ਅਸਲ ਪਹਿਚਾਣ ਤੋਂ ਸੱਖਣੇ

ss1

ਅਸਲ ਪਹਿਚਾਣ ਤੋਂ ਸੱਖਣੇ

ਅੱਜ ਦੇ ਸਮੇਂ ਟੀ.ਵੀ ਸੀਰੀਅਲ ਜਾਂ ਫ਼ਿਲਮਾਂ ਕੋਈ ਹੀ ਅਜਿਹੀਆਂ ਹੋਣਗੀਆਂ ਜਿਨ੍ਹਾਂ ਵਿੱਚ ਪੰਜਾਬੀ ਕਿਰਦਾਰ ਵੱਜੋਂ ਆਪਣੀ ਭੂਮਿਕਾ ਨਾ ਨਿਭਾਉਂਦੇ ਹੋਣ। ਪੰਜਾਬੀ ਸੁਭਾਅ ਹੀ ਅਜਿਹਾ ਜੋ ਕਿਸੇ ਫ਼ਿਲਮ ਜਾਂ ਸੀਰੀਅਲ ਵਿੱਚ ਜਾਨ ਪਾ ਦਿੰਦੇ ਹਨ। ਇਸ ਲਈ ਹੀ ਅੱਜ ਦੇ ਸਮੇਂ ਵਿੱਚ ਪੰਜਾਬੀ ਕਿਰਦਾਰ ਤੇ ਪੰਜਾਬੀ ਗੀਤਾਂ ਦੀ ਬਾਲੀਵੁੱਡ ਵਿੱਚ ਮੰਗ ਵੱਧਣ ਲੱਗ ਪਈ ਹੈ। ਅੱਜ ਦੇ ਸਮੇਂ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਨੇ ਆਪਣੀ ਸੀਰੀਅਲ ਜਾਂ ਫ਼ਿਲਮ ਨੂੰ ਹਿੱਟ ਕਰਨ ਲਈ ਇਸਨੂੰ ਇੱਕ ਮੰਤਰ ਵਜ਼ੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਪਰ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਫ਼ਿਲਮਕਾਰਾਂ ਨੇ ਪੰਜਾਬੀਆਂ ਦੀ ਹਮੇਸ਼ਾ ਗਲਤ ਤਸਵੀਰ ਹੀ ਪੇਸ਼ ਕੀਤੀ ਹੈ, ਜਿਸ ਵਿੱਚ ਇਨ੍ਹਾਂ ਪੰਜਾਬੀਆਂ ਨੂੰ ਨਸ਼ੇੜੀ, ਲੜਾਈਖੋਰ ਜਾਂ ਹਾਸੇ-ਠੱਠੇ ਵਾਲਾ ਹੀ ਪੇਸ਼ ਕੀਤਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬੀਆਂ ਨੂੰ ਇੱਕ ਮਜ਼ਾਕ ਦਾ ਪਾਤਰ ਵਜ਼ੋਂ ਹੀ ਪੇਸ਼ ਕੀਤਾ ਤਾਂ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ। ਪੰਜਾਬੀਆਂ ਦੀ ਅਸਲ ਤਸਵੀਰ ਕਿਸੇ ਹੀ ਨਿਰਦੇਸ਼ਕ ਜਾਂ ਨਿਰਮਾਤਾ ਨੇ ਪੇਸ਼ ਕੀਤੀ ਹੋਵੇਗੀ। ਇਸ ਵਿੱਚ ਕਈ ਅਜਿਹੇ ਸੀਰੀਅਲ ਤੇ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਪੰਜਾਬੀ ਪਰਿਵਾਰ ਦੀਆਂ ਔਰਤਾਂ ਤੱਕ ਨੂੰ ਵੀ ਸ਼ਰਾਬ ਪੀਂਦੇ ਆਮ ਦਿਖਾਇਆ ਜਾਂਦਾ ਹੈ। ਇਕ ਤਰ੍ਹਾਂ ਨਾਲ ਪੰਜਾਬੀਆਂ ਨਾਲ ਬਹੁਤ ਭੱਦਾ ਮਜ਼ਾਕ ਕੀਤਾ ਜਾਂਦਾ ਹੈ।
ਇਸ ਵਿੱਚ ਕਈ ਫ਼ਿਲਮਾਂ ਹਨ ਜਿਸ ਵਿੱਚ ਸਰਦਾਰਾਂ ਨੂੰ ਹਮੇਸ਼ਾ ਲੜਦੇ ਜਾਂ ਮਜ਼ਾਕ ਕਰਦੇ ਦਿਖਾਇਆ ਗਿਆ ਹੈ ਉਨ੍ਹਾਂ ਵਿੱਚ ਫ਼ਿਲਮ ‘ਸਿੰਘ ਇੱਜ ਕਿੰਗ’ ਜਿਸ ਵਿੱਚ ਸਰਦਾਰਾਂ ਦੀ ਸ਼ਾਨ ਮੰਨੀ ਜਾਂਦੀ ਪੱਗ ਨੂੰ ਪਹਿਲਾਂ ਟੋਪੀ ਦਾ ਰੂਪ ਦੇ ਦਿੱਤਾ ਗਿਆ, ਤੇ ਦੂਜਾ ਉਸ ਵਿੱਚ ਸਰਦਾਰਾਂ ਨੂੰ ਮਜਾਕ ਦੇ ਪਾਤਰ ਵਜ਼ੋਂ ਪੇਸ਼ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਪਰਦੇਸਾਂ ਵਿੱਚ ਰਹਿ ਕੇ ਵੀ ਲੜਾਈ-ਝਗੜੇ ਵਾਲੇ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਇੱਕ ਪੁਰਾਣੀ ਫ਼ਿਲਮ ‘ਰਾਜਾ ਹਿੰਦੂਸਤਾਨੀ’ ਵਿੱਚ ਵੀ ਸਰਦਾਰ ਨੂੰ ਇੱਕ ਮਜ਼ਾਕ ਦੇ ਪਾਤਰ ਵਜੋਂ ਹੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ‘ਵਿੱਕੀ ਡੋਨਰ’ ਜਿਸ ਵਿੱਚ ਪੰਜਾਬੀ ਔਰਤਾਂ ਨੂੰ ਸ਼ਰੇਆਮ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਫ਼ਿਲਮ ‘ਸਿੰਘ ਇੱਕ ਬਲਿੰਗ’ ਅਤੇ ‘ਸੰਨ ਆੱਫ ਸਰਦਾਰ’ ਫ਼ਿਲਮ ਵਿੱਚ ਵੀ ਸਰਦਾਰਾਂ ਨੂੰ ਮਜ਼ਾਕ ਦੇ ਪਾਤਰ ਅਤੇ ਲੜਾਕੂ ਵਜ਼ੋਂ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮਾਂ ‘ਯਮਲਾ ਪਗਲਾ ਦੀਵਾਨਾ’ ਅਤੇ ‘ਯਮਲਾ ਪਗਲਾ ਦੀਵਾਨਾ ੨’ ਵਿੱਚ ਵੀ ਸਰਦਾਰਾਂ ਨੂੰ ਮਜ਼ਾਕ ਦੇ ਪਾਤਰ ਵਜ਼ੋਂ ਹੀ ਪੇਸ਼ ਕੀਤਾ ਗਿਆ ਹੈ। ਫਿਲਮ ‘ਜੋ ਬੋਲੇ ਸੋ ਨਿਹਾਲ’ ਵਿੱਚ ਵੀ ਸਰਦਾਰਾਂ ਨੂੰ ਮਜ਼ਾਕ ਦੇ ਪਾਤਰ ਵਜ਼ੋਂ ਤੇ ਨਾਲ ਹੀ ਸਹੀ ਬੋਲ ਬਾਣੀ ਨਾ ਵਰਤਣ ਵਾਲਾ ਵੀ ਦਿਖਾਇਆ ਗਿਆ ਹੈ।ਇਸ ਦੇ ਨਾਲ ਹੀ ਹੋਰ ਵੀ ਕਈ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਵਿੱਚ ਸਰਦਾਰਾਂ ਨੂੰ ਮਜ਼ਾਕ ਦੇ ਪਾਤਰ ਵਜ਼ੋਂ ਪੇਸ਼ ਕੀਤਾ ਹੈ ਜਾਂ ਲੜਾਕੂ ਪੇਸ਼ ਕੀਤਾ ਹੈ ਜਾਂ ਫਿਰ ਸ਼ਰਾਬੀ ਪੇਸ਼ ਕੀਤਾ ਹੈ।
