Wed. Jun 26th, 2019

ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਹੋਵੇਗਾ : ਕੁਲਦੀਪ ਸਿੰਘ ਸਮਰਾ

ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਹੋਵੇਗਾ : ਕੁਲਦੀਪ ਸਿੰਘ ਸਮਰਾ

photoਸ਼ਾਮ ਸਿੰਘ ਵਾਲਾ, 13 ਅਕਤੂਬਰ (ਕਰਮ ਸੰਧੂ)-ਸ਼੍ਰੋਮਣੀ ਅਕਾਲੀ ਵੱਲੋਂ ਕਾਇਮ ਕੀਤਾ ਗਿਆ ਯੂਥ ਅਕਾਲੀ ਦਲ ਫ਼ਰੰਟ ਅੱਜ-ਕੱਲ ਆਪਣੀਆਂ ਸੇਵਾਵਾਂ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾ ਰਿਹਾ ਹੈ। ਇਸ ਫ਼ਰੰਟ ਵਿੱਚ ਸਮੂਹ ਪੰਜਾਬ ਦੇ ਜੁਝਾਰੂ ਅਤੇ ਮਿਹਨਤੀ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਸਮੇਂ-ਸਮੇਂ ‘ਤੇ ਪਾਰਟੀ ਲਈ ਵਧ-ਚੜ ਕੇ ਯੋਗਦਾਨ ਪਾਇਆ ਜਾ ਸਕੇ ਅਤੇ ਪਾਰਟੀ ਦੀ ਪ੍ਰਫ਼ੁੱਲਤਾ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਸਕਣ।’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ 1 ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਮਰਾ (ਤਾਰਾ ਸਿੰਘ ਵਾਲਾ) ਨੇ ਪ੍ਰੈਸ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨਾਂ ਕਿਹਾ ਕਿ ਅਕਾਲੀ ਦਲ ਨਾਲ ਜੁੜਿਆ ਹਰ ਇੱਕ ਆਦਮੀ ਅਤੇ ਨੌਜਵਾਨ ਪਾਰਟੀ ਦੀ ਤਰੱਕੀ ਲਈ ਆਪਣੇ ਤੌਰ ‘ਤੇ ਖੂਬ ਮਿਹਨਤ ਕਰ ਰਿਹਾ ਹੈ ਅਤੇ ਯੂਥ ਅਕਾਲੀ ਦਲ ਵੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਅਹਿਮ ਰੋਲ ਅਦਾ ਕਰੇਗੀ। ਉਨਾਂ ਕਿਹਾ ਕਿ ਫ਼ਰੰਟ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਨਾਂ ਵਿਸ਼ਵਾਸ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਰ ਪੰਜਾਬ ਵਾਸੀ ਦੀ ਆਪਣੀ ਪਾਰਟੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਜੇਕਰ ਹਰ ਨਾਗਰਿਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਆਪਣਾ ਕੀਮਤੀ ਵੋਟ ਦੇ ਕੇ ਸਰਕਾਰ ਬਣਾਉਂਦਾ ਹੈ ਤਾਂ ਪਾਰਟੀ ਵੀ ਹਰ ਵਰਗ ਦੀਆਂ ਲੋੜਾਂ ਨੂੰ ਪੂਰੀਆਂ ਕਰੇਗੀ। ਇਸ ਮੌਕੇ ਜੋਗਿੰਦਰ ਸਿੰਘ ਸਵਾਈਕੇ ਜ਼ਿਲਾ ਪ੍ਰਧਾਨ, ਜਗਦੇਵ ਸਿੰਘ, ਬਲਰਾਜ ਘਾਂਗਾ, ਹਨੀ ਖਾਹਰਾ, ਬੋਹੜ ਮੁੱਦਕੀ, ਰਸਦੀਪ ਥੇਹ ਗੁੱਜਰ, ਮੇਜਰ ਸਿੰਘ ਪੀਰਕੇ, ਬੂਟਾ ਸਿੰਘ ਜੁਆਇੰਟ ਸਕੱਤਰ, ਜਰਨੈਲ ਸਿੰਘ ਬਲਾਕ ਸੰਮਤੀ ਮੈਂਬਰ ਟਾਹਲੀਵਾਲਾ ਸੁਖਵਿੰਦਰ ਸਿੰਘ ਕਿਲੀ, ਦਵਿੰਦਰ ਸਿੰਘ ਮਾਛੀਵਾੜਾ ਅਤੇ ਬੇਅੰਤ ਸੰਧੂ ਆਦਿ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: