Mon. May 20th, 2019

ਅਧਿਆਪਕ ਮਾਪੇ ਮਿਲਣੀ ਕੀਤੀ ਗਈ

ਅਧਿਆਪਕ ਮਾਪੇ ਮਿਲਣੀ ਕੀਤੀ ਗਈ

30sarbjit1ਕੀਰਤਪੁਰ ਸਾਹਿਬ 30 ਸਤੰਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡਾਂ ਗੱਜਪੁਰ, ਮੀਢਵਾਂ ਲੋਅਰ ਅਤੇ ਭਗਵਾਲਾ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੀਆਂ ਸਕੂਲ ਇੰਚਾਰਜ ਰਾਮੇਸ਼ ਕੁਮਾਰ , ਪੰਜਾ ਸਿੰਘ ਅਤੇ ਲਿੰਕਾਂ ਰਾਣੀ ਵਲੋਂ ਦੱਸਿਆ ਗਿਆ ਕਿ ਐਸ ਏ 1 ਦੇ ਲਏ ਗਏ ਪੇਪਰਾਂ ਦਾ ਨਤੀਜਾ ਤਿਆਰ ਕਰਕੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਾਪਿਆਂ ਨਾਲ ਸਾਝਾਂ ਕੀਤਾ ਗਿਆ ਅਤੇ ਉਹਨਾਂ ਨੂੰ ਬੱਚਿਆ ਵਲੋਂ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਅਧਿਆਪਕਾਂ ਵਲੋਂ ਮਾਪਿਆ ਦਾ ਸਵਾਗਤ ਕੀਤਾ ਗਿਆ ਅਤੇ ਸਕੂਲ ਦੇ ਕੰਮ ਕਾਜ ਵਿੱਚ ਹੋਰ ਸੁਧਾਰ ਕਰਨ ਸਬੰਧੀ ਸੁਝਾਅ ਵੀ ਲਏ ਗਏ , ਸਕੂਲ ਦੇ ਕੰਮਾਂ ਵਿੱਚ ਸੁਧਾਰ ਕਰਨ ਸਬੰਧੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਾਪਿਆਂ ਵਲੋਂ ਵੀ ਅਧਿਆਪਕ ਮਾਪੇ ਮਿਲਣੀ ਦੋਰਾਨ ਬਹੁਤ ਰੁਚੀ ਵਿਖਾਈ ਗਈ। ਇਸ ਮੋਕੇ ਵੱਖ ਵੱਖ ਸਕੁਲ਼ਾਂ ਵਿੱਚ ਅਧਿਆਪਕ ਜਰਨੈਲ ਸਿੰਘ , ਮੋਨਿਕਾ ਦੇਵੀ , ਰਨਦੀਪ ਕੋਰ, ਅਨੂੰ ਕੋਸ਼ਲ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜਰ ਹੋਏ।

Leave a Reply

Your email address will not be published. Required fields are marked *

%d bloggers like this: