ਅਦਾਲਤੀ ਹੁਕਮਾਂ ਤੇ ਹੋਈ ਮਜਾਰਾ-ਸ਼੍ਰੀ ਅਨੰਦਪੁਰ ਸਾਹਿਬ ਸੜਕ ਦੀ ਨਿਸ਼ਾਨਦੇਹੀ

ss1

ਅਦਾਲਤੀ ਹੁਕਮਾਂ ਤੇ ਹੋਈ ਮਜਾਰਾ-ਸ਼੍ਰੀ ਅਨੰਦਪੁਰ ਸਾਹਿਬ ਸੜਕ ਦੀ ਨਿਸ਼ਾਨਦੇਹੀ
ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਅਤੇ ਹਲਕੇ ਦੇ ਕੇਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀ ਆਪਸੀ ਖਿਚੋਤਾਣ ਕਰਕੇ ਇਹ ਸੜਕ ਨਹੀਂ ਬਣ ਸਕੀ

mittal-waliaਸ਼੍ਰੀ ਅਨੰਦਪੁਰ ਸਾਹਿਬ, 30 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼/ਅਮਰਾਨ): ਬੀਤੇ ਕਾਫੀ ਸਮੇ ਤੋ ਚਰਚਾ ਦਾ ਵਿਸ਼ਾ ਬਣੀ ਮਜਾਰਾ-ਸ਼੍ਰੀ ਅਨੰਦਪੁਰ ਸਾਹਿਬ ਦਾ ਮਾਮਲਾ ਹੁਣ ਅਦਾਲਤ ਵਿਚ ਪਹੁੰਚ ਗਿਆ ਹੈ ਤੇ ਅਦਾਲਤੀ ਹੁਕਮਾਂ ਤੇ ਅੱਜ ਇਸ ਬਹੁਚਰਚਿਤ ਸੜਕ ਦੀ ਨਿਸ਼ਾਨਦੇਹੀ ਕਰਵਾਈ ਗਈ। ਇਥੇ ਦੱਸਣਯੋਗ ਹੈ ਕਿ ਪਿੰਡ ਮਜਾਰਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੋੜਣ ਲਈ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਣਾ ਸੀ ਪਰ ਇਥੋ ਦੇ ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਅਤੇ ਹਲਕੇ ਦੇ ਕੇੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀ ਆਪਸੀ ਖਿਚੋਤਾਣ ਕਰਕੇ ਇਹ ਸੜਕ ਬਣ ਨਹੀ ਸਕੀ। ਭਾਂਵੇ ਇਸ ਸੜਕ ਸਬੰਧੀ ਪੰਜਾਬ ਸਰਕਾਰ ਵਲੋਂ 46 ਲੱਖ ਰੁਪਏ ਪਾਸ ਵੀ ਕਰ ਦਿਤੇ ਗਏ ਸੀ ਸੜਕ ਦਾ ਕੰਮ ਨਾ ਹੋ ਸਕਿਆ। ਸਥਾਨਕ ਨਗਰ ਕੌਂਸਲ ਵਲੋਂ ਇਸ ਸੜਕ ਦਾ ਟੇੈਂਡਰ ਵੀ ਲਗਾਇਆ ਗਿਆ ਤੇ ਵਰਕ ਆਰਡਰ ਵੀ ਹੋ ਚੁੱਕਾ ਹੈ ਪਰ ਅਧਿਕਾਰੀ ਵਲੋ ਦਸਤਖਤ ਨਾ ਕਰਨ ਕਰਕੇ ਇਸ ਸੜਕ ਦਾ ਕੰਮ ਸਿਰੇ ਨਹੀ ਚੜ ਸਕਿਆ। ਜਦੋ ਕਿ ਕੌਂਸਲ ਪ੍ਰਧਾਨ ਕਈ ਵਾਰ ਇਹ ਗੱਲ ਕਹਿ ਚੁਕੇ ਹਨ ਕਿ ਅਧਿਕਾਰੀ ਵਲੋਂ ਰਾਜਸੀ ਦਬਾਅ ਕਾਰਨ ਦਸਤਖਤ ਨਹੀ ਕੀਤੇ ਜਾ ਰਹੇ।

