ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ 13 ਸਾਲਾਂ ਅਣਪਛਾਤੇ ਬੱਚੇ ਦੀ ਮੌਤ

ss1

ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ 13 ਸਾਲਾਂ ਅਣਪਛਾਤੇ ਬੱਚੇ ਦੀ ਮੌਤ
ਲਾਸ਼ ਨੂੰ ਪਛਾਣ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਸੁਧਾਰ ਵਿੱਚ ਰੱਖਿਆ

19mlp001ਮੁੱਲਾਂਪੁਰ ਦਾਖਾ, 19 ਨਵੰਬਰ(ਮਲਕੀਤ ਸਿੰਘ) ਬੀਤੇ ਦਿਨੀ ਲੁਧਿਆਣਾ ਫਿਰੋਜਪੁਰ ਮੁੱਖ ਮਾਗਰ ਤੇ ਸੱਥਿਤ ਹਵੇਲੀ ਨੇੜੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ 13 ਸਾਲਾਂ ਅਣਪਛਾਤੇ ਬੱਚੇ ਦੀ ਮੌਤ ਹੋਈ ਗਈ । ਥਾਣਾ ਦਾਖਾ ਦੀ ਵੱਲੋਂ ਲੋਕ ਸੇਵਾ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਧਾਰਾ 279 ਅਤੇ 304 ਆਈ.ਪੀ.ਸੀ ਅਧੀਨ ਕੇਸ ਦਰਜ ਕਰਨ ਉਪਰੰਤ ਲਾਸ਼ ਨੂੰ ਪਛਾਣ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਸੁਧਾਰ ਵਿੱਚ ਰੱਖ ਦਿੱਤਾ ਗਿਆ।

        ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ ਬਲਬੀਰ ਚੰਦ ਅਨੁਸਾਰ ਪੁਲਿਸ ਕੌਲ ਦਰਜ ਕਰਵਾਏ ਬਿਆਨਾ ਵਿੱਚ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੁੱਲਾਂਪੁਰ ਨੇ ਦੱਸਿਆ ਕਿ ਉਹ ਸਵੇਰੇ ਸਾਢੇ 6 ਵਜੇ ਦੇ ਕਰੀਬ ਆਪਣੀ ਐਕਟਿਵਾ ਤੇ ਸਵਾਰ ਹੋਕੇ ਲੁਧਿਆਣਾ ਵੱਲ ਘਰੇਲੂ ਕੰਮ ਲਈ ਜਾ ਰਿਹਾ ਸੀ ਤਾਂ ਜਦੋਂ ਉਹ ਹਵੇਲੀ ਨੇੜੇ ਪੁੱਜਾ ਤਾਂ ਉਥੇ ਲੋਕਾਂ ਦੀ ਭਾਰੀ ਇੱਕਠ ਸੀ ਤੇ ਸੜਕ ਕਿਨਾਰੇ ਇੱਕ 12 13 ਸਾਲਾਂ ਦਾ ਇੱਕ ਬੱਚਾ ਤੜਫ ਰਿਹਾ ਸੀ, ਜਿਸਨੂੰ ਲੋਕਾਂ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ , ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ । ਖਬਰ ਲਿਖੇ ਜਾਣ ਤੱਕ ਬੱਚੇ ਦੇ ਵਾਰਸਾਂ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਹਾਸਲ ਨਹੀਂ ਸੀ ਹੋਈ ।

Share Button

Leave a Reply

Your email address will not be published. Required fields are marked *