’ਅਪਣਿਆਂ ਵਲੋਂ ਧੱਕੇ, ਬੇਗਾਨਿਆਂ ਵਲੋਂ ਜੱਫੇ’

ss1

‘ਅਪਣਿਆਂ ਵਲੋਂ ਧੱਕੇ, ਬੇਗਾਨਿਆਂ ਵਲੋਂ ਜੱਫੇ’
ਅਮਰੀਕ ਸਿੰਘ ਬਿੱਟਾ ਤੇ ‘ਆਪ’ ਪਾਉਣ ਲੱਗੀ ਡੋਰੇ

ਜੰਡਿਆਲਾ ਗੁਰੁ 24 ਦਸੰਬਰ ਵਰਿੰਦਰ ਸਿੰਘ :- ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਚੱਲ ਰਹੇ ਮਾਝਾ ਜੋਨ ਦੇ ਯੂਥ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ ਉੱਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ੋਸ਼ਲ ਮੀਡੀਆ ਫੇਸਬੁੱਕ ਰਾਹੀ ਅਪਨੇ ਦਿਲ ਦੀਆਂ ਗੱਲਾਂ ਦੋਰਾਨ ਬਿੱਟਾ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਵੀ ਕੋਸਿਆ ਗਿਆ ਸੀ ਕਿ ਉਹਨਾਂ ਨੇ ਮੇਰੀ 21 ਸਾਲ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ। ਜਿਸਤੋਂ ਬਾਅਦ ਉਹਨਾਂ ਵਲੋਂ ਖੁਲੇ ਤੋਰ ਤੇ ਅਪਨੇ ਹਮਾਇਤੀਆਂ ਕੋਲੋਂ ਸਲਾਹ ਮੰਗੀ ਸੀ ਕਿ ਹੁਣ ਉਸਨੂੰ ਕੀ ਕਰਨਾ ਚਾਹੀਦਾ ਹੈ ਜਿਸ ਵਿੱਚ ਜਿਆਦਾਤਰ ਹਮਾਇਤੀਆਂ ਵਲੋਂ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ ਸੀ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪ ਆਗੂ ਵੀ ਹੁਣ ਬਿੱਟਾ ਨੂੰ ਅਪਨੇ ਕੋਲ ਲੈਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ । ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬਿੱਟਾ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਨਾਲ ਅਕਾਲੀ ਉਮੀਦਵਾਰ ਨੂੰ ਕਰਾਰਾ ਝਟਕਾ ਲੱਗ ਸਕਦਾ ਹੈ ਕਿਉਂ ਕਿ ਹਜ਼ਾਰਾਂ ਦੇ ਅੰਕੜੇ ਵਿੱਚ ਵੋਟਾਂ ਅਪਨੇ ਹੱਕ ਵਿੱਚ ਵੋਟਾਂ ਲੈ ਜਾਣ ਵਾਲੇ ਆਗੂ ਗਿਣੇ ਜਾਂਦੇ ਹਨ, ਜਿਸ ਵੀ ਪਾਰਟੀ ਵਿੱਚ ਉਹ ਸ਼ਮੂਲੀਅਤ ਕਰਦੇ ਹਨ ਉਸ ਪਾਰਟੀ ਨੂੰ ਫਾਇਦਾ ਦੇ ਸਕਦੇ ਹਨ। ਇੱਥੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਜਿਸ ਆਗੂ ਨੂੰ ਅਪਣਿਆਂ ਵਲੋਂ ਧੱਕੇ ਮਿਲ ਰਹੇ ਹਨ ਉਸਨੂੰ ਬੇਗਾਨੇ ਜੱਫੇ ਪਾ ਰਹੇ ਹਨ।

Share Button

Leave a Reply

Your email address will not be published. Required fields are marked *