ਅਵਾਰਾ ਕੁੱਤਿਆਂ ਦਾ ਆਤੰਕ

ss1

ਅਵਾਰਾ ਕੁੱਤਿਆਂ ਦਾ ਆਤੰਕ

ਆਮ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਕੁੱਤਾ ਪਾਲਿਆ ਜਾਂਦਾ ਹੈ ਕਿਉਂਕਿ ਪਾਲਤੂ ਜਾਨਵਰਾਂ ਵਿੱਚ ਕੁੱਤੇ ਨੂੰ ਵਫ਼ਦਾਰੀ ਅਤੇ ਸਵਾਮੀ ਭਗਤੀ ਦੇ ਲਈ ਜਾਣਿਆ ਜਾਂਦਾ ਹੈ। ਕੁੱਤਿਆਂ ਦੀ ਵਫ਼ਾਦਰੀ ਦੀਆਂ ਅਨੇਕਾਂ ਹੀ ਕਹਾਣੀਆਂ ਅਤੇ ਘਟਨਾਵਾਂ ਮਿਲਦੀਆਂ ਹਨ। ਕੁੱਤੇ ਦੀ ਸਵਾਮੀ ਭਗਤੀ ਦੀ ਉਦਾਹਰਣ ਦੇ ਤੌਰ ਤੇ ਪੁਰਾਤਣ ਕਹਾਣੀਆਂ ਜਾਂ ਦੰਤ ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਮਹਾਰਾਜ ਯੁਧਿਸ਼ਟਰ ਨੂੰ ਸਵਰਗ ਤੱਕ ਲਿਜਾਣ ਵਾਲਾ ਕੁੱਤਾ ਹੀ ਸੀ।ਕੁੱਤਿਆਂ ਦੀਆਂ ਕਈ ਨਸਲਾਂ ਹਨ। ਕੁਝ ਨਸਲ ਦੇ ਕੁੱਤਿਆਂ ਦੀ ਪੁਲਿਸ ਵੱਲੋਂ ਵੀ ਤਫਤੀਸ਼ ਲਈ ਵਰਤੋਂ ਕੀਤੀ ਜਾਂਦੀ ਰਹੀ ਹੈ ਅਤੇ ਕੁਝ ਨਸਲ ਦੇ ਕੁੱਤਿਆਂ ਦੀ ਵਰਤੋਂ ਸ਼ਿਕਾਰੀਆਂ ਦੁਆਰਾ ਸ਼ਿਕਾਰ ਕਰਨ ਲਈ ਵੀ ਕੀਤੀ ਜਾਂਦੀ ਰਹੀ ਹੈ। ਅੱਜ ਕਲ ਦੇ ਦੌਰ ਵਿੱਚ ਕੁੱਤੇ ਪਾਲਣ ਨੂੰ ਆਰਥਿਕਤਾ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ ਕਿਉਂਕਿ ਵਧੀਆਂ ਨਸਲ ਦੇ ਕੁੱਤੇ ਪਾਲਣ ਅਤੇ ਵੇਚਣ ਦਾ ਬਹੁਤ ਲੋਕਾਂ ਨੇ ਕਾਰੋਬਾਰ ਵੀ ਕੀਤਾ ਹੋਇਆ ਹੈ ਜੋ ਕਿ ਉਹਨਾਂ ਦੀ ਆਮਦਨੀ ਦਾ ਸਾਧਨ ਹੈ। ਇੱਥੇ ਇਹ ਕਹਿਣਾ ਕੋਈ ਅੱਤ ਕੱਥਨੀ ਨਹੀਂ ਕਿ ਕਿਸੇ ਦੁਆਰੇ ਪਾਲੇ ਜਾਂ ਰੱਖ ਗਏ ਕੁੱਤੇ ਆਮ ਲੋਕਾਂ ਲਈ ਓਨੀ ਸਮੱਸਿਆ ਉਤਪੰਨ ਨਹੀਂ ਕਰਦੇ ਜਿੰਨੀ ਅਵਾਰਾ ਕੁੱਤੇ ਬਸ਼ਰਤੇ ਉਹਨਾਂ ਦੇ ਮਾਲਕ ਵੱਲੋਂ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਨਜ਼ਰ ਸਾਨੀ ਕੀਤੀ ਜਾਵੇ। ਕਿਉਂਕਿ ਕਈ ਵਾਰ ਕੁੱਤੇ ਦੇ ਮਾਲਕਾਂ ਦੀ ਅਣਗਹਿਲੀ ਸਕਦਾ ਕਈ ਲੋਕਾਂ ਤੇ ਕੁੱਤਿਆਂ ਨੇ ਜਾਨਲੇਵਾ ਹਮਲੇ ਕੀਤੇ ਹਨ।ਆਮ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਕੁੱਤਾ ਪਾਲਿਆ ਜਾਂਦਾ ਹੈ ਕਿਉਂਕਿ ਪਾਲਤੂ ਜਾਨਵਰਾਂ ਵਿੱਚ ਕੁੱਤੇ ਨੂੰ ਵਫ਼ਦਾਰੀ ਅਤੇ ਸਵਾਮੀ ਭਗਤੀ ਦੇ ਲਈ ਜਾਣਿਆ ਜਾਂਦਾ ਹੈ। ਕੁੱਤਿਆਂ ਦੀ ਵਫ਼ਾਦਰੀ ਦੀਆਂ ਅਨੇਕਾਂ ਹੀ ਕਹਾਣੀਆਂ ਅਤੇ ਘਟਨਾਵਾਂ ਮਿਲਦੀਆਂ ਹਨ। ਕੁੱਤੇ ਦੀ ਸਵਾਮੀ ਭਗਤੀ ਦੀ ਉਦਾਹਰਣ ਦੇ ਤੌਰ ਤੇ ਪੁਰਾਤਣ ਕਹਾਣੀਆਂ ਜਾਂ ਦੰਤ ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਮਹਾਰਾਜ ਯੁਧਿਸ਼ਟਰ ਨੂੰ ਸਵਰਗ ਤੱਕ ਲਿਜਾਣ ਵਾਲਾ ਕੁੱਤਾ ਹੀ ਸੀ।ਕੁੱਤਿਆਂ ਦੀਆਂ ਕਈ ਨਸਲਾਂ ਹਨ। ਕੁਝ ਨਸਲ ਦੇ ਕੁੱਤਿਆਂ ਦੀ ਪੁਲਿਸ ਵੱਲੋਂ ਵੀ ਤਫਤੀਸ਼ ਲਈ ਵਰਤੋਂ ਕੀਤੀ ਜਾਂਦੀ ਰਹੀ ਹੈ ਅਤੇ ਕੁਝ ਨਸਲ ਦੇ ਕੁੱਤਿਆਂ ਦੀ ਵਰਤੋਂ ਸ਼ਿਕਾਰੀਆਂ ਦੁਆਰਾ ਸ਼ਿਕਾਰ ਕਰਨ ਲਈ ਵੀ ਕੀਤੀ ਜਾਂਦੀ ਰਹੀ ਹੈ। ਅੱਜ ਕਲ ਦੇ ਦੌਰ ਵਿੱਚ ਕੁੱਤੇ ਪਾਲਣ ਨੂੰ ਆਰਥਿਕਤਾ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ ਕਿਉਂਕਿ ਵਧੀਆਂ ਨਸਲ ਦੇ ਕੁੱਤੇ ਪਾਲਣ ਅਤੇ ਵੇਚਣ ਦਾ ਬਹੁਤ ਲੋਕਾਂ ਨੇ ਕਾਰੋਬਾਰ ਵੀ ਕੀਤਾ ਹੋਇਆ ਹੈ ਜੋ ਕਿ ਉਹਨਾਂ ਦੀ ਆਮਦਨੀ ਦਾ ਸਾਧਨ ਹੈ। ਇੱਥੇ ਇਹ ਕਹਿਣਾ ਕੋਈ ਅੱਤ ਕੱਥਨੀ ਨਹੀਂ ਕਿ ਕਿਸੇ ਦੁਆਰੇ ਪਾਲੇ ਜਾਂ ਰੱਖ ਗਏ ਕੁੱਤੇ ਆਮ ਲੋਕਾਂ ਲਈ ਓਨੀ ਸਮੱਸਿਆ ਉਤਪੰਨ ਨਹੀਂ ਕਰਦੇ ਜਿੰਨੀ ਅਵਾਰਾ ਕੁੱਤੇ ਬਸ਼ਰਤੇ ਉਹਨਾਂ ਦੇ ਮਾਲਕ ਵੱਲੋਂ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਨਜ਼ਰ ਸਾਨੀ ਕੀਤੀ ਜਾਵੇ। ਕਿਉਂਕਿ ਕਈ ਵਾਰ ਕੁੱਤੇ ਦੇ ਮਾਲਕਾਂ ਦੀ ਅਣਗਹਿਲੀ ਸਕਦਾ ਕਈ ਲੋਕਾਂ ਤੇ ਕੁੱਤਿਆਂ ਨੇ ਜਾਨਲੇਵਾ ਹਮਲੇ ਕੀਤੇ ਹਨ।