ਅਜੀਤਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ ਖੇਡ ਵੰਡ ਸਮਾਗਮ

ss1

ਅਜੀਤਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ ਖੇਡ ਵੰਡ ਸਮਾਗਮ

25-nov-mlp-02ਮੁੱਲਾਂਪੁਰ ਦਾਖਾ 25 ਨਵੰਬਰ(ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਰਾਏਕੋਟ ਰੋਡ ਤੇ ਸਥਿਤ ਅਜੀਤਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਖੇਡ ਇਨਾਮ ਵੰਡ ਸਮਾਗਮ ਕਰਵਾਇਆ। ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਜੱਥੇਦਾਰ ਬਲਬੀਰ ਸਿੰਘ ਕਨੇਡਾ ਵੱਲੋਂ ਕੀਤੀ ਗਈ। ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ, ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਚਰਨਜੀਤ ਸਿੰਘ ਮੋਹੀ ਮਾ: ਅਵਤਾਰ ਸਿੰਘ ਜਾਂਗਪੁਰ, ਕੁਲਦੀਪ ਸਿੰਘ ਈਸੇਵਾਲ, ਹਰਚੰਦ ਸਿੰਘ ਮੋਹੀ ਮੌਜੂਦ ਰਹੇ। ਐਥਲੈਟਿਕਸ ਜੂਨੀਅਰ ਵਰਗ ਲੜਕੀਆਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਮਨਜਿੰਦਰ ਕੌਰ ਜੇਤੂ ਅਤੇ ਨਿਸ਼ਾ ਉਪ ਜੇਤੂ ਰਹੀ।
ਲੜਕਿਆਂ ਦਾ ਇਹ ਮੁਕਾਬਲਾ ਵਿਜੇ ਅਤੇ ਗੁਰਪ੍ਰੀਤ ਸਿੰਘ ਨੇ ਜਿੱਤਿਆ। ਸੀਨੀਅਰ ਵਰਗ ਲੜਕੀਆਂ 100 ਮੀਟਰ ਦੇ ਮੁਕਾਬਲੇ ਵਿੱਚ ਸਬੀਨਾ ਨੇ ਪਹਿਲਾ ਅਤੇ ਸੁਖਜੀਤ ਕੌਰ ਨੇ ਦੂਸਰਾ ਸਥਾਨ ਲਿਆ। ਲੜਕਿਆਂ ਦੇ ਇਸ ਮੁਕਾਬਲੇ ਵਿੱਚ ਗੁਰਪ੍ਰਤਾਪ ਸਿੰਘ ਅਤੇ ਦੀਪਕ ਕ੍ਰਮਵਾਰ ਜੇਤੂ ਰਹੇ। ਜੂਨੀਅਰ ਵਰਗ ਲੜਕੀਆਂ ਦੇ 200 ਮੀਟਰ ਦੌੜ ਮੁਕਾਬਲੇ ਵਿੱਚ ਮਨਜਿੰਦਰ ਕੌਰ ਨੇ ਪਹਿਲਾ ਅਤੇ ਸਰੋਸਤੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਜੂਨੀਅਰ ਵਰਗ ਲੜਕੀਆਂ ਦੇ ਮੁਕਾਬਲੇ ਵਿੱਚ ਸਲੋਨੀ ‘ਤੇ ਗੁਲਸ਼ਾਨਾ ਕ੍ਰਮਵਾਰ ਜੇਤੂ ਰਹੀਆਂ। ਲੜਕਿਆਂ ਦੇ ਇਸ ਮੁਕਾਬਲੇ ਵਿੱਚ ਵਿਜੇ ਕੁਮਾਰ ਜੇਤੂ, ਗੁਰਪ੍ਰੀਤ ਸਿੰਘ ਉਪ ਜੇਤੂ ਰਹੇ। ਸੀਨੀਅਰ ਵਰਗ ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਵਿੱਚ ਬੇਅੰਤ ਕੌਰ ਪਹਿਲਾ ਅਤੇ ਹਰਜੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕਿਆਂ ਦੇ ਇਸ ਮੁਕਾਬਲੇ ਵਿੱਚ ਹਰਪ੍ਰੀਤ ਚੰਦ ਅਤੇ ਦੀਪਕ ਕ੍ਰਮਵਾਰ ਜੇਤੂ-ਉਪ ਜੇਤੂ ਬਣੇ। ਸਮਾਗਮ ਸਮੇਂ ਗੱਤਕਾ ਕੋਚ ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਗਿਆਨੀ ਪ੍ਰਿਤਪਾਲ ਸਿੰਘ ਚੰਡੀ, ਰੈਸਲਿੰਗ ਕੋਚ ਨਿਰਮਲ ਕੌਰ, ਡੀ.ਪੀ ਸਤਪਾਲ ਸਿੰਘ, ਐਥਲੈਟਿਕਸ ਕੋਚ ਮਨਪ੍ਰੀਤ ਸਿੰਘ ਦੇ ਨਾਲ ਰਾਜ ਪੱਧਰੀ ਗੱਤਕਾ, ਕੁਸ਼ਤੀਆਂ, ਬਾਕਸਿੰਗ, ਕਿੱਕ ਬਾਕਸਿੰਗ, ਖੋ-ਖੋ ਵਿੱਚ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Share Button

Leave a Reply

Your email address will not be published. Required fields are marked *