ਤੱਕ ਅਕਾਲੀ-ਭਾਜਪਾ ਸਰਕਾਰ ਨੇ ਇੰਡੀਅਨ ਸਕੂਲ ਆਫ ਬਿਜ਼ਨਸ ਆਈ.ਆਈ.ਟੀ., ਰੋਪੜ ਇੰਡੀਅਨ ਇੰਨਸੀਟੀਚੂਟ ਆਫ਼ੳਮਪ; ਮੈਨੇਜ਼ਮੈਂਟ, ਅਮ੍ਰਿਤਸਰ, ਇੰਡੀਅਨ ਇੰਨਸੀਟੀਚੂਟ ਸਾਇੰਸ, ਇੰਜੀਨੀਅਰਿੰਗ ਅਤੇ ਰਿਸਰਚ, ਮੋਹਾਲੀ, ਐਮਜ਼ ਬਠਿੰਡਾ, ਅਤੇ ਹੋਰ ਕਈ ਸੰਸਥਾਵਾਂ ਪੰਜਾਬ ਵਿੱਚ ਖੋਲੀਆਂ। ਸਰਕਾਰ ਨੇ 65,143 ਨਵੇਂ ਅਧਿਆਪਕ ਰੱਖੇ ਜਦ ਕਿ ਕਾਂਗਰਸ ਦੇ ਰਾਜ ਵਿੱਚ ਸਿਰਫ਼ੳਮਪ; 23,821 ਅਧਿਆਪਕ ਹੀ ਭਰਤੀ ਹੋਏ। ਅਕਾਲੀ-ਭਾਜਪਾ ਸਰਕਾਰ ਨੇ 1837 ਸਕੂਲ ਅਪਗਰੇਡ ਕੀਤੇ, 53 ਆਦਰਸ਼ ਸਕੂਲ, 13 ਨਵੀਆਂ ਯੂਨੀਵਰਸਿਟੀਆਂ, 30 ਡਿਗਰੀ ਕਾਲਜ਼ ਅਤੇ 10 ਨਵੇਂ ਮਰੀਟੋਰੀਅਸ ਸਕੂਲ ਖੋਲੇ। ਪੰਜਾਬ ਸਰਕਾਰ ਇਸ ਗੱਲ ਦਾ ਵੀ ਦਾਵਾ ਕਰ ਰਹੀ ਹੈ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਸੂਬਾ ਨੰਬਰ ਵਨ ਹੈ, ਪਰ ਸੱਚਾਈ ਇਸ ਤੋਂ ਕਾਫ਼ੳਮਪ;ੀ ਦੂਰ ਹੈ। ਇਹ ਸਿਰਫ਼ੳਮਪ; ਕਾਗਜ਼ੀ ਡਿਗਰੀਆ ਦੇਣ ਵਾਲੀਆਂ ਯੂਨੀਵਰਸਿਟੀਆਂ ਹੀ ਹਨ। ਸਰੇਆਮ ਬਹੁਤੀਆਂ ਯੂਨੀਵਰਸਿਟੀਆਂ ਅਤੇ ਕਾਲਜ਼ ਵਿਦਿਆਰਥੀਆਂ ਦੀ ਸਿੱਧੇ ਤੇ ਅਸਿੱਧੇ ਤਰੀਕੇ ਰਾਹੀਂ ਭੋਲੇ-ਭਾਲੇ ਵਿਦਿਆਰਥੀਆਂ ਦੀ ਲੁੱਟ-ਖੁੱਸਟ ਕਰ ਰਹੀਆਂ ਹਨ। ਨਾਂ ਤਾਂ ਉਨਾਂ ਕੋਲ ਚੰਗੇ ਅਧਿਆਪਕ ਹਨ ਅਤੇ ਨਾ ਹੀ ਹੋਰ ਲੋੜੀਂਦੀਆਂ ਸਹੂਲਤਾਂ। ਬਸ ਬੱਚਿਆਂ ਨੂੰ ਭੁਲਾਉਣ ਲਈ ਅਤੇ ਲੁੱਟ-ਖੁਸੁਟ ਕਰਨ ਲਈ ਅਨੇਕਾਂ ਤਰੀਕੇ ਅਤੇ ਸਕੀਮਾਂ ਇੰਨਾਂ ਕੋਲ ਹਨ। ਆਪਣੀ ਵੈੱਬ-ਸਾਈਟ ਤੇ ਕੁਝ ਹੋਰ ਪਾਉਂਦੇ ਹਨ ਪਰ ਅਸਲੀਅਤ ਇਸ ਤੋਂ ਬਿਲਕੁਲ ਅਲੱਗ ਹੁੰਦੀ ਹੈ।