ਅਕਾਲੀ-ਭਾਜਪਾ ਦੇ ਰਾਜ ਤੋ ਸੂਬੇ ਦੀ ਜਨਤਾ ਪ੍ਰੇਸ਼ਾਨ-ਚੌਹਾਨ

ss1

ਅਕਾਲੀ-ਭਾਜਪਾ ਦੇ ਰਾਜ ਤੋ ਸੂਬੇ ਦੀ ਜਨਤਾ ਪ੍ਰੇਸ਼ਾਨ-ਚੌਹਾਨ

sssਗੜ੍ਹਸ਼ੰਕਰ 28 ਅਕਤੂਬਰ (ਅਸ਼ਵਨੀ ਸ਼ਰਮਾ) ਪੰਜਾਬ ਦੀ ਆਮ ਜਨਤਾ ਅਕਾਲੀ-ਭਾਜਪਾ ਅਤੇ ਕਾਗਰਸ ਦੀਆਂ ਭ੍ਰਿਸ਼ਾਟਾਚਾਰੀ ਨੀਤੀਆਂ ਤੋ ਤੰਗ ਆ ਚੁੱਕੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੌਣਾ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੀ ਹੈ। ਇਹ ਸ਼ਬਦ ‘ਆਪ’ ਆਗੂਆਂ ਤੇ ਉਘੇ ਸਮਾਜ ਸੇਵੀ ਸੁਨੀਲ ਚੌਹਾਨ ਨੇ ਸਾਂਝੇ ਕਰਦਿਆਂ ਕਹੇ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਚੌਣ ਮੈਨਿਫੈਸਟੋ ਨੂੰ ਘਰ-ਘਰ ਪਹੁੰਚਾਉਣ ਦੇ ਲਈ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਉਹਨਾ ਨੇ ਕਿਹਾ ਕਿ ਕਿਸਾਨਾ ਦੀਆਂ ਸਮਸਿਆਵਾਂ ਨੂੰ ਲੈ ਕੇ ਟਰੈਕਟਰ ਰੈਲੀ ਅਤੇ ਨੌਜਵਾਨਾ ਦੀਆਂ ਸਮਸਿਆਵਾਂ ਲਈ ਮੋਟਰਸਾਈਕਲ ਰੈਲੀ ਕੰਢੀ ਗਈ ਸੀ ਜਿਸ ਨੂੰ ਹਲਕੇ ਅੰਦਰ ਭਰਵਾਂ ਹੁੰਗਾਰਾਂ ਮਿਲਿਆਂ ਸੀ ਅਤੇ ਇਸ ਨਾਲ ਕਿਸਾਨ ਤੇ ਨੌਜਵਾਨ ਪਾਰਟੀ ਨਾਲ ਭਾਰੀ ਗਿਣਤੀ ਵਿੱਚ ਜੁੜਿਆਂ ਹੈ। ਸੁਨੀਲ ਚੌਹਾਨ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਲਈ ਆਉਣ ਵਾਲੇ ਸਮੇ ਵਿੱਚ ਨੀਤੀਆਂ ਵਾਰੇ ਦੱਸਿਆ ਜਾਂ ਰਿਹਾ ਹੈ। ਉਹਨਾ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸਾਨ, ਮਜਦੂਰ, ਨੌਜਵਾਨਾ, ਦਲਿਤਾ ਤੋ ਇਲਾਵਾ ਹਰ ਵਰਗ ਦੀ ਭਲਾਈ ਲਈ ਨੀਤੀਆਂ ਬਣਾਕੇ ਉਹਨਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਜਸਵੀਰ ਡੰਗੋਰੀ, ਹਰੀ ਉਮ, ਸਰਵਣ ਚੇਚੀ, ਕੇਵਲ ਚੌਹਾਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *