ਅਬਹੋਰ-ਫ਼ਾਜਿਲਕਾ ਦੇ 13 ਅਧਿਆਪਕਾਂ ਦੀ ਮੌਤ ਦੀ ਜਿੰਮੇਵਾਰ ਪੰਜਾਬ ਸਰਕਾਰ: ਸੁੱਖੀ ਪ੍ਰਧਾਨ

ਅਬਹੋਰ-ਫ਼ਾਜਿਲਕਾ ਦੇ 13 ਅਧਿਆਪਕਾਂ ਦੀ ਮੌਤ ਦੀ ਜਿੰਮੇਵਾਰ ਪੰਜਾਬ ਸਰਕਾਰ: ਸੁੱਖੀ ਪ੍ਰਧਾਨ

ਸਾਦਿਕ, 17 ਦਸੰਬਰ (ਗੁਲਜ਼ਾਰ ਮਦੀਨਾ)-ਅੱਜ ਇੱਥੇ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲਾ ਫ਼ਰੀਦਕੋਟ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਸੁੱਖਵਿੰਦਰ ਸਿੰਘ ਸੁੱਖੀ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੇ ਜਿਥੇ ਡੀ.ਈ.ਉ. ਫ਼ਰੀਦਕੋਟ ਦੀ ਰਿਸ਼ਵਤਖੋਰੀ ਅਤੇ ਅਧਿਆਪਕਾਂ ਦੇ ਕਰੰਟ ਦਫ਼ਤਰੀ ਮਸਲਿਆਂ ‘ਤੇ ਗੱਲਬਾਤ ਕੀਤੀ ਉਥੇ ਮੀਟਿੰਗ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਬੋਹਰ-ਫਾਜਿਲਕਾ ਵਿਖੇ ਸੜਕ ਹਾਦਸੇ ਕਾਰਨ ਹੋਈਆਂ 13 ਅਧਿਆਪਕਾਂ ਦੀਆਂ ਮੌਤਾਂ ਦੀ ਜਿੰਮੇਵਾਰ ਪੰਜਾਬ ਸਰਕਾਰ ਦੀ ਬਣਦੀ ਹੈ, ਕਿਉਂਕਿ ਜਦ ਅਧਿਆਪਕਾਂ ਦੀ ਰਿਹਾਇਸ਼ ਦੇ ਨੇੜੇ ਹੀ ਅਸਾਮੀਆਂ ਖਾਲੀ ਪਈਆਂ ਹੋਣ ਤਾਂ ਉਨਾਂ ਨੂੰ ਘਰਾਂ ਤੋਂ 100-150 ਕਿਲੋਮੀਟਰ ਦੂਰ ਸਟੇਸ਼ਨਾਂ ਤੇ ਲਾਉਣ ਦੀ ਕੋਈ ਤੁਕ ਹੀ ਨਹੀਂ ਬਣਦੀ ਅਤੇ ਫ਼ਿਰ ਜੋ ਸਕੂਲਾਂ ਦਾ ਮਾਹੌਲ ਛਾਪਾਮਾਰ ਟੀਮਾਂ ਨੇ ਬਣਾਇਆ ਹੈ, ਉਨਾਂ ਦਾ ਸਿੱਖਿਆ ਦੀ ਬਿਹਤਰੀ ਲਈ ਕੋਈ ਦੂਰ ਦਾ ਵੀ ਸੰਬੰਧ ਨਹੀਂ ਬਣਦਾ। ਉਨਾਂ ਅੱਗੇ ਕਿਹਾ ਕਿ ਪੰਜ ਮਿੰਟ ਲੇਟ ਅਧਿਆਪਕਾਂ ਦੀਆਂ ਜਵਾਬ ਤਲਗੀਆਂ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਨਿੱਜੀ ਵਾਹਨਾ ‘ਤੇ ਜਾਣ ਵਾਲੇ ਅਧਿਆਪਕ ਡਰਾਇਵਰਾਂ ਨੂੰ ਗੱਡੀ ਹੋਰ ਤੇਜ ਭਜਾਉਣ ਲਈ ਆਖਦੇ ਹਨ। ਉਨਾਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਸੰਭਵ ਹੱਦ ਤੱਕ ਨੇੜੇ ਹੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਕੁਲ ਮਿਲਾ ਕਿ ਸਕੂਲਾਂ ਅੰਦਰ ਹਫ਼ੜਾ-ਦਫ਼ੜੀ ਵਾਲਾ ਮਾਹੌਲ ਪੈਦਾ ਕਰਨ ਦੀ ਜਿੰਮੇਵਾਰ ਸਰਕਾਰ ਦੀ ਹੈ ਜਿਹੜੀ ਬਾਅਦ ਵਿੱਚ ਅਜਿਹੇ ਅਧਿਆਪਕਾਂ ਦੀ ਮੌਤ ‘ਤੇ ਮਗਰਮੱਛ ਦੇ ਹੰਝ ਵਹਾਂਉਦੀ ਹੈ। ਉਨਾਂ ਅੱਗੇ ਕਿਹਾ ਇਸ ਤੋਂ ਪਹਿਲਾ ਡਿਊਟੀ ਤੇ ਆਉਂਦੇ ਅਤੇ ਜਾਂਦੇ ਮੌਤ ਦਾ ਸ਼ਿਕਾਰ ਹੋਏ ਅਧਿਆਪਕ ਭਾਵੇ ਉਹ ਕਿਸੇ ਵੀ ਕੈਟਾਗਿਰੀ ਦਾ ਹੋਵੇ ਦੇ ਵਾਰਸ਼ਾ ਨੂੰ ਯੋਗਤਾ ਦੇ ਅਧਾਰ ਤੇ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ। ਮੀਟਿੰਗ ਦੌਰਾਨ ਹੀ ਕੁਲਵਿੰਦਰ ਸਿੰਘ ਮੌੜ ਸਾਬਕਾ ਜ਼ਿਲਾ ਪ੍ਰਧਾਨ ਡੀ.ਟੀ.ਐਫ. ਦੀ ਮਾਤਾ ਦੀ ਮੌਤ ਉਪਰ ਅਤੇ ਕੁਲਵਿੰਦਰ ਸਿੰਘ ਬਰਾੜ ਕੋਟਕਪੂਰਾ ਜ਼ਿਲਾ ਕਮੇਟੀ ਮੈਂਬਰ ਡੀ.ਟੀ.ਐਫ. ਦੇ ਪਿਤਾ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ ਜ਼ਿਲਾ ਪ੍ਰਧਾਨ ਤੋਂ ਇਲਾਵਾ ਤਰਸੇਮ ਸਿੰਘ, ਦੀਪਕ ਕੁਮਾਰ, ਸਤੇਸ਼ ਭੂੰਦੜ, ਗੁਰਦਿਆਲ ਭੱਟੀ ਅਤੇ ਅਵਤਾਰ ਸਿੰਘ ਮੱਖ ਅਧਿਆਪਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: