Sat. Aug 24th, 2019

ਅਮਰੀਕਾ ਦਾ ਇੰਡੀਆਨਾਂ ਰਾਜ, ਸਿੱਖ ਧਰਮ ਬਾਰੇ ਸਕੂਲ ਪੱਧਰ ਤੇ ਜਾਣਕਾਰੀ ਦੇਣ ਵਾਲਾ ਦੂਜਾ ਸੂਬਾ ਬਣਿਆ

ਅਮਰੀਕਾ ਦਾ ਇੰਡੀਆਨਾਂ ਰਾਜ, ਸਿੱਖ ਧਰਮ ਬਾਰੇ ਸਕੂਲ ਪੱਧਰ ਤੇ ਜਾਣਕਾਰੀ ਦੇਣ ਵਾਲਾ ਦੂਜਾ ਸੂਬਾ ਬਣਿਆ

photo-1ਨਿਊਯਾਰਕ,1 ਨਵੰਬਰ ( ਰਾਜ ਗੋਗਨਾ) ਵਿਦੇਸ਼ਾ ਵਿਚ ਸਿੱਖਾਂ ਤੇ ਹੋ ਰਹੇ ਨਸਲੀ ਹਮਲੇ ਇਕ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ। ਜਿੰਨਾਂ ਨੂੰ ਰੋਕਣ ਦੇ ਲਈ ਸਿੱਖਾਂ ਵੱਲੋਂ ਕੁੱਝ ਹੋਰ ਉਪਰਾਲੇ ਕੀਤੇ ਗਏ ਹਨ,ਬੀਤੇਂ ਦਿਨ ਅਮਰੀਕਾ ਦੇ ਸੂਬੇ ਇੰਡੀਆਨਾ ਵਿਖੇ ਸਿੱਖਜ ਪੈੱਕ ਨਾ ਦੀ ਇਕ ਸੰਸਥਾ ਦੇ ਕਨਵੀਨਰ ਸ਼੍ਰ ਗੁਰਿੰਦਰ ਸਿੰਘ ਖਾਲਸਾ ਵੱਲੋਂ ਟਾਊਨ ਹਾਲ ਵਿਖੇ ਇਕ ਸਮਾਗਮ ਹੋਇਆ,ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਇੰਡੀਆਨਾ ਵਿਭਾਗ ਆਫ ਐਜੂਕੇਸ਼ਨ ਦੀ ਸੁਪਰਡੈਂਟ ਗਲੈਂਡਾ ਰਿਟਜ ਸ਼ਾਮਿਲ ਹੋਈ । ਸਿੱਖਾਂ ਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਪਰਡੈਂਟ ਐਜੂਕੇਸ਼ਨ ਇੰਡੀਆਨਾ ਨੇ ਐਲਾਨ ਕੀਤਾ ਕਿ ਇੰਡੀਆਨਾ ਸੂਬੇ ਦੇ ਹਰੇਕ ਸਕੂਲ ‘ਚ ਸੱਤਵੀਂ ਕਲਾਸ ਤੱਕ ਬੱਚਿਆਂ ਨੂੰ ਸਿੱਖ ਧਰਮ ਬਾਰੇ ਵਿਸ਼ੇ ਪੜਾਏ ਜਾਣਗੇ ਅਤੇ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਸਕੂਲ ਪੱਧਰ ਤੇ ਸਿੱਖ ਧਰਮ ਦੇ ਬਾਰੇ ਸਕੂਲਾਂ ਵਿਚ ਲਾਜਮੀ ਕਰ ਦਿੱਤੀ ਗਈ ਹੈ ਅਤੇ ਹੁਣ ਕੈਲੀਫੋਰਨੀਆਂ ਤੋ ਬਾਅਦ ਇੰਡੀਆਨਾ ਅਮਰੀਕਾ ਦਾ ਦੂਜਾ ਸੂਬਾ ਬਣ ਗਿਆ ਹੈ। ਜਿੱਥੇ ਸਕੂਲਾਂ ‘ਚ ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਸਿੱਖ ਧਰਮ ਦਾ ਇਤਿਹਾਸ,ਸੱਭਿਆਚਾਰ ਅਤੇ ਉਹਨਾਂ ਦੀ ਪਛਾਣ ਬਾਰੇ ਜਾਣਕਾਰੀ ਲਾਜਮੀ ਕਰ ਦਿੱਤੀ ਗਈ ਹੈ। ਇੰਡੀਆਨਾ ਰਾਜ ‘ਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੇ ਜਨਤਕ ਸਿੱਖਿਆਂ ਇੰਡੀਆਨਾ ਦੀ ਸੁਪਰਡੈਂਟ ਗਲੈਂਡਾ ਰਿਟਜ ਵੱਲੋਂ ਕੀਤੇ ਗਏ ਇਸ ਐਲਾਨ ਅਤੇ ਅਹਿਮ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *

%d bloggers like this: