ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਬੀਜੇਪੀ ਦਾ ਵਿਦਿਆਰਥੀ ਵਿੰਗ) ਦੇ ਗੁੰਡਿਆਂ ਵੱਲੋਂ ਜੇ.ਐੱਨ.ਯੂ. ਦਾ ਵਿਦਿਆਰਥੀ ਨਜੀਬ ਅਹਿਮਦ ਅਗਵਾ

ss1

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਬੀਜੇਪੀ ਦਾ ਵਿਦਿਆਰਥੀ ਵਿੰਗ) ਦੇ ਗੁੰਡਿਆਂ ਵੱਲੋਂ ਜੇ.ਐੱਨ.ਯੂ. ਦਾ ਵਿਦਿਆਰਥੀ ਨਜੀਬ ਅਹਿਮਦ ਅਗਵਾ
ਦਿੱਲੀ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ : ਸੁਖਵਿੰਦਰ ਕੌਰ

ਰਾਮਪੁਰਾ ਫੂਲ 21 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਲੋਕ ਸੰਗਰਾਮ ਮੰਚ ਪੰਜਾਬ, (ਆਰ.ਡੀ.ਐੱਫ.) ਦੇ ਸੂਬਾ ਕਮੇਟੀ ਮੈਂਬਰਾਂ ਸੁਖਵਿੰਦਰ ਕੌਰ ਅਤੇ ਲੋਕ ਰਾਜ ਮਹਿਰਾਜ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅੰਦਰ ਕੇਂਦਰੀ ਹਕੂਮਤ ਦੇ ਹਿੰਦੂ ਕਟੜਪੰਥੀ ਤਾਕਤਾਂ ਦੀ ਛਤਰ ਛਾਇਆ ਹੇਠ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰਸ਼ੀਦ (ਏ ਬੀ ਵੀ ਪੀ) ਵੱਲੋ ਇੱਕ ਵਿਦਿਆਰਥੀ ਨਜੀਬ ਅਹਿਮਦ (27) ਨੂੰ ਅਗਵਾ ਕਰਨ ਅਤੇ ਇਸ ਖਿਲਾਫ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਦਿੱਲੀ ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਹੈ।
ਮੰਚ ਆਗੂਆਂ ਨੇ ਦੱਸਿਆ ਕਿ ਹਿੰਦੂਤਵੀ ਭਗਵਾ ਤਾਕਤਾਂ ਵੱਲੋਂ ਲੋਕਾਂ ਦੀ ਅਵਾਜ ਨੂੰ ਬੰਦ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਯੂਨੀਵਰਸਿਟੀ ਅੰਦਰ ਬਾਹਰੋਂ ਗੁੰਡੇ ਲਿਆ ਕੇ ਵਿਦਿਆਰਥੀਆਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਸਰਕਾਰ ਅਤੇ ਭਗਵਾਂ ਤਾਕਤਾਂ ਦੀਆਂ ਵਹਿਸ਼ੀ ਕਾਰਵਾਈਆਂ ਦਾ ਜੇਕਰ ਕੋਈ ਵਿਰੋਧ ਕਰੇਗਾ ਤਾਂ ਉਨਾਂ ਨੂੰ ਸਬਕ ਸਿਖਾਇਆ ਜਾਵੇਗਾ। ਅਸਲ ਵਿੱਚ ਅਜਿਹੇ ਹੱਥ ਕੰਡੇ ਅਪਣਾ ਕੇ ਆਰ. ਐੱਸ.ਐੱਸ. ਤੇ ਇਸਦਾ ਅੰਗ ਬੀ.ਜੇ.ਪੀ. ਸਰਕਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਬੰਦ ਕਰਨਾਂ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਯੂਨੀਵਰਸਿਟੀ ਅੰਦਰ ਅਜਿਹਾ ਮਹੌਲ ਪੈਦਾ ਕਰ ਦਿੱਤਾ ਜਾਵੇ ਕਿ ਉੱਥੇ ਹਿੰਦੂ ਜਨੂੰਨੀ ਤਾਕਤਾਂ ਦਾ ਅੱਡਾ ਬਣ ਜਾਵੇ।
ਸਰਕਾਰ ਤੇ ਭਗਵਾ ਤਾਕਤਾਂ ਯੂਨੀਵਰਸਿਟੀ ਅੰਦਰ ਬੀਤੇ ਵਿੱਚ ਹੋਈਆਂ ਘਟਨਾਵਾਂ ਕਾਰਨ ਦੇਸ਼ ਹੀ ਨਹੀਂ ਸਗੋਂ ਦੁਨੀਆਂ ਪੱਧਰ ‘ਤੇ ਹੋਈ ਇਨਾਂ ਦੀ ਥੂ-ਥੂ ਕਾਰਨ ਬੁਖਲਾਹਟ ਵਿੱਚ ਆਈਆਂ ਹੋਈਆਂ ਹਨ। ਇਸੇ ਲਈ ਅਜਿਹੇ ਹੱਥਕੰਡੇ ਵਰਤ ਕੇ ਕੇਂਦਰ ਸਰਕਾਰ, ਏ ਬੀ ਵੀ ਪੀ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਮਹੌਲ ਨੂੰ ਦਹਿਸ਼ਤਜਦਾ ਕਰਕੇ ਵਿਦਿਆਰਥੀਆਂ ‘ਤੇ ਮਨੋਵਿਗਿਆਨਕ ਦਬਾਅ ਬਨਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਦਾ ਹਿੰਦੂਕਰਨ ਕਰਨ ਦੇ ਖਿਲਾਫ ਯੂਨੀਵਰਸਿਟੀ ਦਾ ਜਮਹੂਰੀ ਮਹੌਲ ਮੋਹਰੀ ਰੋਲ ਨਿਭਾ ਰਿਹਾ ਹੈ। ਮੰਨੂੰ ਦੇ ਰਾਹ ‘ਤੇ ਚਲਦਿਆਂ ਉਨਾਂ ਨੂੰ ਇਹ ਵਹਿਮ ਹੈ ਕਿ ਅਸੀਂ ਦੇਸ਼ ਅੰਦਰ ਅਜਿਹੀਆਂ ਸੰਸਥਾਵਾਂ ਬੰਦ ਕਰਵਾ ਦੇਵਾਂਗੇ ਜਾਂ ਭਗਵੇਂ ਮਹੌਲ ਵਿੱਚ ਬਦਲ ਦੇਵਾਂਗੇ। ਉਹ ਸੋਚਦੇ ਹਨ ਕਿ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਸਮੇਤ ਦਿੱਲੀ ਦੀਆਂ ਯੂਨੀਵਰਸਿਟੀਆਂ ਜਿੱਥੋਂ ਵਿਦਿਆਰਥੀ ਸੰਪੂਰਨ ਮਨੁੱਖ ਬਣ ਕੇ ਨਿਕਲਦੇ ਹਨ, ਨੂੰ ਹਿੰਦੂ ਧਾਰਮਿਕ ਜਨੂੰਨੀ, ਕੱਟੜ, ਤੰਗਨਜਰ, ਫਿਰਕਾਪ੍ਰਸਤ ਅਤੇ ਪਿਛਾਂਹ ਖਿੱਚੂ ਬਨਾਉਣ ਦੇ ਅੱਡੇ ਬਣਾਏ ਜਾਣ। ਅਜਿਹਾ ਕਰਨ ਲਈ ਉਹ ਦਲੀਲ ਵਿੱਚ ਪੈਣੋ ਡਰਦੇ ਹਨ। ਉਹ ਇਨੇ ਕਾਇਰ ਹਨ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰਫੈਸਰ ਡਾ. ਜੀ.ਐੱਨ. ਸਾਈਂ ਬਾਬਾ ਜੋ ਕਿ 90 ਪ੍ਰਤੀਸ਼ਤ ਫਿਜੀਕਲੀ ਅੰਗਹੀਣ ਹੈ ਨਾਲ ਦਲੀਲ ਵਿੱਚ ਪੈਣ ਤੋਂ ਡਰਦੇ ਹਨ। ਉਹ ਪ੍ਰੋਫੈਸਰ ‘ਤੇ ਚਾਰ ਵਾਰ ਚਾਹ ਡੋਲਕੇ ਅਤੇ ਯੂਨੀਵਰਸਿਟੀ ਅੰਦਰ ਉਸ ਨੂੰ ਦਾਖਲ ਨਾ ਹੋਣ ਦੇ ਕੇ ਆਪਣੇ ਵਿਚਾਰਧਾਰਕ ਪਾਗਲਪਣ ਅਤੇ ਗਰੀਬੀ ਦਾ ਇਜਾਹਾਰ ਕਰ ਚੁੱਕੇ ਹਨ। ਅਜਿਹੇ ਘਿਨੌਣੇ ਕਾਰਨਾਮੇ ਕਰਕੇ ਹੱਕ ਸੱਚ ਦਾ ਗਲਾ ਘੁੱਟਣਾ ਚਾਹੁੰਦੇ ਹਨ। ਇਨਾਂ ਭਗਵਾ ਤਾਕਤਾਂ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਸਰਕਾਰ ਨੂੰ ਇਤਿਹਾਸ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਮਨੁੱਖ ਦਾ ਕੁਦਰਤੀ ਵਿਕਾਸ ਉੱਥੇ ਨਹੀਂ ਖੜਾ ਜਿੱਥੇ ਮੰਨੂ ਦੀ ਤੂਤੀ ਬੋਲਦੀ ਸੀ। ਇਹ ਬਹੁਤ ਅੱਗੇ ਲੰਘ ਚੁੱਕਾ ਹੈ। ਜੇਕਰ ਮਨੂੰਵਾਦੀ ਵਿਚਾਰਾਂ ਵਿੱਚ ਐਨਾਂ ਦਮ ਹੁੰਦਾ ਤਾਂ ਅੱਜ ਇਹ ਵੇਲਾ ਨਾ ਵਿਹਾਅ ਚੁੱਕਾ ਹੁੰਦਾ। ਲੁਟੇਰੇ ਸਾਮਰਾਜੀ ਜਗੀਰੂ ਪ੍ਰਬੰਧ ਦਾ ਇਹ ਭੱਦਾ ਅਤੇ ਘਿਨੌਣਾ ਕਦਮ ਕੌਮੀ ਮੁਕਤੀ ਲਹਿਰਾਂ ਸਮੇਤ ਭਾਰਤੀ ਇਨਕਲਾਬੀ ਲਹਿਰ ਨੂੰ ਹੋਰ ਬਲ ਬਖਸ਼ੇਗਾ।
ਮੰਚ ਆਗੂਆਂ ਨੇ ਸਮੂਹ ਮਿਹਨਤੀ ਲੋਕਾਂ ਮਜ਼ਦੂਰਾਂ, ਕਿਸਾਨਾਂ, ਮੱਧਵਰਗ, ਬੁਧੀਜੀਵੀਆਂ, ਸੰਘਰਸ਼ੀਲ ਜਥੇਬੰਦੀਆਂ ਨੂੰ ਭਾਰਤ ਵਿੱਚ ਆਰ.ਐੱਸ.ਐੱਸ. ਦੀ ਅਗਵਾਈ ਅਧੀਨ ਬੀ.ਜੇ.ਪੀ. ਦੀ ਕੇਂਦਰੀ ਹਕੂਮਤ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਮੇਤ ਦੇਸ਼ ਅੰਦਰ ਸਿਰਜੇ ਜਾ ਰਹੇ ਫਿਰਕੂ ਮਹੌਲ ਦੀ ਨਿੰਦਾ ਕਰਨ ਅਤੇ ਇਸ ਖਿਲਾਫ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨਾਂ ਦਿੱਲੀ ਪੁਲਿਸ ਅਤੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਮੰਗ ਕੀਤੀ ਯੂਨੀਵਰਸਿਟੀ ਦੇ ਵਿਦਿਆਥੀ ਨਜੀਵ ਅਹਿਮਦ ਦੀ ਫੌਰੀ ਭਾਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Share Button

Leave a Reply

Your email address will not be published. Required fields are marked *