Mon. Apr 22nd, 2019

ਅਨਾਜ ਮੰਡੀ ਛੀਨੀਵਾਲ ਕਲਾਂ ਵਿਖੇ ਬੀ.ਕੇ.ਯੂ (ਰਾਜੇਵਾਲ) ਨੇ ਦਿੱਤਾ ਧਰਨਾ

ਅਨਾਜ ਮੰਡੀ ਛੀਨੀਵਾਲ ਕਲਾਂ ਵਿਖੇ ਬੀ.ਕੇ.ਯੂ (ਰਾਜੇਵਾਲ) ਨੇ ਦਿੱਤਾ ਧਰਨਾ
ਅਧਿਕਾਰੀਆਂ ਵੱਲੋਂ ਖਰੀਦ ਪ੍ਰਬੰਧਾਂ ਵਿੱਚ ਤੇਜੀ ਲਿਆਉਣ ਦੇ ਭਰੋਸੇ ਬਾਅਦ ਚੁੱਕਿਆ ਧਰਨਾ

01mk02ਮਹਿਲ ਕਲਾਂ 1 ਨਵੰਬਰ (ਗੁਰਭਿੰਦਰ ਗੁਰੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜਿਲਾ ਬਰਨਾਲਾ ਇਕਾਈ ਵੱਲੋਂ ਜਿਲਾ ਪ੍ਰਧਾਨ ਅਮਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅਨਾਜ ਮੰਡੀ ਛੀਨੀਵਾਲ ਕਲਾਂ ਵਿਖੇ ਝੋਨੇ ਦੀ ਬੰਦ ਪਈ ਲਿਫਟਿੰਗ ਚਾਲੂ ਕਰਾਉਣ ਅਤੇ ਕਿਸਾਨਾਂ ਦੀ ਫਸਲ ਨੂੰ ਬਿਨਾਂ ਨਮੀ ਚੈੱਕ ਕੀਤੇ ਨਿਰਵਿਘਨ ਖਰੀਦ ਸ਼ੁਰੂ ਕਰਾਉਣ ਨੂੰ ਲੈ ਕੇ ਕਿਸਾਨਾਂ ਨੇ ਅਨਾਜ ਮੰਡੀ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਿਲਾ ਪ੍ਰਧਾਨ ਅਮਰ ਸਿੰਘ ਛੀਨੀਵਾਲ,ਪ੍ਰੈਸ ਸਕੱਤਰ ਨਿਰਭੈ ਸਿੰਘ ਛੀਨੀਵਾਲ ਅਤੇ ਬਲਾਕ ਪ੍ਰਧਾਨ ਅਜਮੇਰ ਸਿੰਘ ਹੁੰਦਲ ਨੇ ਕਿਹਾ ਕਿ ਚਿੱਟੇ ਮੱਛਰ ਅਤੇ ਤੇਲੇ ਦੀ ਮਾਰ ਪੈਣ ਨਾਲ ਕਿਸਾਨ ਪਹਿਲਾ ਹੀ ਭਾਰੀ ਨੁਕਸਾਨ ਸਹਿ ਚੁੱਕੇ ਹਨ ਹੁਣ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਵੀ ਸਰਕਾਰ ਅਨਾਜ ਮੰਡੀਆਂ ਵਿੱਚ ਰੋਲ ਰਹੀ ਹੈ। ਉਹਨਾ ਕਿਹਾ ਕਿ ਅਧਿਕਾਰੀਆਂ ਵੱਲੋਂ ਮੰਡੀ ਅੰਦਰ ਝੋਨੇ ਦੀ ਖਰੀਦ ਕਰਨ ਸਮੇਂ ਨਮੀ ਦਾ ਵੱਧ ਬਹਾਨਾ ਬਣਾ ਕੇ ਸ਼ਰੇਆਮ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਅਤੇ ਕਿਸਾਨ 15-15 ਦਿਨਾਂ ਤੋ ਅਪਣੀ ਫਸਲ ਵੇਚਣ ਲਈ ਖੱਜਲ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਫਸਲ ਦੀ ਸਮੇਂ ਸਿਰ ਖਰੀਦ ਤੇ ਨਕਦ ਅਦਾਇਗੀਆਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਬਿਨਾਂ ਸ਼ਰਤ ਫਸਲ ਦੀ ਖਰੀਦ ਕੀਤੀ ਜਾਵੇ,ਨਿਰਵਿਘਨ ਲਿਫਟਿੰਗ ਦੇ ਪ੍ਰਬੰਧ ਕੀਤੇ ਜਾਣ ਅਤੇ 1121 ਝੋਨੇ ਦਾ ਭਾਅ 5 ਹਜਾਰ ਪ੍ਰਤੀ ਕੁਇੰਟਲ ਦਿੱਤਾ ਜਾਵੇ। ਉਹਨਾਂ ਚਿਤਾਵਨੀ ਸੁਰ ਵਿੱਚ ਕਿਹਾ ਕਿ ਜੇਕਰ ਖਰੀਦ ਪ੍ਰਬੰਧਾਂ ਵਿੱਚ ਸੁਧਾਰ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਬਰਨਾਲਾ-ਲੁਧਿਆਣਾ ਮਾਰਗ ਜਾਮ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਮੈਡਮ ਸਵੀਟੀ ਦੇਵਗਨ ਅਤੇ ਏ.ਐਫ.ਓ ਰਾਜਨ ਗੁਪਤਾ ਅਤੇ ਇੰਸਪੈਕਟਰ ਮਾਲਵਿੰਦਰ ਸਿੰਘ,ਆੜਤੀਆਂ ਐਸੋਸੀਏਸ਼ਨ ਵੱਲੋਂ ਐਸ.ਪੀ ਜਿੰਦਲ ਨੇ ਧਰਨੇ ਵਿੱਚ ਪੁੱਜ ਕੇ ਕਿਸਾਨਾਂ ਨੂੰ ਫਸਲ ਦੀ ਲਿਫਟਿੰਗ ਅਤੇ ਖਰੀਦ ਤੇਜੀ ਲਿਆਉਣ ਦਾ ਵਿਸ਼ਵਾਸ ਦਿਵਾਇਆ ਜਿਸ ਤੋ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਨਿਰਮਲ ਸਿੰਘ,ਸੁਰਜੀਤ ਸਿੰਘ,ਨਾਜ਼ਰ ਸਿੰਘ,ਅਜਾਇਬ ਸਿੰਘ,ਕਰਤਾਰ ਸਿੰਘ,ਹਰਦੇਵ ਸਿੰਘ,ਜਗਤਾਰ ਸਿੰਘ ਬਲਾਕ ਆਗੂ,ਹਰਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: