ਅਥਲੈਟਿਕ ਮੀਟ ‘ਚ ਹਰੀਸ਼ ਕੁਮਾਰ ਅਤੇ ਪ੍ਰਭਜੋਤ ਕੌਰ ਬਣੇ ਬੈਸਟ ਐਥਲੀਟ

ss1

ਅਥਲੈਟਿਕ ਮੀਟ ‘ਚ ਹਰੀਸ਼ ਕੁਮਾਰ ਅਤੇ ਪ੍ਰਭਜੋਤ ਕੌਰ ਬਣੇ ਬੈਸਟ ਐਥਲੀਟ

28malout03ਮਲੋਟ, 28 ਅਕਤੂਬਰ (ਆਰਤੀ ਕਮਲ)-ਸੈਕਰਟ ਹਾਰਟ ਕਾਨਵੈਂਟ ਸਕੂਲ ਵਿਖੇ 38ਵੀਂ ਸਾਲਾਨਾ ਐਥਲੈਟਿਕ ਮੀਟ ਸ਼ਾਨੋਸ਼ੋਕਤ ਨਾਲ ਨੇਪਰੇ ਚੜੀ। ਐਥਲੈਟਿਕ ਮੀਟ ਦਾ ਉਦਘਾਟ ਇੰਸਪੈਕਟਰ ਬਲਕਾਰ ਸਿੰਘ ਨੇ ਕੀਤਾ ਅਤੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਚਾਹੀਦਾ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਫ਼ਾਦਰ ਬੈਨੀ ਥੋਮਸ ਨੇ ਦੱਸਿਆ ਕਿ ਗਰੀਨ ਹਾਊਸ ਨੇ ਪਹਿਲਾ ਸਥਾਨ, ਬਲਿਊ ਹਾਉਸ ਨੇ ਦੂਜਾ, ਰੈੱਡ ਹਾਊਸ ਨੇ ਤੀਜਾ ਅਤੇ ਯੈਲੋ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਹੋਈਆਂ ਐਥਲੈਟਿਕ ਖੇਡਾਂ ਵਿੱਚ ਸਬ ਜੂਨੀਅਰ ਗਰੁੱਪ ਵਿੱਚ ਗੁਰਫ਼ਤਿਹ ਸਿੰਘ ਅਤੇ ਰਿਧੀ ਜੈਨ, ਜੂਨੀਅਰ ਵਰਗ ਵਿੱਚ ਮਨਤਾਜ ਸਿੰਘ ਤੇ ਦੀਪਤੀ ਜੋਰਜ, ਸੀਨੀਅਰ ਵਰਗ ਵਿੱਚ ਹਰੀਸ਼ ਕੁਮਾਰ ਅਤੇ ਪ੍ਰਭਜੋਤ ਕੌਰ ਬੈਸਟ ਐਥਲੀਟ ਚੁਣੇ ਗਏ ਹਨ। ਇੰਨਾਂ ਨੂੰ ਇਨਾਮ ਵੰਡਣ ਦੀ ਰਸਮ ਫਾਦਰ ਸੈਜੀ ਕਾਊਨੇਲ, ਪ੍ਰਿੰਸੀਪਲ ਫ਼ਾਦਰ ਬੈਨੀ ਥੋਮਸ, ਮੈਨੇਜ਼ਰ ਫ਼ਾਦਰ ਮੈਥਿਊ, ਸਿਸਟਰ ਜੈਸੀ, ਵਾਈਸ ਪ੍ਰਿੰਸਪੀਲ ਜਯੋਤਸਨਾ ਆਦਿ ਨੇ ਕੀਤੀ। ਇਸ ਮੀਟ ਦੀ ਸਫ਼ਲਤਾ ਲਈ ਡੀ.ਪੀ ਬਲਵਿੰਦਰ ਸਿੰਘ ਅਤੇ ਡੀ.ਪੀ ਟਰੇਸਾ ਮੈਡਮ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

Share Button

Leave a Reply

Your email address will not be published. Required fields are marked *