ਭਾਰਤ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਦਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਪ੍ਰਾਈਵੇਟ ਸੈਕਟਰ ਵਿੱਚ ਹੀ ਉੱਚ ਸਿੱਖਿਆ ਪ੍ਰਣਾਲੀ ਨੂੰ ਦੇਣਾ ਚਾਹੁੰਦੀ ਹੈ। ਭਾਰਤੀ ਸਿੱਖਿਆ ਪ੍ਰਣਾਲੀ ਨੂੰ ਪ੍ਰੋਤਸਾਹਨ ਕਰਨ ਲਈ, ਨੈਤਿਕ ਕਦਰਾਂ-ਕੀਮਤਾਂ ਅਤੇ ਇਖਲਾਕੀ ਉੱਚ ਸਿੱਖਿਆ ਦੇਣ ਲਈ ਇਹ ਜ਼ਰੂਰੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਾਈ ਦਾ ਵਧੀਆ ਮਿਆਰ ਪੈਦਾ ਕੀਤਾ ਜਾਵੇ। ਪ੍ਰਾਈਵੇਟ ਸਕੂਲਾ-ਕਾਲਿਜ਼ਾ ਵਿੱਚ ਫੀਸਾਂ ਘੱਟ ਤੇ ਪੜਾਈ ਵਧੀਆਂ ਹੋਣੀ ਚਾਹੀਦੀ ਹੈ। ਸਰਕਾਰੀ ਨੌਕਰੀਆਂ ਦੇਣ ਲਈ ਸਰਕਾਰ ਖੁੱਲੇ ਦਿਲ ਨਾਲ ਪਹਿਲ ਕਦਮੀ ਕਰੇ। ਹੁਨਰਮੰਦ ਅਤੇ ਸਕਿੱਲ ਡਿਵਲਪ-ਮੈਂਟ ਸੈਂਟਰ ਹਰ ਰਾਜ ਅਤੇ ਕਸਬੇ ਵਿੱਚ ਬਣਾਏ ਜਾਣ। ਕਿਉਂਕਿ ਇਹ ਹੀ ਬੇਰੋਜ਼ਗਾਰੀ ਦੇ ਆਲਮ ਨੂੰ ਠੱਲ ਪਾ ਸਕਦੇ ਹਨ ਤੇ ਖ਼ਾਸ ਕਰਕੇ ਇੰਜੀਅਰਿੰਗ ਕਾਲਜ ਵੀ ਮਸ਼ਰੂਮ ਵਾਂਗ ਵੱਧ ਰਹੇ ਹਨ ਤੇ ਇਹ ਵਿਦਿਆਰਥੀਆਂ ਦੇ ਹਿੱਤਾ ਨਾਲ ਖਿਲਵਾੜ ਕਰ ਰਹੀਆਂ ਹਨ। ਪ੍ਰਾਈਵੇਟ ਇੰਸਟੀਚਿਊਟ ਨੂੰ ਬਤੌਰ ਯੂਨੀਵਰਸਿਟੀ ਮਾਨਤਾ ਦੇਣ ਤੋਂ ਪਹਿਲਾ ਜ਼ਰੂਰੀ ਹੈ। ਹਰ ਸਾਲ ਅਖ਼ਬਾਰਾਂ ਵਿੱਚ ਲੱਖਾਂ ਕਰੋੜਾ ਦੀ ਇਸ਼ਤਿਹਾਰਬਾਜ਼ੀ ਕਰਕੇ ਵੱਖ-ਵੱਖ ਪ੍ਰਾਈਵੇਟ ਇੰਚਟੀਚਿਊਸਨਜ਼ ਵੱਲੋ ਜੋ ਵਿਦਿਆਰਥੀਆਂ ਨੂੰ ਲੋਭ ਲੁਭਾਊ ਸੁਪਨੇ ਦਿਖਾਏ ਜਾਂਦੇ ਹਨ, ਇਸ ਤੇ ਵੀ ਤੁਰੰਤ ਰੋਕ ਲਗਾਈ ਜਾਵੇ ਕਿਉਂਕਿ ਮੈਰਿਟ ਤੇ ਆਉਣ ਵਾਲੇ ਬੱਚਿਆਂ ਦੀਆਂ ਫੋਟੋਂਆਂ ਹੀ ਹਰ ਇੰਸਟੀਚਿਊਸਨਜ਼ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਲਗਾ ਦਿੱਤੀਆ ਜਾਂਦੀਆਂ ਹਨ। ਆਈ. ਟੀ. ਆਈ. ਕਾਲਜ਼ਾ ਅਤੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਨੂੰ ਕੇਵਲ ਕਾਗਜ਼ੀ ਸਰਟੀਫਿਕੇਟ ਤੱਕ ਹੀ ਸੀਮਿਤ ਨਾ ਕੀਤਾ ਜਾਵੇ ਬਲਕਿ ਸਰਕਾਰ ਵਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਇਨਾ ਅਦਾਰਿਆਂ ਵਿੱਚ ਪੜਨ ਉਪਰੰਤ ਵਿਦਿਆਰਥੀ ਨਿਖਰ ਕੇ ਸਾਹਮਣੇ ਆਉਣਗੇ ਤੇ ਉਨਾਂ ਨੂੰ ਦੋ ਵੇਲੇ ਦੀ ਰੋਟੀ ਕਮਾਉਣ ਲਈ ਕਿਸੇ ਦਾ ਮੁਥਾਜ ਨਹੀਂ ਹੋਣਾ ਪਵੇਗਾ। ਭਾਰਤ ਦੇ ਲੋਕਾਂ ਨੇ ਸੰਸਾਰ ਵਿੱਚ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਨੇ ਅਗਰ ਅਸੀਂ ਆਪਣੀ ਉੱਚ-ਸਿੱਖਿਆ ਨੂੰ ਨੈਤਿਕ-ਕਦਰਾਂ ਕੀਮਤਾਂ ਨਾਲ ਜੋੜ ਲਈਏ ਅਤੇ ਇਹ ਰੋਜ਼ਗਾਰ ਪੱਖੀ ਹੋ ਜਾਵੇ ਤਾਂ ਅੱਜ ਭਾਰਤ ਸੰਸਾਰ ਵਿੱਚ ਇਕ ਅਗਾਂਹ ਵਧੂ ਦੇਸ਼ ਬਣ ਜਾਵੇਗਾ ਅਤੇ ਬਾਹਰਲੇ ਦੇਸ਼ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਪਣੇ ਦੇਸ਼ ਵਿੱਚ ਆਧਾਰ ਬਣਾਏਗੀ।

ਪ੍ਰੋ. (ਡਾ.) ਆਰ. ਕੇ. ਉਪੱਲ (ਡੀ.ਲਿੱਟ.)
ਮੁੱਖੀ ਅਰਥ ਸ਼ਾਸ਼ਤਰ ਵਿਭਾਗ
ਡੀ.ਏ.ਵੀ. ਕਾਲਜ਼, ਮਲੋਟ
ਜਿਲਾਂ ਸ਼੍ਰੀ ਮੁਕਤਸਰ ਸਾਹਿਬ।
ਮੋਬਾ: 9478909640

Share Button

Leave a Reply

Your email address will not be published. Required fields are marked *