ਸ਼ਹਿਰਾਂ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਨੇ ਬਹੁਤ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਅਵਾਰਾ ਕੁੱਤੇ ਘਰੇਲੂ ਕੁੱਤਿਆਂ ਤੋਂ ਕਿਤੇ ਜ਼ਿਆਦਾ ਖਤਰਨਾਕ ਸਿੱਧ ਹੋ ਰਹੇ ਹਨ ਕਿਉਂਕਿ ਉਹਨਾਂ ਤੇ ਕਿਸੇ ਦੀ ਲਗਾਮ ਨਹੀਂ ਹੁੰਦੀ। ਅਖਬਾਰਾਂ ਵਿੱਚ ਅਜਿਹੀਆਂ ਅਨੇਕਾਂ ਹੀ ਖਬਰਾਂ ਪੜਨ ਨੂੰ ਮਿਲਦੀਆਂ ਹਨ ਜਿਹਨਾਂ ਤੋਂ ਅਵਾਰਾ ਕੁੱਤਿਆਂ ਦੇ ਆਤੰਕ ਦੀ ਪੁਸ਼ਟੀ ਹੁੰਦੀ ਹੈ। ਅਵਾਰਾ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਬਹੁਤ ਲੋਕ ਹੋ ਰਹੇ ਹਨ। ਵੱਸੋਂ ਖੇਤਰ ਤੋਂ ਬਾਹਰ ਬਣੀਆਂ ਮ੍ਰਿਤ ਪਸ਼ੂਆਂ ਲਈ ਕੰਲਗਾਬਾੜੀਆਂ ਦੇ ਲਾਗੇ ਦੇ ਕੁੱਤਿਆਂ ਨੂੰਮਾਸ ਖੁੱਲਾ ਖਾਣ ਨੂੰ ਮਿਲਦਾ ਹੈ ਅਤੇ ਲਹੂ ਮੂੰਹ ਲੱਗੇ ਇਹ ਕੁੱਤੇ ਰਾਹਗੀਰਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਾਂ, ਬੱਚਿਆਂ ਅਤੇ ਘਰੇਲੂ ਪਸ਼ੂਆਂ ਆਦਿ ਦੇ ਵੀ ਬੇਕਿਰਕੀ ਨਾਲ ਹਮਲਾ ਕਰਦੇ ਹਨ, ਜਿਹਨਾਂ ਵਿੱਚ ਕਈ ਲੋਕ ਅਤੇ ਪਸ਼ੂ ਜਾਨੋਂ ਹੱਥ ਧੋ ਬੈਠਦੇ ਹਨ ਜਾਂ ਬੁਰੀ ਤਰਾਂ ਜਖਮੀ ਹੋ ਜਾਂਦੇ ਹਨ। ਬੇਸ਼ੱਕ ਕੁੱਤਾ ਮਾਸਾਹਾਰੀ ਜਾਨਵਰ ਹੈ ਪਰੰਤੂ ਕਈ ਵਾਰੀ ਅਵਾਰਾ ਕੁੱਤਿਆਂ ਦੇ ਝੁੰਡ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨਦੇ ਹਨ, ਇਸ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਅਵਾਰਾ ਕੁੱਤਿਆਂ ਦੇ ਡਰ ਕਾਰਨ ਮਾਪੇ ਬੱਚਿਆਂ ਨੂੰ ਕੱਲਿਆ ਬਾਹਰ ਪਾਰਕਾਂ, ਸਟੇਡੀਅਮਾਂ ਆਦਿ ਚ ਖੇਡਣ ਭੇਜਣ ਤੋਂ ਵੀ ਝਿਜਕਦੇ ਰਹਿੰਦੇ ਹਨ ਕਿ ਕਿਧਰੇ ਬੱਚਿਆਂ ਤੇ ਅਵਾਰਾ ਕੁੱਤੇ ਹਮਲਾ ਨਾ ਕਰ ਦੇਣ।