ਇਸ ਦੇ ਨਾਲ ਹੀ ਕਈ ਹਿੰਦੀ ਸੀਰੀਅਲ ਵੀ ਹਨ, ਜਿਨ੍ਹਾਂ ਵਿੱਚ ਸਰਦਾਰ ਫੈਮਲੀ ਨੂੰ ਲੜਾਕੂ ਜਾਂ ਸ਼ਰਾਬੀ ਪੇਸ਼ ਕੀਤਾ ਹੁੰਦਾ ਹੈ।ਇਨ੍ਹਾਂ ਸੀਰੀਅਲਾਂ ਵਿੱਚ ਸਟਾਰ ਪਲੱਸ ਤੇ ਆਉਂਦਾ ‘ਯੇ ਹੈ ਮੁਹੱਬਤੇ’ ਸੀਰੀਅਲ ਜਿਸ ਵਿੱਚ ਪੰਜਾਬੀਆਂ ਦੀ ਫੈਮਲੀ ਨਾਲ ਸਬੰਧ ਰੱਖਦੀਆਂ ਔਰਤਾਂ ਨੂੰ ਸ਼ਰੇਆਮ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਸੀਰੀਅਲ ‘ਇਸ਼ਕਬਾਜ’ ਵਿੱਚ ਵੀ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਔਰਤਾਂ ਨੂੰ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਸੀਰੀਅਲ ਹਨ ਜਿਨ੍ਹਾਂ ਵਿੱਚ ਪੰਜਾਬੀ ਪਰਿਵਾਰਾਂ ਦਾ ਸਹੀ ਕਿਰਦਾਰ ਪੇਸ਼ ਨਹੀ ਕੀਤਾ ਗਿਆ ਹੁੰਦਾ।
ਸੋ ਲੋੜ ਹੈ ਪੰਜਾਬੀਆਂ ਦੇ ਸਹੀ ਕਿਰਦਾਰ ਨੂੰ ਪੇਸ਼ ਕਰਨ ਦੀ ਤਾਂ ਜੋ ਸਰਦਾਰਾਂ ਦਾ ਅਸਲ ਕਿਰਦਾਰ ਸਾਹਮਣੇ ਆ ਸਕੇ। ਲੋਕਾਂ ਨੂੰ ਪਤਾ ਚੱਲ ਸਕੇ ਕਿ ਪੰਜਾਬੀ ਜੇਕਰ ਲੜਦੇ ਹਨ ਤਾਂ ਉਹ ਸਿਰਫ ਹੱਕ ਲਈ ਲੜਦੇ ਹਨ, ਕਿਸੇ ਤੇ ਵੀ ਨਜ਼ਾਇਜ ਹੱਥ ਨਹੀ ਚੁੱਕਦੇ। ਇਸ ਦੇ ਨਾਲ ਹੀ ਪੰਜਾਬੀ ਹੱਸਪੁੱਖ ਸੁਭਾੳ ਦੇ ਜਰੂਰ ਹਨ ਪਰ ਇਸ ਦਾ ਮਤਲਬ ਇਹ ਨਹੀ ਕਿ ਉਨ੍ਹਾਂ ਨੂੰ ਮਜ਼ਾਕ ਦੇ ਪਾਤਰ ਵਜ਼ੋਂ ਪੇਸ਼ ਕੀਤਾ ਜਾਵੇਂ। ਸਰਦਾਰ ਦਿਲ ਦੇ ਦਲੇਰ ਹਨ ਤੇ ਮੁਸੀਬਤ ਪੈਣ ਤੇ ਕਦੇ ਡਰਦੇ ਨਹੀ ਹਨ ਤੇ ਨਾ ਹੀ ਪਿੱਛੇ ਹੱਟਦੇ ਹਨ। ਇਸ ਲਈ ਫਿਲਮਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਦਾ ਅਸਲ ਕਿਰਦਾਰ ਹੀ ਆਪਣੀਆਂ ਫਿਲਮਾਂ ਜਾ ਸੀਰੀਅਲਾਂ ਵਿੱਚ ਪੇਸ਼ ਕਰਨ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਪੰਜਾਬੀਆਂ ਦਾ ਸਹੀ ਕਿਰਦਾਰ ਸਾਹਮਣੇ ਆ ਸਕੇ।

ਸੁਖਦੇਵ ਸਿੰਘ ਨਿੱਕੂਵਾਲ,ਅਨੰਦਪੁਰ ਸਾਹਿਬ।
ਮੋਬਾਇਲ:9041296518

Share Button

Leave a Reply

Your email address will not be published. Required fields are marked *