ਅਦਰਸ਼ ਸਕੂਲ ਦੇ ਵਿਦਿਆਰਥੀਆਂ ਦੇ ਵਾਤਾਵਰਨ ਸੰਬੰਧੀ ਪੇਟਿੰਗ ਮੁਕਾਬਲੇ ਕਰਵਾਏ

ss1

ਅਦਰਸ਼ ਸਕੂਲ ਦੇ ਵਿਦਿਆਰਥੀਆਂ ਦੇ ਵਾਤਾਵਰਨ ਸੰਬੰਧੀ ਪੇਟਿੰਗ ਮੁਕਾਬਲੇ ਕਰਵਾਏ

img-20161028-wa0005ਬੋਹਾ 9 ਨਵੰਬਰ (ਦਰਸ਼ਨ ਹਾਕਮਵਾਲਾ) ਖੇਤਰ ਦੀ ਨਾਮਵਾਰ ਵਿਦਿਅਕ ਸੰਸਥਾ ਸ਼ਹੀਦ ਉੱਧਮ ਸਿੰਘ ਅਦਰਸ਼ ਸਕੂਲ ਬੋਹਾ ਵੱਲੋ ਵਿਦਿਆਰਥੀਆਂ ਨੂੰ ਅਜੋਕੇ ਵਾਤਾਵਰਨ ਸੰਬੰਧੀ ਜਾਗਰੁਕ ਕਰਨ ਲਈ ਸਕੂਲ ਅੰਦਰ ਪੇਟਿੰਗ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਪਹਿਲੀ ਤੋ ਅੱਠਵੀਂ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਅਤੇ ਦਿਲਕਸ਼ ਪੇਟਿੰਗਾਂ ਬਣਾਕੇ ਵਾਤਾਵਰਨ ਨੂੰ ਸਾਫ ਰੱਖਣ ਦਾ ਸੁਨੇਹਾ ਦਿੱਤਾ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾ.ਮਹਿੰਦਰ ਕੌਰ ਨੇ ਆਖਿਆ ਕਿ ਦਿਨੋਂ ਦਿਨ ਗੰਧਲਾ ਹੋ ਰਿਹਾ ਵਾਤਾਵਰਨ ਮਨੁੱਖੀ ਜੀਵਨ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪਾ ਰਿਹਾ ਹੈ ਜਿਸ ਲਈ ਸਾਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਦੇ ਨਾਲ ਨਾਲ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਦੀ ਵਰਤੋ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਪੇਟਿੰਗ ਮੁਕਾਬਲਿਆਂ ਵਿੱਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਵੀ ਦਿੱਤੇ ਗਏ।ਸਕੂਲ ਅਧਿਆਪਕ ਸ਼੍ਰੀ ਅਨੂਪ ਗੋਇਲ,ਮੈਡਮ ਹਰਬੰਸ ਕੌਰ,ਅਮਿਤ ਕੁਮਾਰ,ਦੀਪਾਲੀ ਸਿੰਗਲਾ,ਮੱਖਣ ਸਿੰਘ ਆਦਿ ਨੇ ਵੀ ਵਾਤਾਵਰਨ ਦੀ ਮਹੱਤਤਾ ਸੰਬੰਧੀ ਵਿਚਾਰ ਪ੍ਰਗਟ ਕੀਤੇ।

Share Button

Leave a Reply

Your email address will not be published. Required fields are marked *