ਅਣਪਛਾਤੇ ਹਮਲਾਵਰਾਂ ਵੱਲੋ ਬਜੁਰਗ ਮਹੰਤ ਦਾ ਕਤਲ

ਅਣਪਛਾਤੇ ਹਮਲਾਵਰਾਂ ਵੱਲੋ ਬਜੁਰਗ ਮਹੰਤ ਦਾ ਕਤਲ

ਸੁਨਾਮ/ਊਧਮ ਸਿੰਘ ਵਾਲਾ 16 ਨਵੰਬਰ (ਹਰਬੰਸ ਸਿੰਘ ਮਾਰਡੇ) ਨੇੜਲੇ ਪਿੰਡ ਸ਼ੇਰੋ ਵਿਖੇ ਅਣਪਛਾਤੇ ਹਮਲਾਵਰਾਂ ਵੱਲੋ ਇੱਕ ਬਜੁਰਗ ਮਹੰਤ ਦਾ ਕਤਲ ਕਰਨ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ੇਰੋ ਵਿਖੇ ਸਥਿਤ ਡੇਰਾ ਪਰਜੁਖਾ ਪੀਰ ਦੇ ਮਹੰਤ ਬਾਬਾ ਰੋਡਾ ਸਿੰਘ ਤੇ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਹਮਲਾ ਕਰ ਦਿੱਤਾ ਜਿਸ ਵਿੱਚ ਡੇਰੇ ਦੇ ਮਹੰਤ ਗੰਭੀਰ ਰੂਪ ਵਿੱਚ ਜਖਮੀਂ ਹੋ ਗਏ ਅਤੇ ਲੋਕਾ ਨੂੰ ਪਤਾ ਲੱਗਣ ਤੇ ਇਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਦਾ ਗਿਆ,ਜਿੱਥੇ ਡਾਕਟਰਾ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਇਲਾਜ ਪਟਿਆਲਾ ਵਿਖੇ ਰੈਫਰ ਕਰ ਦਿੱਤਾ,ਜਿਸ ਦੌਰਾਨ ਮਹੰਤ ਬਾਬਾ ਰੋਡਾ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ੍ਰ ਜਸ਼ਨਦੀਪ ਸਿੰਘ ਗਿੱਲ ਡੀ.ਐਸ.ਪੀ ਸੁਨਾਮ ਅਤੇ ਐਸ.ਐਚ.ਓ ਚੀਮਾ ਸ੍ਰ ਸਰਦਾਰਾ ਸਿੰਘ ਭਾਰੀ ਫੋਰਸ ਨਾਲ ਘਟਨਾ ਵਾਲੀ ਜਗਾਂ ਤੇ ਪਹੁੰਚ ਗਏ ਅਤੇ ਮੋਕੇ ਦਾ ਜਾਇਜਾ ਲੈਣ ਬਾਅਦ ਪ੍ਰੈਸ ਨੂੰ ਦੱਸਿਆ ਕਿ ਇਸ ਮਾਮਲੇ ਪੁਲਿਸ ਵੱਲੋ ਪੂਰੀ ਤਫਤੀਸ਼ ਕੀਤੀ ਜਾ ਰਹੀ ਅਤੇ ਜਲਦੀ ਦੋਸੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: