ਅਣਪਛਾਤੇ ਵਿਅਕਤੀਆਂ ਨੇ ਦੇਸੀ ਦਵਾਈਆਂ ਦੀ ਦੁਕਾਨ ਨੂੰ ਲਾਈ ਅੱਗ

ss1

ਅਣਪਛਾਤੇ ਵਿਅਕਤੀਆਂ ਨੇ ਦੇਸੀ ਦਵਾਈਆਂ ਦੀ ਦੁਕਾਨ ਨੂੰ ਲਾਈ ਅੱਗ
ਕਰੀਬ 2 ਲੱਖ ਰੁਪਏ ਦਾ ਹੋਇਆ ਨੁਕਸਾਨ ਤੇ ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ

ਪੱਟੀ, 14 ਦਸੰਬਰ (ਅਵਤਾਰ ਢਿਲੋ): ਡੀ ਐਸ ਪੀ ਦਫਤਰ ਤੋ 100 ਗਜ਼ ਦੀ ਦੂਰੀ ਤੇ ਸਥਿਤ ਦੇਸੀ ਦਵਾਈਆਂ ਦੀ ਦੁਕਾਨ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਅੱਗ ਲਗਾ ਦਿਤੀ ਗਈ। ਦੁਕਾਨ ਮਾਲਕ ਸੁਨੀਲ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਪੱਟੀ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇ ਤੋ ਉਕਤ ਥਾਂ ਤੇ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦੇ ਆ ਰਹੇ ਸਨ ਤੇ ਇਸ ਤੋ ਪਹਿਲਾਂ ਵੀ ਰੇਲਵੇ ਵਿਭਾਗ ਨੇ ਸਾਡੀ ਦੁਕਾਨ ਢਾਹ ਦਿੱਤੀ ਸੀ। ਜਿਸ ਕਾਰਨ ਸਾਡਾ ਕਾਫੀ ਉਜਾੜਾ ਹੋਇਆ ਸੀ। ਹੁਣ ਅਸੀ ਨਵੇ ਸਿਰੇ ਤੋ ਆਪਣੇ ਕੰਮ ਕਾਰ ਨੂੰ ਚਲਾ ਰਹੇ ਸਾਂ ਤਾਂ ਬੀਤੀ ਰਾਤ ਉਕਤ ਘਟਨਾ ਵਾਪਰ ਗਈ।ਬੀਤੀ ਰਾਤ ਅਸੀ ਦੁਕਾਨ ਬੰਦ ਕਰਕੇ ਘਰ ਚਲੇ ਗਏ। ਸਵੇਰੇ ਜਦ ਦੁਕਾਨ ਉਪਰ ਆਏ ਤਾਂ ਦੁਕਾਨ ਸੜ ਰਹੀ ਸੀ। ਉਨਾਂ ਦੱਸਿਆ ਕਿ ਦੁਕਾਨ ਅੰਦਰ ਪਈਆਂ ਜੜੀ ਬੂਟੀਆਂ ਤੇ ਹੋਰ ਸੱਮਗਰੀ ਸੜਨ ਕਾਰਨ ਸਾਡਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਪੱਟੀ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਦੁਕਾਨ ਮਾਲਕ ਨੇ ਸਰਕਾਰ ਤੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਅਸੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਿਆ।

Share Button

Leave a Reply

Your email address will not be published. Required fields are marked *