Sun. Apr 21st, 2019

ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਗਿਆ

ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਗਿਆ

20-31
ਕੀਰਤਪੁਰ ਸਾਹਿਬ 20 ਅਗਸਤ (ਸਰਬਜੀਤ ਸਿੰਘ ਸੈਣੀ): ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਸ਼੍ਰੀ ਦੀਪਕ ਸੋਨੀ ਬਲਾਕ ਯੂਥ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਗਿਆ।ਇਸ ਮੋਕੇ ਸਰਕਲ ਇੰਚਾਰਜ ਅਵਤਾਰ ਸਿੰਘ ਅਤੇ ਦੀਪਕ ਸੋਨੀ ਵਲੋਂ ਆਪ ਵਲੰਟੀਅਰਾਂ ਨਾਲ ਮਿਲ ਕੇ ਕੇਕ ਕੱਟਿਆ ਗਿਆ ਅਤੇ ਆਪ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ।ਇਸ ਮੋਕੇ ਸ਼੍ਰੀ ਦੀਪਕ ਸੋਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਨਾਲ ਦਿਨੋਂ ਦਿਨ ਪਾਰਟੀ ਦੇ ਵਿੱਚ ਲੋਕ ਭਾਰੀ ਸੰਖਿਆ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਨੋਜਵਾਨ ਵਰਗ ਕੇਜਰੀਵਾਲ ਦੀ ਚੰਗੀ ਸੋਚ ਕਾਰਨ ਉਹਨਾਂ ਨਾਲ ਜੁੜ ਰਹੇ ਹਨ।ਉਹਨਾਂ ਦੱਸਿਆ ਕਿ ਕੇਜਰੀਵਾਲ ਜੀ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਆਮ ਲੋਕਾਂ ਦੀ ਸਰਕਾਰ ਬਣਾਉਣਗੇ ਅਤੇ ਅਸੀਂ ਸਾਰੇ ਦਿਲੋਂ ਉਹਨਾਂ ਦੀ ਲੰਮੀ ਉਮਰ ਲਈ ਰੱਬ ਅੱਗੇ ਅਰਦਾਸ ਕਰਦੇ ਹਾਂ।ਇਸ ਮੋਕੇ ਉਹਨਾਂ ਨਾਲ ਬੂਥ ਇੰਚਾਰਜ ਵੇਦ ਵਿਆਸ, ਪਿੰਤਾਬਰ ਨੱਡਾ, ਰਾਹੁਲ, ਹਰੀ ਓਮ ਸੋਨੀ, ਬਚਿੱਤਰ ਸਿੰਘ ਬੈਂਸ, ਜਗਮੀਤ ਸਿੰਘ ਬਹਿਲੂ, ਸੋਰਭ ਰਾਣਾ, ਜਸਵਿੰਦਰ ਸਿੰਘ ਅਤੇ ਸੁਰਿੰਦਰ ਪਾਲ ਮੋਨੂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: