ਅਕਾਲੀ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ ਨਾਲ ਜਖਮੀ ਕੀਤੇ ਵਪਾਰੀਆਂ ਦਾ ਹਾਲ-ਚਾਲ ਪੁੱਛਣ ਪਹੁੰਚੇ ਮੁਹੰਮਦ ਸਦੀਕ

ss1

ਅਕਾਲੀ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ ਨਾਲ ਜਖਮੀ ਕੀਤੇ ਵਪਾਰੀਆਂ ਦਾ ਹਾਲ-ਚਾਲ ਪੁੱਛਣ ਪਹੁੰਚੇ ਮੁਹੰਮਦ ਸਦੀਕ
ਧਾਰਾ 307 ਲਾਉਣ ਦੀ ਮੰਗ,ਨਹੀਂ ਸੜਕਾਂ ਕਰਾਂਗੇ ਜਾਮ-ਸਦੀਕ

438ਤਪਾ ਮੰਡੀ 11ਅਕਤੂਬਰ (ਨਰੇਸ਼ ਗਰਗ)-ਹਲਕਾ ਭਦੋੜ ਤੋਂ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਸਬ-ਡਵੀਜਨਲ ਹਸਪਤਾਲ ਤਪਾ ਵਿਖੇ ਉਨਾਂ ਵਪਾਰੀਆਂ ਜਿਹੜੇ ਬੀਤੇ ਦਿਨੀਂ ਪਿੰਡ ਮੋੜ ਮਕਸੂਥਾ ਦੇ ਅਕਾਲੀ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਕੁੱਟਮਾਰ ਕਰਕੇ ਗੰਭੀਰ ਜਖਮੀ ਕਰ ਦਿੱਤੇ ਸਨ ਦਾ ਹਾਲ ਚਾਲ ਪੁੱਛਣ ਸਮੇਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਕੁੱਟਮਾਰ ਦੇ ਦਰਜ ਕੀਤੇ ਮੁਕੱਦਮੇ ‘ਚ ਮਾਮੂਲੀ ਧਾਰਾਵਾਂ ਲਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਧਾਰਾਵਾਂ ਵਾਲਾ ਮੁਕੱਦਮਾ ਰਾਜਨੈਤਿਕ ਸ਼ਹਿ ਤੇ ਕੀਤਾ ਗਿਆ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਲਗਾਤਾਰ ਵਪਾਰੀਆਂ ਨਾਲ ਧੱਕਾ ਕਰ ਰਹੇ ਹਨ,ਵਪਾਰੀਆਂ ਨੇ ਅਪਣੇ ਕਾਰੋਬਾਰ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ,ਪਰ ਅਕਾਲੀ ਦਲ ਦੇ ਇਹ ਗੁੰਡੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਪੁਲਸ ਪਰਸ਼ਾਸਨ ਉਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ। ਸੂਬੇ ‘ਚ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਸ ‘ਚ ਅਕਾਲੀ ਦਲ ਦੇ ਗੁੰਡਾ ਅਨਸ਼ਰਾਂ ਨੇ ਆਮ ਲੋਕਾਂ ਤੇ ਮਾਰੂ ਹਥਿਆਰਾ ਨਾਲ ਹਮਲੇ ਕਰ ਦਿੱਤੇ ਹਨ ਪਰ ਉਨਾਂ ਤੇ ਰਾਜਨੈਤਿਕ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਹੌਂਸ਼ਲੇ ਵੱਧਦੇ ਹਨ। ਉਨਾਂ ਐਸ.ਐਮ.ਓ.ਤਪਾ ਨਾਲ ਵੀ ਗੱਲਬਾਤ ਕਰਕੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਜਖਮੀਆਂ ਦੀ ਸਹੀ ਡਾਕਟਰੀ ਰਿਪੋਰਟ ਦੇਣ ਦੀ ਵੀ ਮੰਗ ਕੀਤੀ ਅਤੇ ਕੁੱਟਮਾਰ ਕਰਨ ਵਾਲਿਆਂ ਧਾਰਾਵਾਂ ‘ਚ ਵਾਧਾ ਕਰਕੇ 307 ਲਗਾਈ ਜਾਵੇ। ਅਗਰ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣ ਦੀ ਕੋਸਿਸ ਕੀਤੀ ਗਈ ਤਾਂ ਉਹ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜਕੇ ਸੜਕਾਂ ਜਾਮ ਕਰਕੇ ਸ਼ੰਘਰਸ ਕਰਨਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੋਕੇ ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ,ਸ਼ਹਿਰੀ ਪ੍ਰਧਾਨ ਨਰਿੰਦਰ ਕੁਮਾਰ ਨਿੰਦੀ,ਕਾਮਰੇਡ ਪ੍ਰੇਮ ਨਾਥ ਸ਼ਾਂਤ,ਵਿਨੋਦ ਕੁਮਾਰ ਬਾਂਸਲ,ਮੁਨੀਸ਼ ਬਾਂਸਲ,ਪ੍ਰੀਤਮ ਸਿੰਘ,ਸੂਰਜ ਭਾਨ ਪੀ.ਏ.ਸਦੀਕ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *