ਅਧਿਆਪਕ ਯੂਨੀਅਨਾਂ ਵੱਲੋਂ ਸੁਵਿਧਾ ਕਰਮਚਾਰੀਆਂ ਤੇ ਹੋਏ ਔਰੰਗਜ਼ੇਬੀ ਤਸ਼ਦਦ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ

ਅਧਿਆਪਕ ਯੂਨੀਅਨਾਂ ਵੱਲੋਂ ਸੁਵਿਧਾ ਕਰਮਚਾਰੀਆਂ ਤੇ ਹੋਏ ਔਰੰਗਜ਼ੇਬੀ ਤਸ਼ਦਦ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ

ਮਲੋਟ, 17 ਅਕਤੂਬਰ (ਆਰਤੀ ਕਮਲ) : ਬੀਤੇ ਦਿਨੀਂ ਆਪਣੇ ਰੁਜ਼ਗਾਰ ਨੂੰ ਬਚਾਉਣ ਦਾ ਵਾਸਤਾ ਪਾਉਣ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਜਾ ਰਹੇ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਤੇ ਕੀਤੇ ਵਹਿਸ਼ੀਆਨਾ ਲਾਠੀਚਾਰਜ਼ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ 307 ਵਰਗੀਆਂ ਸੰਗੀਨ ਧਾਰਾਵਾਂ ਵਿੱਚ ਝੂਠੇ ਪਰਚੇ ਪਾ ਕੇ ਜੇਲ ਭੇਜਣ, ਮਹਿਲਾਂ ਕਰਮਚਾਰੀਆਂ ਤੇ ਵੀ ਕੀਤੇ ਜ਼ੁਲਮਾਂ ਦੀ ਈ.ਜੀ.ਐਸ., ਏ.ਆਈ.ਈ. ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਸੁਨੀਲ ਯਾਦਵ, ਧੀਰਜ ਕੁਮਾਰ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੁਦਰਸ਼ਨ ਜੱਗਾ, ਮੇਘਇੰਦਰ ਹਿਮੰਤਪੁਰਾ, ਅਨਿਲ ਮਨੋਚਾ, ਸੁਰਜੀਤ ਸਿੰਘ, ਮੋਹਨ ਲਾਲ, ਕੁਲਭੁਸ਼ਨ ਪੁਰੀ, ਹਰਬੰਸ ਸਿੰਘ ਆਦਿ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਅਤੇ ਸਰਵਉੱਚ ਅਦਾਲਤ ਦੇ ਮੁੱਖ ਜੱਜ ਤੋਂ ਇਨਸ਼ਾਫ ਦੀ ਗੁਹਾਰ ਲਗਾਉਦਿਆਂ ਗ੍ਰਿਫਤਾਰ ਕੀਤੇ ਬੇਦੋਸ਼ੇ ਲੜਕੇ, ਲੜਕੀਆਂ ਨੂੰ ਤੁਰੰਤ ਰਿਹਾਅ ਕਰਨ ਅਤੇ ਉਹਨਾਂ ਦੀ ਨੌਕਰੀ ਪੱਕੀ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਆਗੂਆਂ ਦੇ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਸੂਬੇ ਦੀ ਬਾਦਲ ਸਰਕਾਰ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਔਰੰਗਜ਼ੇਬ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਹੱਕ ਮੰਗਣ ਵਾਲਿਆਂ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ, ਜਿਸਨੂੰ ਸੂਬੇ ਦੇ ਈ.ਜੀ.ਐਸ., ਏ.ਆਈ.ਈ. ਅਧਿਆਪਕ ਕਿਸੇ ਕੀਮਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਜਥੇਬੰਦੀ ਦੀਆਂ ਮੰਗਾਂ ਸੰਬੰਧੀ ਕਿਹਾ ਕਿ ਬਾਦਲ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਪੰਜਾਬ ਦੇ ਸਮੂਹ 7000 ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਤੇ ਆਈ.ਈ.ਵੀ. ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਨਾ ਕੀਤਾ ਤਾਂ ਸਰਕਾਰ ਦੇ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਰ ਗਲੀ, ਹਰ ਮੋੜ ਤੇ ਘੇਰਿਆ ਜਾਵੇਗਾ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ 23 ਅਕਤੂਬਰ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਲੰਬੀ ਵਿਖੇ, ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਕੀਤੀ ਜਾ ਰਹੀ ਮਹਾਂ ਮੁਲਾਜ਼ਮ ਰੈਲੀ ਵਿੱਚ ਵੱਡੀ ਸੰਖਿਆ ਵਿੱਚ ਅਧਿਆਪਕ ਪਰਿਵਾਰਾਂ ਸਮੇਤ ਪਹੁੰਚਣਗੇ।

Share Button

Leave a Reply

Your email address will not be published. Required fields are marked *

%d bloggers like this: