ਅੰਤਰ ਰਾਸ਼ਟਰੀ ਪੱਧਰ ‘ਤੇ ਮੰਚ ਸੰਚਾਲਕ ਵਜੋਂ ਆਪਣਾ ਨਾਮ ਚਮਕਾਉਣ ਵਾਲਾ: ਨਰੇਸ਼ ਰੁਪਾਣਾ

ss1

ਅੰਤਰ ਰਾਸ਼ਟਰੀ ਪੱਧਰ ‘ਤੇ ਮੰਚ ਸੰਚਾਲਕ ਵਜੋਂ ਆਪਣਾ ਨਾਮ ਚਮਕਾਉਣ ਵਾਲਾ: ਨਰੇਸ਼ ਰੁਪਾਣਾ

ਕਿਸੇ ਵੀ ਸਟੇਜ਼ ਪ੍ਰੋਗਰਾਮ ਦੀ ਸਫਲਤਾ ਵਿੱਚ ਮੰਓ ਸੰਚਾਲਕ ਦਾ ਬਹੁਤ ਹੀ ਅਹਿਮ ਰੋਲ ਹੁੰਦਾ ਹੈ। ਕਿਸੇ ਕਲਾਕਾਰ ਨੂੰ ਮੰਚ ਸੰਚਾਲਕ ਕਿਵੇਂ ਮੰਚ ਤੇ ਪ੍ਰਵੇਸ਼ ਕਰਵਾਉਂਦਾ ਹੈ, ਇਹ ਗੱਲ ਬਿਨਾਂ ਸ਼ੱਕ ਕਲਾਕਾਰ ਦੀ ਪ੍ਰਫਾਰਮੈਂਸ ਅਤੇ ਹਾਜ਼ਰ ਦਰਸ਼ਕਾਂ ਦੀ ਮਾਨਸਿਕਤਾ ਤੇ ਅਸਰ ਅੰਦਾਜ਼ ਹੁੰਦੀ ਹੈ। ਸਮੇਂ ਦੀ ਨਿਜ਼ਾਕਤ ਨੂੰ ਸਮਝਨ ਦੀ ਮੁਹਾਰਤ ਕਿਸੇ ਵੀ ਮੰਚ ਸੰਚਾਲਕ ਲਈ ਸਭ ਤੋਂ ਪ੍ਰਮੁੱਖ ਯੋਗਤਾ ਆਖੀ ਜਾ ਸਕਦੀ ਹੈ। ਇਨਾਂ ਸਾਰੇ ਗੁਣਾਂ ਨਾਲ ਭਰਪੂਰ ਨਰੇਸ਼ ਰੁਪਾਣਾ ਨਾਮ ਪੰਜਾਬੀ ਦੇ ਉਨਾਂ ਚੋਣਵੇਂ ਮੰਚ ਸੰਚਾਲਕਾਂ ਵਿੱਚ ਗਿਣਿਆ ਜਾਂਦਾ ਹੈ ਜਿਹੜੇ ਆਪਣੀ ਜਾਦੂਮਈ ਅਤੇ ਸ਼ਾਇਰਾਨਾ ਸੰਚਾਲਨਾ ਨਾਲ ਕਿਸੇ ਕਲਾਕਾਰ ਦੀ ਪੇਸ਼ਕਾਰੀ ਨੂੰ ਇੱਕ ਅਲੌਕਿਕ ਦਿੱਖ ਪ੍ਰਦਾਨ ਕਰਨ ਦੇ ਸਮਰੱਥ ਹੁੰਦੇ ਹਨ। ਉਸ ਦੀਆਂ ਲੋਕ ਸਾਹਿਤ ਵਿਚੋਂ ਲਈਆਂ ਕਾਵਿ-ਪੰਕਤੀਆਂ ‘ਤੇ ਉਨਾਂ ਦੀ ਸਮੇਂ ਅਤੇ ਸਥਾਨ ਮੁਤਾਬਕ ਅਤਿ ਢੁਕਵੀਂ ਵਰਤੋਂ, ਉਹਦਾ ਨਿਮਰਤਾ ਵਿਚੋਂ ਲਿਫ਼ ਲਿਫ਼ ਜਾਣਾ, ਆਵਾਜ਼ ਵਿਚਲਾ ਸੁਰੀਲਾਪਨ, ਲੋਕਾਂ ਨੂੰ ਕਦੋਂ ਮੰਤਰ-ਮੁਗਧ ਕਰ ਦਿੰਦੈ, ਕਿਸੇ ਨੂੰ ਪਤਾ ਵੀ ਨਹੀਂ ਲਗਦਾ। ਆਪਣੀ ਕਲਾ ਦੇ ਬਲਬੂਤੇ ਉਸਨੇ ਥੀਏਟਰ, ਮੰਚ ਸੰਚਾਲਨ ‘ਤੇ ਅਦਾਕਾਰ ਵਜੋਂ ਸਿਖਰਾਂ ਛੂਹੀਆਂ ਹਨ। ਮੰਚ ਸੰਚਾਲਨ ਨਰੇਸ਼ ਦਾ ਕਿੱਤਾ ਨਹੀਂ ਬਲਕਿ ਸ਼ੌਂਂਕ ਹੈ। ਹਲਕੀ ਤੇ ਦੁਅਰਥੀ ਸ਼ਾਇਰੀ ਉਸਦੀ ਸੰਚਾਲਨਾ ਵਿੱਚੋਂ ਮੁਕੰਮਲ ਤੌਰ ‘ਤੇ ਮਨਫ਼ੀ ਹੁੰਦੀ ਹੈ। ਨਰੇਸ਼ ਰੁਪਾਣਾ ਨੇ ਐਮ. ਏ. ਪੰਜਾਬੀ ‘ਤੇ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ। ਪੇਸ਼ੇ ਵਜੋਂ ਉਹ ਸਟੇਟ ਬੈਂਕ ਆਫ਼ ਇੰਡੀਆ ਵਿਖੇ ਅਫ਼ਸਰ ਹੈ ‘ਤੇ ਉਸਦੀ ਰਿਹਾਇਸ਼ ਜੈਤੋ ਵਿਖੇ ਹੈ ਹੁਣ ਬੱਚਿਆਂ ਦੀ ਪੜਾਈ ਲਈ ਉਹ ਬਠਿੰਡਾ ਵਿਖੇ ਰਹਿਣ ਲੱਗ ਪਿਆ ਹੈ। ਖੂਬਸੂਰਤ ਦਿੱਖ ਅਤੇ ਮਿਲਾਪੜੇ ਸੁਭਾਅ ਵਾਲੇ ਨਰੇਸ਼ ਰੁਪਾਣਾ ਦਾ ਜਨਮ ਮਾਤਾ ਸਵ. ਸ੍ਰੀਮਤੀ ਬਲਵਿੰਦਰ ਕੌਰ ਦੀ ਕੁੱਖੋਂ ‘ਤੇ ਪਿਤਾ ਸਵ. ਸ੍ਰੀ ਪ੍ਰਭਦਿਆਲ ਦੇ ਘਰ ਪਿੰਡ ਕਾਸਮ ਭੱਟੀ, ਤਹਿਸੀਲ ਜੈਤੋ, ਜ਼ਿਲਾ ਫਰੀਦਕੋਟ ਵਿਖੇ 2 ਅਕਤੂਬਰ, 1970 ਵਿੱਚ ਹੋਇਆ। ਨਰੇਸ਼ ਦੀ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਨਾਨਕੇ ਪਿੰਡ ਰੁਪਾਣੇ ਹੋਣ ਕਾਰਨ ਇਹੀ ਪਿੰਡ ਦਾ ਨਾਮ ਉਸਦਾ ਤਖੱਲਸ ਬਣ ਗਿਆ। ਉਹ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨਾਲ ਸੈਂਕੜੇ ਵਾਰ ਮਸ਼ਹੂਰ ਮੇਲਿਆਂ ‘ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰ ਚੁੱਕਿਆ ਹੈ। ਉਹ ਦੂਰਦਰਸ਼ਨ ਪੰਜਾਬੀ, ਈ.ਟੀ.ਸੀ ਪੰਜਾਬੀ, ਬੱਲੇ ਬੱਲੇ ਮਿਊਜ਼ਿਕ ਚੈਨਲ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰਸਿੱਧ ਪ੍ਰੋਗਰਾਮ ‘ਲਿਸ਼ਕਾਰਾ’, ‘ਮੇਲੇ ਮਿੱਤਰਾਂ ਦੇ’, ‘ਸ਼ਾਮ ਸੁਨਿਹਰੀ’, ‘ਆਖਾੜਾ’ ਆਦਿ ਦਾ ਸੰਚਾਲਨ ਅਨੇਕਾਂ ਬਾਰ ਕਰ ਚੁੱਕਿਆ ਹੈ। ਬਠਿੰਡੇ ਦੇ ਵਿਰਾਸਤ ਮੇਲੇ ਦਾ ਮੰਚ ਸੰਚਾਲਨ ਉਸ ਲਈ ਬਾਇਸੇ-ਫ਼ਖਰ ਹੈ। ਪਿਛਲੇ ਕਈ ਸਾਲਾਂ ਤੋਂ ਜੈਤੋ ਵਿਖੇ ਸਟਾਰ ਨਾਈਟ ਪ੍ਰੋਗਰਾਮ ਵਿੱਚ ਚੋਟੀ ਦੇ ਕਲਾਕਾਰਾਂ ਦੀ ਪੇਸ਼ਕਾਰੀ ਇੱਕ ਕੁਸ਼ਲ ਪ੍ਰਬੰਧਕ ਵਜੋਂ ਕਰਵਾ ਚੁੱਕਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਲੋਕ ਮੇਲਾ 2007, ‘ਮਾਣ ਪੰਜਾਬ ਦਾ ਗੁਰਦਾਸ ਮਾਨ 2005’, ਦੁਬਈ ਵਿੱਚ ਗੁਰਦਾਸ ਮਾਨ ਨਾਲ ਸ਼ੋਅ, ਯੂ.ਕੇ ਵਿੱਚ ਢੋਲ ਕੁਈਨ ਰਾਣੀ ਤਾਜ ਨਾਲ, ਪਾਕਿਸਤਾਨੀ ਗਾਇਕ ਆਰੀਫ਼ ਲਾਹੌਰ, ਅਫ਼ਸਾਨ ਆਦੀ ਨਾਲ ਕੀਤੇ ਸ਼ੋਅ ਉਸਦੇ ਯਾਦਗਾਰੀ ਸ਼ੋਅ ਹਨ।

                           ਨਰੇਸ਼ ਇੱਕ ਵਧੀਆ ਥੀਏਟਰ ਕਲਾਕਾਰ ਵੀ ਹੈ। ਉਸਦਾ ਪ੍ਰੋਗਰਾਮਾਂ ਵਿੱਚ ਹਾਜ਼ਰ ਮਹਿਮਾਨਾਂ ਨਾਲ ਜਾਣ ਪਛਾਣ ਕਰਾਉਣ ਦਾ ਅੰਦਾਜ਼ ਵੀ ਵੱਖਰਾ ਹੀ ਹੈ ਉਹ ਹਰੇਕ ਮਹਿਮਾਨ ਦੀ ਆਉ ਭਗਤ ਬੜੇ ਹੀ ਵਧੀਆ ‘ਤੇ ਸ਼ਾਇਰਾਨਾ ਅੰਦਾਜ਼ ਵਿੱਚ ਕਰਦਾ ਹੈ। ਨਰੇਸ਼ ਅਨੇਕਾਂ ਸੰਸਥਾਵਾਂ ਵੱਲੋਂ ਮਾਣ ਸਨਮਾਨ ਹਾਸਲ ਕਰ ਚੁੱਕਿਐ। ਉਸਦੀ ਜੀਵਣ ਸਾਥਣ ਇੰਦੂ ਵੀ ਸਟੇਟ ਬੈਂਕ ਆਫ਼ ਇੰਡੀਆ ਦੀ ਅਫਸਰ ਹੈ ਜੋ ਕਿ ਜਿੰਦਗੀ ਦੇ ਹਰ ਖੇਤਰ ਵਿੱਚ ਉਸਦਾ ਭਰਪੂਰ ਸਾਥ ਦਿੰਦੀ ਹੈ। ਉਸਦੀ ਬੇਟੀ ਅਦਿਤੀ ਅਤੇ ਬੇਟਾ ਅਰਪਿਤ ਵੀ ਉਸਨੂੰ ਤਹਿ ਦਿਲੋਂ ਸਹਿਯੋਗ ਦਿੰਦੇ ਹਨ। ਮਾਲਵੇ ਦਾ ਮਾਣ ਅਤੇ ਪੰਜਾਬੀ ਸੱਭਿਆਚਾਰ ਦੇ ਅਲੰਬਰਦਾਰ ਸ਼੍ਰੀ ਐਨ.ਆਰ. ਨਈਅਰ, ਆਈ.ਆਰ. ਐਸ. ਕਮਿਸ਼ਨਰ ਇਨਕਮ ਟੈਕਸ, ਮੁੰਬਈ,ਪਰਮਿੰਦਰ ਵਾਂਦਰ ਐਮ.ਡੀ ਗੋਲਡਨ ਹਿੱਲ ਇੰਟਰਟੇਨਮੈਂਟ ਕੰਪਨੀ ਸਰੀ ਬੀਸੀ, ਹਰਮੀਕ ਸਿੰਘ ਚੁੱਘ ਐਮ.ਡੀ ‘ਤੇ ਮਾਲਕ ਪਲਾਨ ਬੀ ਯੂਅਰ ਸਲੂਸ਼ਨਜ਼ ਐਲ ਐਲ ਸੀ ਦੁਬਈ, ਨਰੇਸ਼ ਦੇ ਮਾਮਾ ਜੀ ਚੌਧਰੀ ਸੰਤ ਰਾਮ ਸਰਪੰਚ ਸੁੰਦਰ ਰੁਪਾਣਾ, ਡਾਇਰੈਕਟਰ ਨਰਿੰਦਰ ਰਾਵਤ ਪੈਕਸ ਡੀ ਡੀ ਪੰਜਾਬੀ ਜਲੰਧਰ, ਲੇਖ ਰਾਜ ਨਾਈਅਰ ਸਾਬਕਾ ਚੀਫ਼ ਕਮਿਸ਼ਨਰ ਸ਼ਿਮਲਾ ਆਦਿ ਸ਼ਖਸ਼ੀਅਤਾਂ ਉਸਦੀਆਂ ਮਾਰਗ ਦਰਸ਼ਕ ਹਨ। ਨਰੇਸ਼ ਪੰਜਾਬ ਤੋਂ ਇਲਾਵਾ ਸਮੁੱਚੇ ਭਾਰਤ ਦੀਆਂ ਲਗਭਗ ਸਾਰੀਆਂ ਸਟੇਟਾਂ ਵਿੱਚ ਵੀ ਆਪਣੇ ਫੰਨ ਦਾ ਮੁਜਾਹਰਾ ਕਰ ਚੁਕਿਐ। ਨਰੇਸ਼ ਹਰ ਸਾਲ ਵਿਸਾਖੀ ਅਤੇ ਦਿਵਾਲੀ ‘ਤੇ ਸ਼ੋਅ ਕਰਨ ਲਈ ਦੂਰ ਦੇਸ਼ਾਂ ਵਿੱਚ ਵੀ ਜਾਂਦਾ ਰਹਿੰਦਾ ਹੈ। ਉਹ ਹੁਣ ਤੱਕ ਕੈਨੇਡਾ, ਅਮਰੀਕਾ, ਨਿਊਜਲੈਂਡ, ਅਸਟ੍ਰੇਲੀਆ, ਇੰਗਲੈਂਡ, ਸਾਊਥ ਅਫਰੀਕਾ, ਦੁਬਈ, ਦੋਹਾ ਕਤਰ, ਕੁਵੈਤ ਆਦਿ ਦੇਸ਼ਾਂ ਵਿੱਚ ਉੱਚ ਕੋਟੀ ਦੇ ਕਲਾਕਾਰਾਂ ਦੀਆਂ ਸਟੇਜਾਂ ਦਾ ਸੰਚਾਲਨ ਕਰ ਚੁਕਿੱਆ ਹੈ। ਨਰੇਸ਼ ਰੁਪਾਣਾ ਅੰਤਰ ਰਾਸ਼ਟਰੀ ਪੱਧਰ ਦੇ ਮੰਚ ਸੰਚਾਲਕਾਂ ਵਿੱਚ ਆਪਣਾ ਨਾਮ ਕਮਾ ਚੁੱਕਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਆਉਣ ਵਾਲੀ ਜਿੰਦਗੀ ਵਿੱਚ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਹੋਇਆ ਹੋਰ ਤਰੱਕੀ ਕਰੇ ‘ਤੇ ਇਲਾਕੇ ਦਾ ਨਾਮ ਵਿਸ਼ਵ ਪੱਧਰ ਤੇ ਚਮਕਾਉਣ ਵਿੱਚ ਯੋਗਦਾਨ ਪਾਵੇ।

ਲੇਖਕ:
ਪ੍ਰਮੋਦ ਧੀਰ ਜੈਤੋ
ਫੋਨ: 98550-31081

Share Button

Leave a Reply

Your email address will not be published. Required fields are marked *