ਅਕਾਲੀ ਵਿਧਾਇਕ ਦੇ ਸਮਰਥਕ ਕਾਂਗਰਸੀ ਉਮੀਦਵਾਰ ਕਿੱਕੀ ਢਿੱਲੋਂ ਨਾਲ ਤੁਰੇ

ਅਕਾਲੀ ਵਿਧਾਇਕ ਦੇ ਸਮਰਥਕ ਕਾਂਗਰਸੀ ਉਮੀਦਵਾਰ ਕਿੱਕੀ ਢਿੱਲੋਂ ਨਾਲ ਤੁਰੇ
ਕਾਂਗਰਸੀ ਉਮੀਦਵਾਰ ਅਕਾਲੀ ‘ਤੇ ਕਾਂਗਰਸੀ ਸਮਰੱਥਕਾਂ ਸਮੇਤ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ

ਫ਼ਰੀਦਕੋਟ 17 ਦਸੰਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਖਾਸ ਮੰਨੇ ਜਾਂਦੇ ਅਕਾਲੀ ਆਗੂ ਗੁਰਸ਼ਵਿੰਦਰ ਸਿੰਘ ਬਰਾੜ ਅਤੇ ਰਾਜਵਿੰਦਰ ਸਿੰਘ ਸਿਮਰੇਵਾਲਾ ਕੁਸ਼ਲਦੀਪ ਸਿੰਘ ਢਿੱਲੋਂ ਦੇ ਖੇਮੇ ਵਿੱਚ ਚਲੇ ਗਏ ਹਨ । ਟਿਕਟ ਦਾ ਐਲਾਨ ਹੋਣ ਤੋਂ ਬਾਅਦ ਇਹਨਾਂ ਦੋਹਾਂ ਆਗੂਆਂ ਨੇ ਵਿਧਾਨ ਸਭਾ ਹਲਕੇ ਦੇ ਇੱਕ ਦਰਜਨ ਸਰਪੰਚਾਂ ਨੂੰ ਨਾਲ ਲੈ ਕੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਉਸ ਨਾਲ ਅਹਿਮ ਮੀਟਿੰਗ ਕੀਤੀ ਅਤੇ ਉਸ ਦੇ ਚੋਣ ਪ੍ਰਚਾਰ ਵਿੱਚ ਸਾਮਿਲ ਹੋਣ ਦਾ ਖੁੱਲੇ ਤੌੌਰ ਤੇ ਐਲਾਨ ਕਰ ਦਿੱਤਾ । ਕੁਸ਼ਲਦੀਪ ਸਿੰਘ ਢਿੱਲੋਂ ਨੇ ਫ਼ਰੀਦਕੋਟ ਤੋਂ ਟਿਕਟ ਮਿਲਣ ‘ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਨ ਤੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਜਲਦ ਹੀ ਫ਼ਰੀਦਕੋਟ ਦੇ ਦੌਰੇ ‘ਤੇ ਆ ਰਹੇ ਹਨ ਅਤੇ ਉਹਨਾਂ ਦੀ ਹਾਜਰੀ ਵਿੱਚ ਚੋਟੀ ਦੇ ਅਕਾਲੀ ਆਗੂ ਕਾਂਗਰਸ ਵਿੱਚ ਸਾਮਿਲ ਹੋ ਰਹੇ ਹਨ । ਦੂਜੇ ਪਾਸੇ ਕਿੱਕੀ ਢਿੱਲੋਂ ਨੂੰ ਟਿਕਟ ਮਿਲਣ ਉਪਰੰਤ ਕਾਂਗਰਸ ਵਿੱਚ ਅਜੇ ਤੱਕ ਕਿਸੇ ਪਾਸਿਓ ਬਾਗੀ ਸੁਰ ਨਹੀ ਉੱਠੀ। ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਕੁਮਾਰ ਗੁਪਤਾ, ਸੁਰਜੀਤ ਸਿੰਘ ਢਿੱਲੋਂ ਅਤੇ ਸੰਦੀਪ ਸਿੰਘ ਸਨੀ ਬਰਾੜ ਨੇ ਵੀ ਟਿਕਟ ਦੀ ਜੋਰਦਾਰ ਦਾਅਵੇਦਾਰੀ ਪੇਸ਼ ਕੀਤੀ ਸੀ। ਕਾਂਗਰਸੀ ਆਗੂ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਕੁਸ਼ਲਦੀਪ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਵਿੱਚ ਸਾਮਿਲ ਹੋਣਗੇ ਅਤੇ ਉਸ ਨੂੰ ਆਪਣਾ ਸਮਰਥਨ ਦੇਣਗੇ । ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਕਾਂਗਰਸੀ ਆਗੂਆਂ ਦਾ ਪੂਰਾ ਦਿਨ ਮੇਲਾ ਲੱਗਾ ਰਿਹਾ। ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ,ਅਕਾਲੀ ਦਲ,ਆਮ ਆਦਮੀ ਪਾਰਟੀ ਅਤੇ ਬਸਪਾ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਆਪ ਤੋਂ ਬਾਗੀ ਹੋਏ ਹਰਦੀਪ ਸਿੰਘ ਕਿੰਗਰਾ ਅਤੇ ਡਾ.ਜੀਵਨ ਜੋਤ ਕੌਰ ਨੇ ਅਜਾਦ ਤੌਰ ਤੇ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ ਜਦੋਂਕਿ ਕਾਂਗਰਸ ਅਤੇ ਅਕਾਲੀ ਹਾਲ ਦੀ ਘੜੀ ਇਸ ਬਗਾਵਤ ਤੋਂ ਬਚੇ ਹੋਏ ਹਨ । ਊਧਰ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਕਿੱਕੀ ਢਿੱਲੋਂ ਨੇ ਅੱਜ ਆਪਣੇ ਅਨੇਂਕਾ ਸਮਰਥੱਕਾ ਸਮੇਤ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕ ਨੇ ਆਪਣੀ ਚੋਣ ਮੁਹਿੰਮ ਸੁਰੂ ਕਰ ਦਿੱਤੀ ਤਾਂ ਜੋ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕੇ । ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕੱਢੇ ਗਈ ਵਿਸ਼ਾਲ ਰੈਲੀ ਦੌਰਾਨ ਜਿੱਥੇ ਅਨੇਂਕਾਂ ਕਾਂਗਰਸੀ ਸਮਰੱਥਕਾ ਨੇ ਬੜੇ ਹੀ ਜੋਰਸ਼ੋਰ ਨਾਲ ਸਵਾਗਤ ਕੀਤਾ,ਉੱਥੇ ਹੀ ਅਕਾਲੀ ਵਿਧਾਇਕ ਦੇ ਨਜਦੀਕੀ ਮਿਊਂਸਪਲ ਕੌਸਲਰਾਂ ਨੇ ਵੀ ਰੋਡ ਸ਼ੋਅ ਦੌਰਾਨ ਹਾਜਰੀ ਭਰਦੇ ਹੋਏ ਕਾਂਗਰਸੀ ਉਮੀਦਵਾਰ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: