ਅਜੇ ਤਾਂ ਮੰਜ਼ਲ ਦੂਰ ਹੈ ਨਾਵਲ ਦੀ ਘੁੰਡ ਚੁਕਾਈ

ss1

ਅਜੇ ਤਾਂ ਮੰਜ਼ਲ ਦੂਰ ਹੈ ਨਾਵਲ ਦੀ ਘੁੰਡ ਚੁਕਾਈ

dsc_0377ਭਗਤਾ ਭਾਈ ਕਾ 24 ਨਵੰਬਰ (ਸਵਰਨ ਸਿੰਘ ਭਗਤਾ) ਚੇਅਰਮੈਨ ਜਰਨੈਲ ਸਿੰਘ ਸਰਪੰਚ ਅਤੇ ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਭਗਤਾ ਭਾਈ ਕਾ ਦੇ ਵਿਹੜੇ ਵਿਚ ਪੰਜਾਬੀ ਗਲਪ ਸਾਹਿਤ ਦੀ ਲੇਖਿਕਾ ਸ੍ਰੀਮਤੀ ਰਣਬੀਰ ਕੌਰ ਰਾਣਾ ਦੇ ਨਾਵਲ ਅਜੇ ਤਾਂ ਮੰਜਲ ਦੂਰ ਹੈ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਕਾਲਜ ਦੇ ਐਮ. ਡੀ. ਹਾਕਮ ਸਿੰਘ ਵੜਿੰਗ ਨੇ ਨਾਵਲ ਦੀ ਸੰਪਰੂਨ ਕਥਾਵਾਰਤਾ ਪਹੁੰਚੇ ਪਤਵੰਤਿਆ ਅਤੇ ਵਿਦਿਆਰਥੀਆਂ ਨਾਲ ਬੜੀ ਰੀਝ ਨਾਲ ਸਾਂਝੀ ਕੀਤੀ। ਕਾਲਜ ਦੇ ਮੈਡਮ ਪ੍ਰਿੰਸੀਪਲ ਡਾ. ਅਮਰਜੀਤ ਕੌਰ ਵੜਿੰਗ ਨੇ ਇਸ ਮੌਕੇ ਬੋਲਦਿਆਂ ਵਿਦਿਆਰਥਣਾਂ ਨੂੰ ਨਾਵਲ ਦੀ ਨਾਇਕਾ ਪੂਨਮਜੀਤ ਵਾਂਗ ਨਿਧੜਕ ਸਮਾਜ ਸੇਵਿਕਾ ਅਤੇ ਨਾਵਲ ਦੀ ਪਾਤਰ ਚੰਦ ਕੌਰ ਵਾਂਗ ਦਲੇਰ ਬਣਨ ਦਾ ਸੁਨੇਹਾ ਦਿੱਤਾ। ਵੱਖਵੱਖ ਬੁਲਾਰਿਆਂ ਵਿੱਚ ਗੁਰਸੰਗਤ ਸਿੰਘ, ਮੈਡਮ ਰਾਜਿੰਦਰ ਕੌਰ (ਲੇਖਿਕਾ) , ਦਰਸ਼ਨ ਸਿੰਘ (ਮਾਸਟਰ) ਨੇ ਨਾਵਲ ਨਾਲ ਸੰਬੰਧਿਤ ਆਪੋਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਨਾਵਲ ਦੀ ਲੇਖਿਕਾ ਸ੍ਰੀਮਤੀ ਰਣਬੀਰ ਕੌਰ ਰਾਣਾ ਨੇ ਸਾਹਿਤ ਨੂੰ ਪੜ੍ਹਨ ਅਤੇ ਇਸਦਾ ਚਿੰਤਨ ਕਰਨ ਦਾ ਸੁਨੇਹਾ ਦਿੰਦੇ ਹੋਏ ਵਿਦਿਆਰਥਣਾਂ ਤੇ ਸਮੂਹ ਸਟਾਫ਼ ਨੂੰ ਨਾਵਲ ਦੀਆਂ ਕਾਪੀਆਂ ਵੰਡੀਆਂ ਇਹ ਨਾਵਲ ਸਮਾਜਿਕ ਰਿਸ਼ਤਿਆ, ਸਮਾਜਿਕ ਫਰਜਾਂ ਅਤੇ ਸਮਾਜਿਕ ਹੱਕਾਂ ਦੇ ਪ੍ਰਤੀ ਸਿੱਖਿਆ ਪ੍ਰਦਾਨ ਕਰਦਾ ਹੈ।ਲੜਕੀਆਂ ਨੂੰ ਸਵੈ ਭਰੋਸਾ, ਵਿਸ਼ਵਾਸ ਅਗਾਂਹ ਵਧੂ ਵਿਚਾਰਾਂ ਤੇ ਸਮਾਜ ਸੇਵਾ ਪ੍ਰਤੀ ਜਾਗਰੂਕ ਕਰਦਾ ਹੈ। ਸਮਾਜ ਲਈ ਪ੍ਰੇਰਨਾ ਸਰੋਤ ਹੈ।

Share Button

Leave a Reply

Your email address will not be published. Required fields are marked *