ਕੁੱਤਿਆਂ ਦੀ ਆਬਾਦੀ ਬੇਹਤਾਸ਼ਾ ਦਿਨ ਬ ਦਿਨ ਵੱਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਵਾਰਾ ਕੁੱਤੇ ਜਾਂ ਕੁੱਤਿਆਂ ਦੇ ਝੁੰਡ ਕਈ ਵਾਰ ਸੜਕ ਦੁਰਘਟਨਾਵਾਂ ਦੇ ਕਾਰਨ ਵੀ ਬਣਦੇ ਹਨ। ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਮੋੜਾਂ ਦੇ ਕੁੱਤਿਆਂ ਦੇ ਝੁੰਡ ਆਮ ਵੇਖਣ ਨੂੰ ਮਿਲ ਰਹੇ ਹਨ, ਜੋ ਕਿ ਰਾਹਗੀਰਾਂ ਦੇ ਨਾਲ ਨਾਲ ਕਈ ਵਾਰ ਸੰਬੰਧਤ ਗਲੀ ਆਦਿ ਦੇ ਲੋਕਾਂ ਲਈ ਵੀ ਸਮੱਸਿਆ ਦਾ ਕਾਰਨ ਬਣਦੇ ਹਨ। ਕਈ ਵਾਰ ਕੋਈ ਹਲਕਾਅ ਵਾਲਾ ਕੁੱਤਾ ਕਈ ਲੋਕਾਂ ਦੇ ਹਮਲਾ ਕਰ ਦਿੰਦਾ ਹੈ ਅਤੇ ਸਮੇਂ ਰਹਿੰਦੇ ਸੰਬੰਧਤ ਵਿਅਕਤੀ ਨੂੰ ਇੰਜੈਕਸ਼ਨ ਲਗਵਾਉਣੇ ਪੈਂਦੇ ਹਨ ਕਿਉਂਕਿ ਅਜਿਹਾ ਨਾ ਕਰਨ ਤੇ ਵਿਅਕਤੀ ਹਲਕਾਅ ਸਕਦਾ ਹੈ।ਪਿੰਡਾਂ ਸ਼ਹਿਰਾਂ ਆਦਿ ਵਿੱਚ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਸੰਬੰਧਤ ਪ੍ਰਸ਼ਾਸਨਿਕ ਇਕਾਈਆਂ ਵੱਲੋਂ ਕਦਮ ਪੁੱਟੇ ਜਾਂਦੇ ਰਹੇ ਹਨ ਜਿਵੇਂ ਕਿ ਨਸਬੰਦੀ ਆਦਿ। ਇਹਨਾਂ ਦੀ ਵੱਧ ਰਹੀ ਬੇਹਾਤਾਸ਼ਾ ਆਬਾਦੀ ਅਤੇ ਅਵਾਰਾ ਕੁੱਤਿਆਂ ਨਾਲ ਜੁੜੀਆਂ ਮੰਦਭਾਗੀਆਂ ਦੁਰਘਟਨਾਵਾਂ ਤੋਂ ਇਹ ਸਪੱਸ਼ਟ ਹੈ ਕਿ ਸਾਡੀਆਂ ਪ੍ਰਸ਼ਾਸਨਿਕ ਇਕਾਈਆਂ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਅਜੇ ਨਿਰੰਤਰਤਾ ਨਾਲ ਹੋਰ ਯੋਗ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਬੱਚੇ ਸੁਰੱਖਿਅਤ ਬਾਹਰ ਖੇਡ ਸਕਣ ਅਤੇ ਰਾਹਗੀਰ ਸੁਰੱਖਿਅਤ ਵਿਚਰ ਸਕਣ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾ. 092560-66000

Share Button

Leave a Reply

Your email address will not be published. Required fields are marked *