        ਇਸ ਸਬੰਧੀ ਭਜਨ ਸਿੰਘ ਮਜਾਰਾ ਵਾਰਡ ਨੰ:1 ਵਲੋਂ ਪਰਮਾਨੈਂਟ ਅਦਾਲਤ ਵਿਚ ਅਰਜੀ ਦਾਇਰ ਕੀਤੀ ਗਈ ਸੀ ਜਿਸ ਸਬੰਧੀ ਅਦਾਲਤ ਨੇ ਉਕਤ ਜਗਾ ਦੀ ਨਿਸ਼ਾਨਦੇਹੀ ਕਰਵਾ ਕੇ ਰਿਪੋਰਟ 2 ਦਸੰਬਰ ਤੱਕ ਪੇਸ਼ ਕਰਨ ਦੇ ਹੁਕਮ ਦਿਤੇ ਸਨ। ਇਸ ਬਾਰੇ ਮਾਨਯੋਗ ਅਦਾਲਤ ਵਲੋ ਇਕ ਕਮਿਸ਼ਨ ਬਣਾਇਆ ਗਿਆ ਜਿਸ ਵਿਚ ਰਿਟਾਇਰਡ ਤਹਿਸੀਲਦਾਰ ਕਰਮ ਚੰਦ ਦੀ ਡਿਊਟੀ ਲਗਾਈ ਗਈ ਸੀ। ਅੱਜ ਮੁੱਖ ਤੋਰ ਤੇ ਕਰਮ ਚੰਦ, ਹਲਕਾ ਕਾਨੂੰਗੋ ਪੁਸ਼ਪ, ਹਲਕਾ ਪਟਵਰੀ ਸ਼ਾਮ ਸੁੰਦਰ, ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕਾਰਜ ਸਾਧਕ ਅਫਸਰ ਰਕੇਸ਼ ਅਰੋੜਾ, ਇੰਸਪੈਕਟਰ ਅਵਤਾਰ ਸਿੰਘ ਬਹਿਲੂ, ਏ ਐਮ ਈ ਯੁਧਵੀਰ, ਜੇ ਈ ਸੰਦੀਪ ਕੁਮਾਰ, ਨੰਬੜਦਾਰ ਜਗਦੀਪ ਸਿੰਘ, ਸੁਖਦੇਵ ਸਿੰਘ ਨੰਬੜਦਾਰ ਲੋਦੀਪੁਰ, ਤਰਸੇਮ ਸਿੰਘ ਮਜਾਰਾ, ਜਗਤਾਰ ਸਿੰਘ ਰਿਟਾ:ਪਟਵਾਰੀ ਆਦਿ ਦੀ ਹਾਜਰੀ ਵਿਚ ਨਿਸ਼ਾਨਦੇਹੀ ਕਰਾਉਣ ਦਾ ਕੰਮ ਹੋਇਆ।
ਕੀ ਕਹਿਣਾ ਹੈ ਕਰਮ ਚੰਦ ਦਾ?
ਇਸ ਬਾਰੇ ਅਦਾਲਤ ਵਲੋ ਲਗਾਈ ਡਿਊਟੀ ਨਿਭਾ ਰਹੇ ਕਰਮ ਚੰਦ ਨੇ ਕਿਹਾ ਕਿ ਅਸੀ ਅਦਾਲਤੀ ਹੁਕਮਾਂ ਮੁਤਾਬਿਕ ਨਿਸ਼ਾਨਦੇਹੀ ਕਰਵਾ ਦਿਤੀ ਹੈ ਤੇ ਨਿਸ਼ਾਨ ਲਗਾ ਦਿਤੇ ਹਨ। ਇਸ ਵਿਚ ਕੁਝ ਹਿੱਸਾ ਖੱਡ ਹੈ ਜੋ ਚੱਕ ਵਿਚ ਆਉਂਦੀ ਹੈ ਤੇ ਉਸ ਜਗਾ ਦੇ ਮਾਲਕ ਨੇ ਐਫੀਡੇਵਿਟ ਦੇ ਕੇ ਆਪਣੀ ਸਹਿਮਤੀ ਦੇ ਦਿਤੀ ਹੈ। ਅਸੀ ਇਹ ਰਿਪੋਰਟ 2 ਨਵੰਬਰ ਨੂੰ ਅਦਾਲਤ ਵਿਚ ਹਾਜਰ ਕਰਾਂਗੇ।
ਕਈ ਪਿੰਡਾਂ ਨੂੰ ਹੋਵੇਗਾ ਸੜਕ ਦਾ ਫਾਇਦਾ:-ਵਾਲੀਆ
ਇਸ ਬਾਰੇ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਸੜਕ ਬਨਣ ਨਾਲ ਕਈ ਪਿੰਡਾਂ ਨੂੰ ਫਾਇਦਾ ਹੋਵੇਗਾ। ਇਸ ਸੜਕ ਦੇ ਬਨਣ ਨਾਲ ਜਿੱਥੇ ਪਿੰਡਾਂ ਦੇ ਲੋਕਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਆਉਣਾ ਜਾਣਾ ਸੋਖਾ ਹੋ ਜਾਵੇਗਾ ਉਥੇ ਮੇਨ ਸੜਕ ਤੇ ਟ੍ਰੈਫਿਕ ਦੀ ਸਮੱਸਿਆ ਵੀ ਦੂਰ ਹੋਵੇੇਗੀ।

Share Button

Leave a Reply

Your email address will not be published. Required fields are marked *